Skip to main content

ਪੱਤਰਕਾਰ ਅਨਿਲ ਮੈਨਨ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਭੇਂਟ

ਅਗਾਂਹ ਵਧੂ ਰਸਮਾਂ ਰਾਹੀਂ 11 ਫਰਬਰੀ ਨੂੰ ਲਾਇਨਜ ਭਵਨ ਸੇਖਾ ਰੋਡ ਬਰਨਾਲਾ ਵਿਖੇ ਸੀਮਤ ਸਮੇਂ ਦਾ ਸ਼ਰਧਾਂਜਲੀ ਸਮਾਗਮ ਹੋਵੇਗਾ - ਰਜਿੰਦਰ ਪਾਲ  ਬਰਨਾਲਾ 09 ਫਰਵਰੀ(ਹਿਮਾਂਸ਼ੂ ਗੋਇਲ) ਨਿੱਡਰ, ਅਣਖੀਲਾ ਅਤੇ ਲੋਕ ਹਿੱਤਾਂ ਨੂੰ ਪ੍ਰਣਾਇਆ, ਕਿਰਤੀ  ਲੋਕਾਈ ਦੇ ਦਰਦਾਂ ਨੂੰ ਰੰਗਮੰਚ 'ਤੇ ਕਲਾਤਮਕ ਭੂਮਿਕਾ ਅਦਾ ਕਰਨ ਅਤੇ ਸੱਚੀ-ਸੁੱਚੀ ਪੱਤਰਕਾਰੀ ਦੀ ਕਲਮ ਵਾਹੁਣ ਵਾਲ਼ਾ ਕਲਮਕਾਰ ਯੋਧਾ ਕਿਰਤੀਆਂ ਦਾ ਯਾਰ ਸੀ ਸਾਡਾ ਸਭਨਾਂ ਦਾ ਪਿਆਰਾ ਅਨਿਲ ਮੈਨਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਨਿਲ ਮੈਨਨ ਦੀ ਬੇਵਕਤੀ ਮੌਤ ਤੋਂ ਬਾਅਦ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਭੇਂਟ ਕਰਨ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਡਾ ਰਜਿੰਦਰ ਪਾਲ ਨੇ ਕੀਤਾ। ਪ੍ਰੀਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਕਿਹਾ ਕਿ ਘਰੇਲੂ ਸਮੱਸਿਆ 'ਚ ਜਕੜਿਆ ਵੀ, ਆਰਥਿਕ ਤੰਗੀਆਂ ਤੁਰਸ਼ੀਆਂ ਦਾ ਝੰਬਿਆਂ ਮੈਨਨ ਸਮੂਹਿਕ ਕਿਰਤੀ ਸੰਘਰਸ਼ਾਂ, ਗੈਰ-ਸਮਾਜਿਕ ਅਨਸਰਾਂ ਨਾਲ਼ ਭਿੜਨਾ, ਫ਼ਿਰਕੂ ਜਾਨੂੰਨੀ ਕਾਲ਼ੀਆਂ ਤਾਕਤਾਂ ਅਤੇ ਸਰਕਾਰੀ ਜ਼ਬਰ ਮੂਹਰੇ ਹਿੱਕ ਡਾਹ ਕੇ ਭਿੜਨਾ ਉਸਦੀ ਵਿਚਾਰਧਾਰਿਕ ਪ੍ਤੀਬੱਧਤਾ ਅਤੇ ਸੁਭਾਅ ਦਾ ਹਿੱਸਾ ਸੀ। ਉਸ ਨੇ ਮਹਿਲ ਕਲਾਂ ਤੋਂ ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰੀ ਤੋਂ ਸ਼ੁਰੂ ਕਰ ਕੇ ਨਵਾਂ ਜ਼ਮਾਨਾ ਨਾਲ਼ ਜੋਟੀ ਪਈ। ਉਸਾਰੂ ਸਾਹਿਤ ਦਾ ਪਾਠਕ ਤੇ ਪਾਰਖੂ ਮੈਨਨ ਸਪੋਕਸਮੈਨ ਦੇਸ਼ ਸੇਵਕ, ਜੱਗਬਾਣੀ ਦਾ ਸਬ ਐਡੀਟਰ

ਪ੍ਰਾਈਵੇਟ ਜਨ ਔਸ਼ਧੀ ਕੇਂਦਰ ਦਾ ਲਾਇਸੰਸ 21 ਦਿਨਾਂ ਵਾਸਤੇ ਸਸਪੈਂਡ, ਡਾ. ਔਲ਼ਖ


ਬਰਨਾਲਾ, 22 ਨਵੰਬਰ (ਹਿਮਾਂਸ਼ੂ ਗੋਇਲ)
ਸਿਹਤ ਵਿਭਾਗ ਵੱਲੋਂ ਮਾਣਯੋਗ  ਡਾ. ਬਲਬੀਰ ਸਿੰਘ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਅਧੀਨ ਭਰੂਣ ਹੱਤਿਆ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ.ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਬੀਤੇ ਦਿਨੀਂ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਬਰਨਾਲਾ ਦੇ ਇਕ ਪ੍ਰਾਈਵੇਟ ਜਨ ਔਸ਼ਧੀ ਕੇਂਦਰ ਉੱਪਰ ਛਾਪੇਮਾਰੀ ਕੀਤੀ ਗਈ ਸੀ, ਜਿਸ ਵਿੱਚ ਸਿਹਤ ਟੀਮ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਵੇਚੀ ਜਾਣ ਵਾਲੀਆਂ ਗਰਭਪਾਤ ਦਵਾਈਆਂ (ਐਮ.ਟੀ.ਪੀ. ਕਿੱਟ) ਅਤੇ 22 ਤਰ੍ਹਾਂ ਦੀਆਂ ਦਵਾਈਆਂ ਜੋ ਜਨ ਔਸ਼ਧੀ ਵਿੱਚ ਨਹੀਂ ਵੇਚੀਆਂ ਜਾ ਸਕਦੀਆਂ ਅਤੇ ਉਨ੍ਹਾਂ ਦਾ ਕੋਈ ਰਿਕਾਰਡ ਵੀ ਮੌਜੂਦ ਨਹੀਂ ਸੀ, ਦੀ ਬਰਾਮਦੀ ਕੀਤੀ ਗਈ।
ਸਿਹਤ ਵਿਭਾਗ ਦੀ ਟੀਮ ਵੱਲੋਂ ਡਾ. ਗਗਨਦੀਪ ਸੇਖੋਂ ਅਤੇ ਡਰੱਗ ਇੰਸਪੈਕਟਰ ਮੈਡਮ ਪਰਨੀਤ ਕੌਰ ਦੀ ਅਗਵਾਈ ਵਿੱਚ  ਕੀਤੀ ਇਸ ਗੈਰ ਕਾਨੂੰਨੀ ਬਰਾਮਦਗੀ ਵਿਰੁੱਧ ਕਾਰਵਾਈ ਕਰਨ ਲਈ ਜੋਨਲ ਲਾਇਸੰਸ ਆਥਾਰਟੀ ਨੂੰ ਲਿਖਿਆ ਗਿਆ ਸੀ, ਜਿਸ ਵਿਰੁੱਧ ਕਾਰਵਾਈ ਕਰਦਿਆਂ ਜ਼ੋਨਲ ਲਾਇਸੰਸਿਗ ਅਥਾਰਟੀ ਵੱਲੋਂ ਇਸ ਪ੍ਰਾਈਵੇਟ ਜਨ ਔਸ਼ਧੀ ਦਾ 21 ਦਿਨਾਂ ਵਾਸਤੇ ਲਾਇਸੰਸ ਸਸਪੈਂਡ ਕਰ ਦਿੱਤਾ ਗਿਆ ਹੈ ।
 ਡਰੱਗ ਇੰਸਪੈਕਟਰ ਬਰਨਾਲਾ ਸ੍ਰੀਮਤੀ ਪਰਨੀਤ ਕੌਰ ਨੇ ਦੱਸਿਆ ਕਿ ਕੋਈ ਵੀ ਮੈਡੀਕਲ ਸਟੋਰ ਬਿਨਾਂ ਕਿਸੇ ਡਾਕਟਰ ਦੇ ਲਿਖੇ ਤੋਂ ਇਹ ਗਰਭਪਾਤ ਵਾਲੀ ਦਵਾਈ ਨਹੀਂ ਵੇਚ ਸਕਦੇ ਅਤੇ ਜੇਕਰ ਕੋਈ ਗਰਭਪਾਤ ਦਵਾਈ (ਐਮ.ਟੀ.ਪੀ. ਕਿੱਟ) ਵੇਚਦਾ ਹੈ ਤਾਂ ਇਸ ਸਬੰਧੀ ਬਾਕਾਇਦਾ ਰਿਕਾਰਡ ਦਰਜ ਕੀਤਾ ਜਾਵੇ ਅਤੇ ਇਸਦੇ ਨਾਲ ਹੀ ਕਿਸੇ ਵੀ ਪ੍ਰਾਈਵੇਟ ਜਨ ਔਸ਼ਧੀ ਵਿੱਚ ਮੰਜੂਰਸ਼ੂਦਾ ਦਵਾਈਆਂ ਹੀ ਵੇਚੀਆਂ ਜਾ ਸਕਦੀਆਂ ਹਨ ।

Comments

Popular posts from this blog

👉ਪਹਿਲਾਂ 1090 ਪਟਵਾਰੀਆਂ ਨੂੰ ਇਨਸਾਫ ਦਿੱਤਾ ਜਾਵੇ, ਨਹੀਂ ਤਾਂ 710 ਪੋਸਟਾਂ ਲਈ ਉਮੀਦਵਾਰ ਰੁਚੀ ਨਹੀਂ ਦਿਖਾਉਣਗੇ ; ਸੂਬਾ ਪ੍ਰਧਾਨ ਢੀਂਡਸਾ

✍️ਅਮਰਗੜ੍ਹ,23 ਫਰਵਰੀ(ਸੁਖਵਿੰਦਰ ਸਿੰਘ ਅਟਵਾਲ)- ਅਧੀਨ ਸੇਵਾਵਾਂ ਚੋਣ ਬੋਰਡ ਰਾਹੀਂ ਇਸ਼ਤਿਹਾਰ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 710 ਪਟਵਾਰੀਆਂ ਦੀ ਸਿੱਧੀ ਭਰਤੀ ਕਰਨ ਦੀ ਘੋਸ਼ਣਾ ਕੀਤੀ ਗਈ ਹੈ,ਜਿਸ ਸਬੰਧੀ 'ਦੀ ਰੈਵਿਨਿਊ ਪਟਵਾਰ ਯੂਨੀਅਨ ਪੰਜਾਬ' ਦੇ ਸੂਬਾ ਪ੍ਰਧਾਨ ਸ. ਹਰਵੀਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਅਤੇ ਮੁੱਖ ਮੰਤਰੀ ਜੀ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਲ 2021 ਵਿੱਚ ਭਰਤੀ ਕੀਤੇ 1090 ਮਾਲ ਪਟਵਾਰੀਆਂ ਨੂੰ ਟਰੇਨਿੰਗ ਦੌਰਾਨ ਬੇਸਿਕ ਪੇਅ ਦੇਣ ਅਤੇ ਟਰੇਨਿੰਗ ਨੂੰ ਡੇਢ ਸਾਲ ਤੋਂ ਇੱਕ ਸਾਲ ਕਰਕੇ ਪਰਖ ਕਾਲ ਵਿੱਚ ਸ਼ਾਮਲ ਕਰਨ ਦਾ ਵਾਅਦਾ ਕੀਤਾ ਸੀ ਪਰੰਤੂ ਹਾਲੇ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ 1090 ਪਟਵਾਰੀਆਂ ਨੂੰ ਟਰੇਨਿੰਗ ਦੌਰਾਨ ਸਿਰਫ ਸਟਾਇਫਨ ਹੀ ਮਿਲ ਰਿਹਾ ਹੈ ਅਤੇ ਟਰੇਨਿੰਗ ਘੱਟ ਕਰਨ ਸਬੰਧੀ ਵੀ ਕੋਈ ਪੱਤਰ ਜਾਰੀ ਨਹੀਂ ਹੋਇਆ। ਇਸ ਲਈ ਇਸ ਸਬੰਧੀ ਪ੍ਰਕਿਰਿਆ ਨੂੰ ਜਲਦ ਮੁਕੰਮਲ ਕਰਕੇ 1090 ਪਟਵਾਰੀਆਂ ਨੂੰ ਇਨਸਾਫ ਦਿੱਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਸਾਢੇ ਚਾਰ ਸਾਲ ਦੇ ਲੰਮੇ ਪਰੋਬੇਸ਼ਨ ਪੀਰੀਅਡ ਕਾਰਨ ਘੋਸ਼ਿਤ ਹੋਈਆਂ 710 ਪੋਸਟਾਂ ਲਈ ਉਮੀਦਵਾਰ ਰੁਚੀ ਨਹੀਂ ਦਿਖਾਉਣਗੇ ਸਗੋਂ ਘੱਟ ਪਰੋਬੇਸ਼ਨ ਪੀਰੀਅਡ ਵਾਲੀਆਂ ਹੋਰ ਪੋਸਟਾਂ ਨੂੰ ਤਰਜੀਹ ਦੇਣਗੇ। ਨਾਲ ਹੀ ਉਨ੍ਹਾਂ 9 ਸਤੰਬਰ ਨੂੰ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ

ਮਾਂ ਦੀ ਮਮਤਾ ਤੋ ਮਹਿਰੂਮ ਹੋਏ ਟਰਾਇਡੈਟ ਦੇ ਸੰਸਥਾਪਕ ਪਦਮ ਸ੍ਰੀ ਰਜਿੰਦਰ ਗੁਪਤਾ ਤੇ ਆਈ.ਓ .ਐੱਲ. ਦੇ ਮਾਲਿਕ ਸ੍ਰੀ ਵਰਿੰਦਰ ਗੁਪਤਾ

ਬਰਨਾਲਾ25 ਜੁਲਾਈ (ਹਿਮਾਂਸ਼ੂ ਗੋਇਲ)  ਵਿਸ਼ਵ ਪ੍ਸਿੱਧ ਸੰਸਥਾ ਟਰਾਇਡੈਟ ਗਰੂਪ ਦੇ ਸੰਸਥਾਪਕ ਪਦਮ ਸ੍ਰੀ ਰਜਿੰਦਰ ਗੁਪਤਾ ਅਤੇ  ਆਈ.ਓ .ਐੱਲ. ਦੇ  ਮਾਲਿਕ  ਸ੍ਰੀ ਵਰਿੰਦਰ ਗੁਪਤਾ ਨੂੰ ਉਸ ਸਮੇ ਗਹਿਰਾ ਸਦਮਾ ਲੱਗਾ ਜਦੋ ਉਹਨਾਂ ਦੇ ਮਾਤਾ ਸ੍ਰੀ ਮਤੀ ਮਾਇਆ ਦੇਵੀ(90 ਸਾਲ) ਪਤਨੀ  ਸਵ.ਸ੍ਰੀ ਨੋਹਰ ਚੰਦ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਇਸ ਫ਼ਾਨੀ ਦੁਨਿਆ ਨੂੰ ਅਲਵਿੰਦਾ ਕਹਿ  ਭਗਵਾਨ ਦੇ ਚਰਨਾ ਵਿੱਚ ਵਲੀਨ ਹੋ ਗਏ ਅਤੇ ਦੋਨੋ ਪੁੱਤਰ ਮਾਂ ਦੀ  ਮਮਤਾ ਤੋ ਸਦਾ ਲਈ ਮਹਿਰੂਮ ਹੋ ਗਏ।  ਇਸ ਦੁਖਾਂਤ ਦੀ ਜਾਣਕਾਰੀ ਦਿੰਦੇ ਹੋਏ  ਟਰਾਇਡੈਟ ਦੇ ਐੱਡਮਿਨ ਹੈੱਡ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਮਾਤਾ ਜੀ ਦਾ ਅੰਤਿਮ ਸੰਸਕਾਰ 25 ਜੁਲਾਈ ਮੰਗਲਵਾਰ ਨੂੰ ਸਿਵਲ ਲਾਈਨ ਸ਼ਮਸ਼ਾਨ ਘਾਟ ਕੇ.ਵੀ.ਕੇ. ਸਕੂਲ ਦੇ ਪਿੱਛੇ ਸ਼ਾਮ 5.30 ਵਜੇ ਕੀਤਾ ਜਾਵੇਗਾ।  ਉਹਨਾਂ ਜਾਣਕਾਰੀ ਦਿੰਦੇ ਕਿਹਾ ਕਿ ਮਾਤਾ ਜੀ ਨੇ ਸੀ.ਐੱਮ.ਸੀ. ਲੁਧਿਆਣਾ ਵਿੱਖੇ ਇਲਾਜ ਦੌਰਾਨ ਅੰਤਿਮ ਸਵਾਸ ਲੈਂਦਿਆ ਇਸ ਫਾਨੀ ਸੰਸਾਰ ਨੂੰ ਅਲਵੰਦਾ ਕਿਹਾ।  ਇਸ ਦੁੱਖ ਦੀ ਘੜੀ ਵਿੱਚ ਗੁਪਤਾ ਪਰਿਵਾਰ ਨਾਲ਼ ਸਮਾਜ ਸੇਵੀ ਜਥੇਬੰਦੀਆ, ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਮੌਹਤਵਾਰਾਂ, ਸਿਆਸਤਦਾਨਾਂ ਦੇ ਨਾਲ਼ ਨਾਲ਼ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ  ਹੇਅਰ,ਓ.ਐੱਸ.ਡੀ. ਹਸਨਪਰੀਤ ਭਾਰਦਵਾਜ, ਐਮ.ਐਲ.ਏ. ਮਹਿਲਕਲਾ ਕੁਲਵੰਤ ਭੰਡੋਰੀ, ਐਮ .ਐਲ.ਏ. ਲਾਭ ਸਿੰਘ ਉਗੋਕੇ,ਜ਼ਿਲ਼ਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ, ਨਗਰ ਸੁਧਾਰ ਟਰੱਸ

👉ਆਖ਼ਿਰ ਕਦੋਂ ਹੋਵੇਗਾ ਸਟੈਨੋ ਪੇਪਰ ਅਤੇ ਕੀ ਹੋਵੇਗਾ ਸੰਘਰਸ਼ ਦਾ ਅੰਜ਼ਾਮ.....?

👉ਬੇਰੋਜੁਗਾਰ ਸਟੈਨੋ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈਅ ਕਿ ਸੰਘਰਸ਼ ਕੀਤਾ ਤੇਜ, ਵਿਧਾਇਕ ਨੂੰ ਦਿੱਤਾ ਮੰਗ ਪੱਤਰ 👉ਮਾਮਲਾ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸਟੈਨੋ ਗਰਾਫ਼ੀ ਕਰ ਰਹੇ ਵਿਆਰਥੀਆਂ ਨੂੰ ਅਣਗੌਲਿਆ ਕਰਨ ਦਾ ✍️ਘਨੌਰ/ ਪ੍ਰੈੱਸ ਨੋਟ  ਵੇਰਵਾ👉 ਆਪਣੀਆਂ ਮੰਗਾਂ ਨੂੰ ਲੈਅ ਕਿ ਸੰਘਰਸ਼  ਤੇਜ਼ ਕਰਨ ਅਤੇ ਪੰਜਾਬੀ ਸਟੈਨੋਗਰਾਫ਼ੀ ਦੀਆਂ ਆਇਆ ਪੋਸਟਾਂ ਦਾ ਪੇਪਰ ਨਾ ਲਏ ਜਾਣ ਸੰਬਧੀ ਇਸ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਵਾਲੇ ਨੌਜਵਾਨ ਮੁੰਡੇ-ਕੁੜੀਆਂ ਵੱਲੋਂ ਕਥਿਤ ਤੌਰ 'ਤੇ ਬੇਰੋਜੁਗਾਰ ਸਟੈਨੋ ਯੂਨੀਅਨ ਪੰਜਾਬ ਦੇ ਬੈਨਰ ਹੇਠ ਜਥੇਬੰਦ ਹੋ ਕਿ ਪੰਜਾਬ ਸਰਕਾਰ ਅਤੇ ਪੰਜਾਬ ਐਸ.ਐਸ ਐਸ.ਬੋਰ( PSSSB) ਮੋਹਾਲੀ ਖਿਲਾਫ ਅਪਣਾ ਮੋਰਚਾ ਖੋਲ ਦਿੱਤਾ ਹੈਂ। ਜਾਣਕਾਰੀ ਦਿੰਦੇ ਹੋਏ ਯੂਨੀਅਨ ਵਿਦਿਆਰਥੀ ਆਗੂ ਮਨਦੀਪ ਸਿੰਘ,ਅਮਰੀਕ ਸਿੰਘ ,ਹਰਮਿੰਦਰ ਸਿੰਘ, ਜਗਦੀਪ ਸਿੰਘ, ਅਮਨਦੀਪ ਸਿੰਘ, ਸੋਨੀ ਸੀਲ ਨੇ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਮੌਜੂਦਾ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀ ਸਾਹਿਬਾਨ ਨੂੰ ਮੰਗ ਪੱਤਰ ਦੇ ਕਿ ਮਾਤ ਭਾਸ਼ਾ ਪੰਜਾਬੀ ਦੀ ਸੇਵਾ ਕਰ ਰਹੇ ਪੰਜਾਬੀ ਸਟੈਨੋ ਟਾਈਪਿਸਟਾਂ ਦੀਆਂ ਸਮੱਸਿਆ ਬਾਰੇ ਜਾਣੂ ਕਰਵਾਇਆਂ ਜਾਵੇਗਾ ਜੇਕਰ ਫਿਰ ਵੀ ਉਹਨਾਂ ਦੀਆਂ ਸਮੱਸਿਆਵਾਂ ਵੱਲ ਗੌਰ ਨਾ ਕੀਤੀ ਗਈ ਤਾਂ ਪੰਜਾਬ ਸਰਕਾਰ ਅਤੇ ਸੰਬਧਿਤ ਬੋਰਡ ਬਾਰੇ ਉਹ ਸਖ਼ਤ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ ਅਤੇ ਕਿਸੇ ਵੀ ਤਰ੍ਹਾਂ ਦ