Skip to main content

Posts

Showing posts from November, 2023

ਪੱਤਰਕਾਰ ਅਨਿਲ ਮੈਨਨ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਭੇਂਟ

ਅਗਾਂਹ ਵਧੂ ਰਸਮਾਂ ਰਾਹੀਂ 11 ਫਰਬਰੀ ਨੂੰ ਲਾਇਨਜ ਭਵਨ ਸੇਖਾ ਰੋਡ ਬਰਨਾਲਾ ਵਿਖੇ ਸੀਮਤ ਸਮੇਂ ਦਾ ਸ਼ਰਧਾਂਜਲੀ ਸਮਾਗਮ ਹੋਵੇਗਾ - ਰਜਿੰਦਰ ਪਾਲ  ਬਰਨਾਲਾ 09 ਫਰਵਰੀ(ਹਿਮਾਂਸ਼ੂ ਗੋਇਲ) ਨਿੱਡਰ, ਅਣਖੀਲਾ ਅਤੇ ਲੋਕ ਹਿੱਤਾਂ ਨੂੰ ਪ੍ਰਣਾਇਆ, ਕਿਰਤੀ  ਲੋਕਾਈ ਦੇ ਦਰਦਾਂ ਨੂੰ ਰੰਗਮੰਚ 'ਤੇ ਕਲਾਤਮਕ ਭੂਮਿਕਾ ਅਦਾ ਕਰਨ ਅਤੇ ਸੱਚੀ-ਸੁੱਚੀ ਪੱਤਰਕਾਰੀ ਦੀ ਕਲਮ ਵਾਹੁਣ ਵਾਲ਼ਾ ਕਲਮਕਾਰ ਯੋਧਾ ਕਿਰਤੀਆਂ ਦਾ ਯਾਰ ਸੀ ਸਾਡਾ ਸਭਨਾਂ ਦਾ ਪਿਆਰਾ ਅਨਿਲ ਮੈਨਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਨਿਲ ਮੈਨਨ ਦੀ ਬੇਵਕਤੀ ਮੌਤ ਤੋਂ ਬਾਅਦ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਭੇਂਟ ਕਰਨ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਡਾ ਰਜਿੰਦਰ ਪਾਲ ਨੇ ਕੀਤਾ। ਪ੍ਰੀਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਕਿਹਾ ਕਿ ਘਰੇਲੂ ਸਮੱਸਿਆ 'ਚ ਜਕੜਿਆ ਵੀ, ਆਰਥਿਕ ਤੰਗੀਆਂ ਤੁਰਸ਼ੀਆਂ ਦਾ ਝੰਬਿਆਂ ਮੈਨਨ ਸਮੂਹਿਕ ਕਿਰਤੀ ਸੰਘਰਸ਼ਾਂ, ਗੈਰ-ਸਮਾਜਿਕ ਅਨਸਰਾਂ ਨਾਲ਼ ਭਿੜਨਾ, ਫ਼ਿਰਕੂ ਜਾਨੂੰਨੀ ਕਾਲ਼ੀਆਂ ਤਾਕਤਾਂ ਅਤੇ ਸਰਕਾਰੀ ਜ਼ਬਰ ਮੂਹਰੇ ਹਿੱਕ ਡਾਹ ਕੇ ਭਿੜਨਾ ਉਸਦੀ ਵਿਚਾਰਧਾਰਿਕ ਪ੍ਤੀਬੱਧਤਾ ਅਤੇ ਸੁਭਾਅ ਦਾ ਹਿੱਸਾ ਸੀ। ਉਸ ਨੇ ਮਹਿਲ ਕਲਾਂ ਤੋਂ ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰੀ ਤੋਂ ਸ਼ੁਰੂ ਕਰ ਕੇ ਨਵਾਂ ਜ਼ਮਾਨਾ ਨਾਲ਼ ਜੋਟੀ ਪਈ। ਉਸਾਰੂ ਸਾਹਿਤ ਦਾ ਪਾਠਕ ਤੇ ਪਾਰਖੂ ਮੈਨਨ ਸਪੋਕਸਮੈਨ ਦੇਸ਼ ਸੇਵਕ, ਜੱਗਬਾਣੀ ਦਾ ਸਬ ਐਡੀਟਰ

ਜ਼ਿਲ੍ਹਾ ਤਰਨਤਾਰਨ ਵਿਖੇ ਦਾਰਾ ਸਿੰਘ ਛਿੰਝ ਉਲਪਿੰਕ ਮਨਾਉਣ ਸਬੰਧੀ ਆਯੋਜਿਤ ਕਰਵਾਇਆ ਜਾ ਰਿਹਾ ਹੈ ਰਾਜ ਪੱਧਰੀ ਪ੍ਰੋਗਰਾਮ

ਮਿਤੀ 24 ਨਵੰਬਰ ਨੂੰ  ਸਵੇਰੇ 10 ਵਜੇ ਤੋਂ  ਸੀਨੀਅਰ ਸੈਕੰ: ਸਕੂਲ ਲੜਕੇ, ਭਦੌੜ ਵਿਖੇ ਹੋਣਗੇ ਟਰਾਇਲ  ਬਰਨਾਲਾ, 22 ਨਵੰਬਰ (ਹਿਮਾਂਸ਼ੂ ਗੋਇਲ) ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁਲੱਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਡਾਇਰੈਕਟਰ ਸੱਭਿਆਚਾਰਕ ਮਾਮਲੇ, ਪੰਜਾਬ ਸਰਕਾਰ ਵੱਲੋਂ ਮਿਤੀ 01 ਦਸੰਬਰ ਤੋਂ 03 ਦਸੰਬਰ  ਤੱਕ ਜ਼ਿਲ੍ਹਾ ਤਰਨਤਾਰਨ ਵਿਖੇ ਦਾਰਾ ਸਿੰਘ ਛਿੰਝ ਉਲਪਿੰਕ ਮਨਾਉਣ ਸਬੰਧੀ ਰਾਜ ਪੱਧਰੀ ਪ੍ਰੋਗਰਾਮ ਆਯੋਜਿਤ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ, ਬਰਨਾਲਾ ਸ੍ਰੀਮਤੀ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਦਾਰਾ ਸਿੰਘ ਛਿੰਝ ਉਲਪਿੰਕ ਰਾਜ ਪੱਧਰੀ ਪ੍ਰੋਗਰਾਮ  ਵਿੱਚ ਸਮੁੱਚੇ ਪੰਜਾਬ ਦੇ ਵੱਖ-ਵੱਖ ਭਾਰ ਵਰਗ (60 ਕਿਲੋ, 70 ਕਿਲੋ, 80 ਕਿਲੋ, ਅਤੇ 80 ਕਿੱਲੋ ਤੋਂ ਵੱਧ) ਦੇ ਪਹਿਲਵਾਨ ਖਿਡਾਰੀ/ ਖਿਡਾਰਨਾਂ (ਜਿਨ੍ਹਾਂ ਦੀ ਉਮਰ 18 ਸਾਲ ਅਤੇ ਜਨਮ ਮਿਤੀ 24 ਨਵੰਬਰ 2005 ਤੋਂ ਬਾਅਦ ਨਹੀਂ ਹੋਣੀ ਚਾਹੀਦੀ ਹੈ) ਵੱਲੋਂ ਭਾਗ ਲਿਆ ਜਾ ਸਕਦਾ ਹੈ। ਜਿਸ ਸਬੰਧੀ ਖੇਡ ਵਿਭਾਗ ਬਰਨਾਲਾ ਵੱਲੋਂ ਖਿਡਾਰੀ/ ਖਿਡਾਰਨਾਂ ਦੇ ਮਿਤੀ 24 ਨਵੰਬਰ ਨੂੰ ਸਵੇਰੇ 10 ਵਜੇ ਤੋਂ  ਸੀਨੀਅਰ ਸੈਕੰ: ਸਕੂਲ ਲੜਕੇ, ਭਦੌੜ ਵਿਖੇ ਟਰਾਇਲ ਲਏ ਜਾਣਗੇ। ਇਹਨਾਂ ਟਰਾਇਲਾਂ ਸਬੰਧੀ ਹੋਰ  ਜਾਣਕਾਰੀ ਲਈ 79861-92897 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਪ੍ਰਾਈਵੇਟ ਜਨ ਔਸ਼ਧੀ ਕੇਂਦਰ ਦਾ ਲਾਇਸੰਸ 21 ਦਿਨਾਂ ਵਾਸਤੇ ਸਸਪੈਂਡ, ਡਾ. ਔਲ਼ਖ

ਬਰਨਾਲਾ, 22 ਨਵੰਬਰ (ਹਿਮਾਂਸ਼ੂ ਗੋਇਲ) ਸਿਹਤ ਵਿਭਾਗ ਵੱਲੋਂ ਮਾਣਯੋਗ  ਡਾ. ਬਲਬੀਰ ਸਿੰਘ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਅਧੀਨ ਭਰੂਣ ਹੱਤਿਆ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ.ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਬੀਤੇ ਦਿਨੀਂ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਬਰਨਾਲਾ ਦੇ ਇਕ ਪ੍ਰਾਈਵੇਟ ਜਨ ਔਸ਼ਧੀ ਕੇਂਦਰ ਉੱਪਰ ਛਾਪੇਮਾਰੀ ਕੀਤੀ ਗਈ ਸੀ, ਜਿਸ ਵਿੱਚ ਸਿਹਤ ਟੀਮ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਵੇਚੀ ਜਾਣ ਵਾਲੀਆਂ ਗਰਭਪਾਤ ਦਵਾਈਆਂ (ਐਮ.ਟੀ.ਪੀ. ਕਿੱਟ) ਅਤੇ 22 ਤਰ੍ਹਾਂ ਦੀਆਂ ਦਵਾਈਆਂ ਜੋ ਜਨ ਔਸ਼ਧੀ ਵਿੱਚ ਨਹੀਂ ਵੇਚੀਆਂ ਜਾ ਸਕਦੀਆਂ ਅਤੇ ਉਨ੍ਹਾਂ ਦਾ ਕੋਈ ਰਿਕਾਰਡ ਵੀ ਮੌਜੂਦ ਨਹੀਂ ਸੀ, ਦੀ ਬਰਾਮਦੀ ਕੀਤੀ ਗਈ। ਸਿਹਤ ਵਿਭਾਗ ਦੀ ਟੀਮ ਵੱਲੋਂ ਡਾ. ਗਗਨਦੀਪ ਸੇਖੋਂ ਅਤੇ ਡਰੱਗ ਇੰਸਪੈਕਟਰ ਮੈਡਮ ਪਰਨੀਤ ਕੌਰ ਦੀ ਅਗਵਾਈ ਵਿੱਚ  ਕੀਤੀ ਇਸ ਗੈਰ ਕਾਨੂੰਨੀ ਬਰਾਮਦਗੀ ਵਿਰੁੱਧ ਕਾਰਵਾਈ ਕਰਨ ਲਈ ਜੋਨਲ ਲਾਇਸੰਸ ਆਥਾਰਟੀ ਨੂੰ ਲਿਖਿਆ ਗਿਆ ਸੀ, ਜਿਸ ਵਿਰੁੱਧ ਕਾਰਵਾਈ ਕਰਦਿਆਂ ਜ਼ੋਨਲ ਲਾਇਸੰਸਿਗ ਅਥਾਰਟੀ ਵੱਲੋਂ ਇਸ ਪ੍ਰਾਈਵੇਟ ਜਨ ਔਸ਼ਧੀ ਦਾ 21 ਦਿਨਾਂ ਵਾਸਤੇ ਲਾਇਸੰਸ ਸਸਪੈਂਡ ਕਰ ਦਿੱਤਾ ਗਿਆ ਹੈ ।  ਡਰੱਗ ਇੰਸਪੈਕਟਰ ਬਰਨਾਲਾ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਕੋਈ ਵੀ ਮੈਡੀਕਲ ਸਟੋ

ਕ੍ਰਿਕਟ ਵਰਲਡ ਕੱਪ ਫਾਈਨਲ ਮੈਚ ਸ਼ਹਿਰ ਵਿੱਚ 5 ਥਾਵਾਂ ਉੱਤੇ ਵਿਖਾਇਆ ਗਿਆ

ਬਰਨਾਲਾ, 19 ਨਵੰਬਰ(ਹਿਮਾਂਸ਼ੂ ਗੋਇਲ) ਖੇਡ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਬਰਨਾਲਾ ਵਾਸੀਆਂ ਨੂੰ ਕ੍ਰਿਕੇਟ ਵਰਲਡ ਕੱਪ ਫਾਈਨਲ ਮੈਚ ਦਾ ਲਾਈਵ ਪ੍ਰਸਾਰਣ ਸ਼ਹਿਰ ਵਿੱਚ 5 ਥਾਵਾਂ ਉੱਤੇ ਦਿਖਾਇਆ ਗਿਆ। ਭਾਰਤ ਆਸਟ੍ਰੇਲੀਆ ਵਿਚਕਾਰ ਖੇਡੇ ਗਏ ਫਾਈਨਲ ਮੈਚ ਦਾ ਸਿੱਧਾ ਪ੍ਰਸਾਰਣ ਲੋਕਾਂ ਨੇ ਵੇਖਿਆ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ ਨੇ ਦੱਸਿਆ ਕਿ ਕ੍ਰਿਕਟ ਪ੍ਰੇਮੀਆਂ ਲਈ ਵੱਡੀਆਂ ਸਕਰੀਨਾਂ ਕਚਿਹਰੀ ਚੌਕ ਵਿਖੇ, ਨੇੜੇ ਮਾਤਾ ਗੁਲਾਬ ਕੌਰ ਚੌਂਕ ਵਿਖੇ, ਸੇਖਾ ਰੋਡ, ਗੱਡਾ ਖਾਨਾ ਚੌਕ  ਅਤੇ ਰੇਲਵੇ ਸਟੇਸ਼ਨ ਦੇ ਨੇੜੇ ਲਗਾਈਆਂ ਗਈਆਂ ਸਨ।

ਗਊਸ਼ਾਲਾ ਕਮੇਟੀ ਧਨੌਲਾ ਵੱਲੋਂ ਧੂਮ-ਧਾਮ ਨਾਲ਼ ਮਨਾਈ ਜਾ ਰਹੀ ਹੈ ਗਊ ਅਸ਼ਟਮੀ ,

ਸ਼੍ਰੀ ਰਮਾਇਣ ਜੀ ਦੇ ਪਾਠ ਦਾ ਭੋਗ ਅੱਜ, ਕਰੁਣੇਸ਼ ਗਰਗ ਅਤੇ ਡਾਕਟਰ ਬਾਂਸਲ ਹੋਣਗੇ ਮੁੱਖ ਮਹਿਮਨ: ਜੀਵਨ ਬਾਂਸਲ, ਵਿਜੈ ਬਿੱਟੂ   ਬਰਨਾਲਾ, 19 ਨਵੰਬਰ, 2023(ਹਿਮਾਂਸ਼ੂ ਗੋਇਲ)  ਗਊਸ਼ਾਲਾ ਕਮੇਟੀ ਵੱਲੋਂ ਸਥਾਨਕ ਗਊਸ਼ਾਲਾ ਧਨੌਲਾ ਵਿੱਖੇ ਗਊ ਅਸ਼ਟਮੀ ਸਮੂਹ ਨਗਰ ਦੇ ਸਹਿਯੋਗ ਨਾਲ਼ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ ਅਤੇ ਇਸ ਨੂੰ ਮੁੱਖ ਰੱਖਦਿਆਂ ਸ਼੍ਰੀ ਰਾਮਾਇਣ ਜੀ ਦੇ ਪਾਠ ਦਾ ਅੱਜ ਮਿੱਤੀ 19 ਨਵੰਬਰ ਨੂੰ ਅਰੰਭ ਕੀਤਾ ਗਿਆ ਅਤੇ ਇਸ ਦੇ ਪਾਠ ਦਾ ਭੋਗ ਸੋਮਵਾਰ ਨੂੰ ਪਾਇਆ ਜਾਵੇਗਾ ਅਤੇ ਗਊ ਅਸ਼ਟਮੀ ਧੂਮ ਧਾਮ ਨਾਲ ਮਨਾਈ ਜਾਵੇਗੀ। ਗਊਸ਼ਾਲਾ ਚੈਰੀਟੇਬਲ ਸੋਸਾਇਟੀ ਧਨੌਲਾ ਦੇ ਪ੍ਰਬੰਧਕਾਂ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਇੰਜੀਨੀਅਰ ਕਰੁਨੇਸ਼ ਗਰਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਚੰਡੀਗੜ੍ਹ ਅਤੇ ਡਾਕਟਰ ਰੂਪ ਚੰਦ ਬਾਂਸਲ, ਬਾਂਸਲ ਹਸਪਤਾਲ ਧਨੌਲਾ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਇਸ ਮੌਕੇ ਗੱਲਬਾਤ ਕਰਦਿਆਂ ਕਮੇਟੀ ਦੇ ਚੇਅਰਮੈਨ ਜੀਵਨ ਕੁਮਾਰ ਬਾਂਸਲ, ਖਜਾਨਚੀ ਵਿਜੈ ਕੁਮਾਰ ਬੱਬੂ ਨੇ ਕਿਹਾ ਕਿ ਜਿਵੇਂ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਉਸ ਦੀ ਪੂਜਾ ਕੀਤੀ ਜਾਂਦੀ ਹੈ ਇਸ ਲਈ ਗਊ ਅਸ਼ਟਮੀ ਦਾ ਆਪਣਾ ਹੀ ਮਹੱਤਵ ਹੈ ਅਤੇ ਇਸ ਨੂੰ ਹਰ ਇਕ ਨੂੰ ਰਲ਼ ਮਿਲ਼ ਕੇ ਮਨਾਉਣਾ ਚਾਹੀਦਾ ਹੈ। ਅੱਗਰਵਾਲ ਸਭਾ ਧਨੌਲਾ ਦੇ ਪ੍ਰਧਾਨ ਅਰੁਣ ਕੁਮਾਰ ਬਾਂਸਲ, ਵਾਈਸ ਪ੍ਰਧਾਨ ਰਕੇਸ਼ ਕੁਮਾਰ ਮਿੱਤਲ