ਅਗਾਂਹ ਵਧੂ ਰਸਮਾਂ ਰਾਹੀਂ 11 ਫਰਬਰੀ ਨੂੰ ਲਾਇਨਜ ਭਵਨ ਸੇਖਾ ਰੋਡ ਬਰਨਾਲਾ ਵਿਖੇ ਸੀਮਤ ਸਮੇਂ ਦਾ ਸ਼ਰਧਾਂਜਲੀ ਸਮਾਗਮ ਹੋਵੇਗਾ - ਰਜਿੰਦਰ ਪਾਲ ਬਰਨਾਲਾ 09 ਫਰਵਰੀ(ਹਿਮਾਂਸ਼ੂ ਗੋਇਲ) ਨਿੱਡਰ, ਅਣਖੀਲਾ ਅਤੇ ਲੋਕ ਹਿੱਤਾਂ ਨੂੰ ਪ੍ਰਣਾਇਆ, ਕਿਰਤੀ ਲੋਕਾਈ ਦੇ ਦਰਦਾਂ ਨੂੰ ਰੰਗਮੰਚ 'ਤੇ ਕਲਾਤਮਕ ਭੂਮਿਕਾ ਅਦਾ ਕਰਨ ਅਤੇ ਸੱਚੀ-ਸੁੱਚੀ ਪੱਤਰਕਾਰੀ ਦੀ ਕਲਮ ਵਾਹੁਣ ਵਾਲ਼ਾ ਕਲਮਕਾਰ ਯੋਧਾ ਕਿਰਤੀਆਂ ਦਾ ਯਾਰ ਸੀ ਸਾਡਾ ਸਭਨਾਂ ਦਾ ਪਿਆਰਾ ਅਨਿਲ ਮੈਨਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਨਿਲ ਮੈਨਨ ਦੀ ਬੇਵਕਤੀ ਮੌਤ ਤੋਂ ਬਾਅਦ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਭੇਂਟ ਕਰਨ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਡਾ ਰਜਿੰਦਰ ਪਾਲ ਨੇ ਕੀਤਾ। ਪ੍ਰੀਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਕਿਹਾ ਕਿ ਘਰੇਲੂ ਸਮੱਸਿਆ 'ਚ ਜਕੜਿਆ ਵੀ, ਆਰਥਿਕ ਤੰਗੀਆਂ ਤੁਰਸ਼ੀਆਂ ਦਾ ਝੰਬਿਆਂ ਮੈਨਨ ਸਮੂਹਿਕ ਕਿਰਤੀ ਸੰਘਰਸ਼ਾਂ, ਗੈਰ-ਸਮਾਜਿਕ ਅਨਸਰਾਂ ਨਾਲ਼ ਭਿੜਨਾ, ਫ਼ਿਰਕੂ ਜਾਨੂੰਨੀ ਕਾਲ਼ੀਆਂ ਤਾਕਤਾਂ ਅਤੇ ਸਰਕਾਰੀ ਜ਼ਬਰ ਮੂਹਰੇ ਹਿੱਕ ਡਾਹ ਕੇ ਭਿੜਨਾ ਉਸਦੀ ਵਿਚਾਰਧਾਰਿਕ ਪ੍ਤੀਬੱਧਤਾ ਅਤੇ ਸੁਭਾਅ ਦਾ ਹਿੱਸਾ ਸੀ। ਉਸ ਨੇ ਮਹਿਲ ਕਲਾਂ ਤੋਂ ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰੀ ਤੋਂ ਸ਼ੁਰੂ ਕਰ ਕੇ ਨਵਾਂ ਜ਼ਮਾਨਾ ਨਾਲ਼ ਜੋਟੀ ਪਈ। ਉਸਾਰੂ ਸਾਹਿਤ ਦਾ ਪਾਠਕ ਤੇ ਪਾਰਖੂ ਮੈਨਨ ਸਪੋਕਸਮੈਨ ਦੇਸ਼ ਸੇਵਕ, ਜੱਗਬਾਣੀ ਦਾ ਸਬ ਐਡੀਟਰ
ਬਰਨਾਲਾ, 19 ਨਵੰਬਰ(ਹਿਮਾਂਸ਼ੂ ਗੋਇਲ)
ਖੇਡ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਬਰਨਾਲਾ ਵਾਸੀਆਂ ਨੂੰ ਕ੍ਰਿਕੇਟ ਵਰਲਡ ਕੱਪ ਫਾਈਨਲ ਮੈਚ ਦਾ ਲਾਈਵ ਪ੍ਰਸਾਰਣ ਸ਼ਹਿਰ ਵਿੱਚ 5 ਥਾਵਾਂ ਉੱਤੇ ਦਿਖਾਇਆ ਗਿਆ। ਭਾਰਤ ਆਸਟ੍ਰੇਲੀਆ ਵਿਚਕਾਰ ਖੇਡੇ ਗਏ ਫਾਈਨਲ ਮੈਚ ਦਾ ਸਿੱਧਾ ਪ੍ਰਸਾਰਣ ਲੋਕਾਂ ਨੇ ਵੇਖਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਰਾਮ ਤੀਰਥ ਮੰਨਾ ਨੇ ਦੱਸਿਆ ਕਿ ਕ੍ਰਿਕਟ ਪ੍ਰੇਮੀਆਂ ਲਈ ਵੱਡੀਆਂ ਸਕਰੀਨਾਂ ਕਚਿਹਰੀ ਚੌਕ ਵਿਖੇ, ਨੇੜੇ ਮਾਤਾ ਗੁਲਾਬ ਕੌਰ ਚੌਂਕ ਵਿਖੇ, ਸੇਖਾ ਰੋਡ, ਗੱਡਾ ਖਾਨਾ ਚੌਕ ਅਤੇ ਰੇਲਵੇ ਸਟੇਸ਼ਨ ਦੇ ਨੇੜੇ ਲਗਾਈਆਂ ਗਈਆਂ ਸਨ।
Comments
Post a Comment