Skip to main content

Posts

Showing posts from May, 2022

ਪੱਤਰਕਾਰ ਅਨਿਲ ਮੈਨਨ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਭੇਂਟ

ਅਗਾਂਹ ਵਧੂ ਰਸਮਾਂ ਰਾਹੀਂ 11 ਫਰਬਰੀ ਨੂੰ ਲਾਇਨਜ ਭਵਨ ਸੇਖਾ ਰੋਡ ਬਰਨਾਲਾ ਵਿਖੇ ਸੀਮਤ ਸਮੇਂ ਦਾ ਸ਼ਰਧਾਂਜਲੀ ਸਮਾਗਮ ਹੋਵੇਗਾ - ਰਜਿੰਦਰ ਪਾਲ  ਬਰਨਾਲਾ 09 ਫਰਵਰੀ(ਹਿਮਾਂਸ਼ੂ ਗੋਇਲ) ਨਿੱਡਰ, ਅਣਖੀਲਾ ਅਤੇ ਲੋਕ ਹਿੱਤਾਂ ਨੂੰ ਪ੍ਰਣਾਇਆ, ਕਿਰਤੀ  ਲੋਕਾਈ ਦੇ ਦਰਦਾਂ ਨੂੰ ਰੰਗਮੰਚ 'ਤੇ ਕਲਾਤਮਕ ਭੂਮਿਕਾ ਅਦਾ ਕਰਨ ਅਤੇ ਸੱਚੀ-ਸੁੱਚੀ ਪੱਤਰਕਾਰੀ ਦੀ ਕਲਮ ਵਾਹੁਣ ਵਾਲ਼ਾ ਕਲਮਕਾਰ ਯੋਧਾ ਕਿਰਤੀਆਂ ਦਾ ਯਾਰ ਸੀ ਸਾਡਾ ਸਭਨਾਂ ਦਾ ਪਿਆਰਾ ਅਨਿਲ ਮੈਨਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਨਿਲ ਮੈਨਨ ਦੀ ਬੇਵਕਤੀ ਮੌਤ ਤੋਂ ਬਾਅਦ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਭੇਂਟ ਕਰਨ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਡਾ ਰਜਿੰਦਰ ਪਾਲ ਨੇ ਕੀਤਾ। ਪ੍ਰੀਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਕਿਹਾ ਕਿ ਘਰੇਲੂ ਸਮੱਸਿਆ 'ਚ ਜਕੜਿਆ ਵੀ, ਆਰਥਿਕ ਤੰਗੀਆਂ ਤੁਰਸ਼ੀਆਂ ਦਾ ਝੰਬਿਆਂ ਮੈਨਨ ਸਮੂਹਿਕ ਕਿਰਤੀ ਸੰਘਰਸ਼ਾਂ, ਗੈਰ-ਸਮਾਜਿਕ ਅਨਸਰਾਂ ਨਾਲ਼ ਭਿੜਨਾ, ਫ਼ਿਰਕੂ ਜਾਨੂੰਨੀ ਕਾਲ਼ੀਆਂ ਤਾਕਤਾਂ ਅਤੇ ਸਰਕਾਰੀ ਜ਼ਬਰ ਮੂਹਰੇ ਹਿੱਕ ਡਾਹ ਕੇ ਭਿੜਨਾ ਉਸਦੀ ਵਿਚਾਰਧਾਰਿਕ ਪ੍ਤੀਬੱਧਤਾ ਅਤੇ ਸੁਭਾਅ ਦਾ ਹਿੱਸਾ ਸੀ। ਉਸ ਨੇ ਮਹਿਲ ਕਲਾਂ ਤੋਂ ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰੀ ਤੋਂ ਸ਼ੁਰੂ ਕਰ ਕੇ ਨਵਾਂ ਜ਼ਮਾਨਾ ਨਾਲ਼ ਜੋਟੀ ਪਈ। ਉਸਾਰੂ ਸਾਹਿਤ ਦਾ ਪਾਠਕ ਤੇ ਪਾਰਖੂ ਮੈਨਨ ਸਪੋਕਸਮੈਨ ਦੇਸ਼ ਸੇਵਕ, ਜੱਗਬਾਣੀ ਦਾ ਸਬ ਐਡੀਟਰ

सिद्ध मुसेवाला हुए पांच तत्वों में वालिन,

सिद्ध मुसेवाला हुए पांच तत्वों में वालिन, छोटी उमर में दुनिया को अलविदा कह जाने वाले सिद्ध मुसेवाला को दी अंतिम  विधाई चोबर दा चेहरे उते नूर दिसदा, एहदा जवानी विच उठुगा जनाजा मिठिये गीत के बोलो ने परशांस्को की आंखो को किया नम। मुसेवाला (मानसा) , हिमांशु गोयल अपनी गायिकी के जरिए विश्व प्रसिद्ध होने वाले और क्षेत्र का नाम पूरी दुनिया में रोशन करने वाला शुबदीप सिंह उर्फ सिद्धू मुसेवाला जो के पिछले दिनों मारे गए थे। उन का आज उन के गांव मुसेवाला में उनके खेत में संस्कार कर दिया गया।  उनके अलगअलग क्षेत्रो से आए हजारों की संख्या में समर्थको की  भीड़  ने नम आंखों से उन्हें अंतिम विदाई दी। उनकी अंतिम यात्रा उनके पसंदीदा ट्रैक्टर 5911 पर निकली गई। उनके प्रशंसक अंतिम दर्शनों के लिए पहले ही जमा होने लगे। जहां अनकी माता चरण कौर ने उनका अंतिम बार केस कर जुड़ा किया वही पिता बालकौर सिंह द्वारा दस्तार सजाई गई इस पूरे दरिश की वायरल हुई वीडियो ने हर किसी की आंखे नम की। यहा जिक्रयोग हैं के मुसेवाला के लिखे वे गाए गीत 'चोबर दा चेहरे उते नूर दिसदा, एहदा जवानी विच उठुगा जनाजा मिठिये' बारे प्रशंसकों न

ਸਿੱਧੂ ਮੁਸੇਵਾਲਾ ਨਹੀਂ ਰਹੇ

ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੁਸੇਵਾਲਾ  ਤੇ ਚਲਾਈਆਂ ਗੋਲੀਆਂ, ਹੋਈ ਮੌਤ ਸਿੱਧੂ ਮੁਸੇਵਾਲਾ ਨਹੀਂ ਰਹੇ ,  ਮਾਨਸਾ,29ਮਈ, 2022/ਹਿਮਾਂਸ਼ੂ ਗੋਇਲ ਪ੍ਰਸਿੱਧ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸ਼ੁਭਦੀਪ ਸਿੰਘ ਸਿੱਧੂ  ਮੂਸੇਵਾਲਾ ਉਪੱਰ ਜਿਲ੍ਹੇ ਦੇ ਪਿੰਡ ਜਵਾਹਰਕੇ ਵਿੱਖੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ ਹੈਂ।  ਕਾਫ਼ੀ ਗੰਭੀਰ ਹਾਲਤ ਵਿੱਚ ਸਿੱਧੂ ਮੁਸੇਵਾਲਾ ਅਤੇ ਉਸ ਦੇ ਸਾਥੀਆਂ ਨੂੰ ਸਿਵਿਲ ਹਸਪਤਾਲ ਲਿਜਾਇਆ ਗਿਆ ਅਤੇ ਡਾਕਟਰਾਂ ਵਲੋਂ ਸਿੱਧੂ ਮੁਸੇਵਾਲਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਖ਼ਬਰ ਨਾਲ ਉਸ ਦੇ ਪ੍ਰਸੰਸਕਾਂ ਅਤੇ ਹੋਰਨਾਂ ਵਿੱਚ ਸੋਗ ਦੀ ਲਹਿਰ ਦੌੜ ਗਈ।

ਹੀਰੋ ਮੈਨਜ਼ ਏਸ਼ੀਆ ਕੱਪ 'ਚ ਆਪਣੀ ਹਾਕੀ ਦੇ ਜੌਹਰ ਦਿਖਾਏਗਾ

ਬਾਗੜੀਆਂ ਦਾ ਮਨਿੰਦਰ ਹੁਣ, ਹੀਰੋ ਮੈਨਜ਼ ਏਸ਼ੀਆ ਕੱਪ 'ਚ  ਆਪਣੀ ਹਾਕੀ ਦੇ ਜੌਹਰ ਦਿਖਾਏਗਾ  । ਅਮਰਗਡ਼੍ਹ,20 ਮਈ,2020(ਸੁਖਵਿੰਦਰ ਸਿੰਘ ਅਟਵਾਲ)- ਇੰਡੋਨੇਸ਼ੀਆ 'ਚ 23 ਮਈ ਤੋਂ 1 ਜੂਨ ਤੱਕ ਹੋ ਰਹੇ ਹੀਰੋ ਮੈਨਜ਼ ਏਸ਼ੀਆ ਕੱਪ 'ਚ ਇਸ ਵਾਰ ਜ਼ਿਲ੍ਹਾ ਮਾਲੇਰਕੋਟਲਾ ਦੇ ਇਤਿਹਾਸਕ ਪਿੰਡ ਬਾਗੜੀਆਂ ਦਾ ਮਨਿੰਦਰ ਸਿੰਘ ਵੀ ਆਪਣੀ ਹਾਕੀ ਦੇ ਜੌਹਰ ਦਿਖਾਵੇਗਾ। ਮੀਡੀਆ ਨਾਲ ਗੱਲਬਾਤ ਕਰਦਿਆਂ ਮਨਿੰਦਰ ਦੇ ਕੋਚ ਸਰਦਾਰਾ ਸਿੰਘ ਤੇ ਉਸਦੇ  ਪਿਤਾ ਹਰਕੀਰਤ ਸਿੰਘ ਨੇ ਦੱਸਿਆ ਕੇ ਏਸ਼ੀਆ ਕੱਪ ਦੇ ਪੂਲ 'ਏ' ਵਿੱਚ ਇੰਡੀਆ,ਜਾਪਾਨ'ਪਾਕਿਸਤਾਨ ਅਤੇ ਇੰਡੋਨੇਸ਼ੀਆ ਹਨ ਅਤੇ ਪੂਲ 'ਬੀ' ਵਿੱਚ ਮਲੇਸ਼ੀਆ,ਕੋਰੀਆ,ਓਮਾਨ ਤੇ ਬੰਗਲਾਦੇਸ਼ ਦੀਆਂ ਟੀਮਾਂ ਸ਼ਾਮਲ ਹਨ।ਜ਼ਿਕਰਯੋਗ ਹੈ ਕਿ ਪਿਛਲੇ ਸਾਲ ਭੁਵਨੇਸ਼ਵਰ 'ਚ ਹੋਏ ਜੂਨੀਅਰ ਵਰਲਡ ਕੱਪ 'ਚ ਵੀ ਮਨਿੰਦਰ ਨੇ ਆਪਣੀ ਖੇਡ ਦੇ ਜੌਹਰ ਦਿਖਾਏ ਸਨ,ਭਾਵੇਂ ਕਿ ਮਨਿੰਦਰ ਦੇ ਸੱਟ ਲੱਗਣ ਕਾਰਨ ਉਹ ਅਖ਼ੀਰ ਤੱਕ ਖੇਡ ਨਹੀਂ ਸਕਿਆ ਸੀ ਅਤੇ ਭਾਰਤ ਦੀ ਟੀਮ ਉਸ ਸਮੇਂ ਚੌਥੇ ਸਥਾਨ ਤੇ ਰਹੀ ਸੀ। ਹੁਣ ਭਾਰਤ ਦੀ ਹਾਕੀ ਦੀ 20 ਮੈਂਬਰੀ ਟੀਮ 'ਚ ਮਨਿੰਦਰ ਦੀ ਚੋਣ ਹੋਣ ਨਾਲ ਹਾਕੀ ਪ੍ਰੇਮੀਆਂ ਤੇ ਇਲਾਕੇ ਦੇ ਲੋਕਾਂ ਨੂੰ ਮਨਿੰਦਰ ਤੋਂ ਬਹੁਤ ਸਾਰੀਆਂ ਉਮੀਦਾਂ ਹਨ।ਆਸ ਹੈ ਕਿ ਮਨਿੰਦਰ ਆਪਣੀ ਮਿਹਨਤ ਸਦਕਾ ਉਨ੍ਹਾਂ ਆਸਾਂ ਅਤੇ ਉਮੀਦਾਂ 'ਤੇ ਜਰੂਰ ਖਰਾ ਉਤਰੇਗਾ।  

ਵਿਸੇਸ਼ ਰਿਪੋਰਟ

ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਹਾਰ ਲਈ ਆਪਣਿਆਂ ਨੇ ਹੀ ਪਿੱਠ ਵਿੱਚ ਛੁਰਾ ਮਾਰਿਆ-ਰਾਜਾ ਵੜਿੰਗ                                                 ਧੜੇਬੰਦੀਆਂ ਪੈਦਾ ਕਰਨ ਵਾਲਿਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ                                        ਮਹਿਲਕਲਾਂ 19  ਮਈ (ਗੁਰਸੇਵਕ ਸਹੋਤਾ/ਪਾਲੀ ਵਜੀਦਕੇ)  ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅੱਜ ਕਸਬਾ ਮਹਿਲ ਕਲਾਂ ਪਹੁੰਚਣ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਾਰਟੀ ਵਰਕਰਾਂ ਤੇ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਅਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਰਕਰਾਂ ਤੇ ਆਗੂਆਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਕਾਂਗਰਸ ਪਾਰਟੀ ਤੇ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਰਾਜ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਜਾਣ ਕਾਰਨ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਕੁਰਸੀ ਦੀ ਲਾਲਸਾ ਵਿਚ ਆ ਕੇ ਕਾਂਗਰਸ ਨੂੰ ਕਮਜ਼ੋਰ ਕਰਕੇ ਪਾਰਟੀ ਦਾ ਭਾਰੀ ਨੁਕਸਾਨ ਕੀਤਾ। ਕਿਉਂਕਿ ਕੈਪਟਨ ਅਮਰਿੰਦਰ ਦੇ ਨਾਲ ਨਾਲ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ। ਅੱਜ ਮੁੜ ਪਾ

ਪੰਜਾਬ ਨੈਸ਼ਨਲ ਬੈਂਕ ਵੱਲੋ ਸਰਵਿਸ ਨਾ ਮਿਲਣ ਕਾਰਨ ਗ੍ਰਾਹਕ ਪ੍ਰੇਸ਼ਾਨ,

ਪੰਜਾਬ ਨੈਸ਼ਨਲ ਬੈਂਕ ਵੱਲੋ ਸਰਵਿਸ ਨਾ ਮਿਲਣ ਕਾਰਨ ਗ੍ਰਾਹਕ ਪ੍ਰੇਸ਼ਾਨ,   ਮਾਮਲਾ ਧਿਆਨ ਵਿੱਚ ਆਉਣ ਤੇ ਹੱਲ ਕਰ ਦਿੱਤਾ ਗਿਆ - ਬ੍ਰਾਂਚ ਮੈਨੇਜਰ ਬਰਨਾਲਾ, 17ਮਈ,2022/ (ਨਿਊਜ਼ ਬਲਾਸਟ ਪੰਜਾਬ ਬਿਊਰੋ)   ਨੇੜਲੇ ਪੈਂਦੇ ਕਸਬਾ ਧਨੌਲਾ ਦੀ ਪੰਜਾਬ ਨੈਸ਼ਨਲ ਬੈਂਕ ਦੀ ਮੁੱਖ ਸ਼ਾਖਾ ਵਿੱਚ ਬੈਂਕ ਦੇ ਖਾਤੇਦਾਰ ਵੱਲੋ ਕਥਿਤ ਤੌਰ ਤੇ ਬੈਂਕ ਮੁਲਾਜ਼ਮਾਂ ਵੱਲੋਂ ਸਹੀ ਸਰਵਿਸ ਨਾ ਦੇਣ ਕਾਰਨ ਗ੍ਰਾਹਕ ਵਿਚ ਰੋਸ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈਂ।  ਇਸ ਮਾਮਲੇ ਸੰਬਧੀ ਜਾਣਕਾਰੀ ਦਿੰਦੇ ਹੋਏ ਸ਼ੇਖਰ ਗਰਗ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਮੋਨਿਕਾ ਗੁਪਤਾ ਦਾ ਖਾਤਾ ਪੰਜਾਬ ਨੈਸ਼ਨਲ ਬੈਂਕ ਧਨੌਲਾ ਮੁੱਖ ਬ੍ਰਾਂਚ ਵਿੱਚ ਹੈ ਅਤੇ ਉਹ(ਮੋਨਿਕਾ ਗੁਪਤਾ) ਪਿਛਲੇ ਦੋ ਤਿੰਨ ਦਿਨਾ ਤੋ ਆਪਣੀ ਪਾਸ ਬੁੱਕ ਉਪੱਰ ਐਂਟਰੀ ਕਰਵਾਉਣ ਲਈ ਜਾਂਦੇ ਹਨ ਤਾਂ ਕਥਿਤ ਬੈਂਕ ਦੇ ਸੰਬਧਿਤ  ਅਧਿਕਾਰੀਆ ਵੱਲੋ ਇਹ ਕਹਿ ਕੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਜਾਂਦਾ ਹੈਂ ਕਿ ਉਹਨਾਂ ਕੋਲ ਪੈਨਸ਼ਨਾਂ ਨਾਲ ਸੰਬਧਿਤ ਹੋਰ ਵੀ ਕਾਫੀ ਕੰਮ ਹੈ, ਜਿਸ ਕਰਕੇ ਅੱਜ ਉਹਨਾਂ ਦੀ ਪਾਸ ਬੁੱਕ ਅਪਡੇਟ ਨਹੀਂ ਹੋ ਸਕਦੀ। ਇਸ ਬਾਰੇ ਰੋਸ ਪ੍ਰਗਟ ਕਰਦੇ ਹੋਏ ਸ਼ੇਖਰ ਗਰਗ ਨੇ ਕਿਹਾ ਕਿ ਕਿਸੇ ਵੀ ਸਰਕਾਰੀ ਸੰਸਥਾ ਖਾਸ ਤੌਰ ਤੇ ਬੈਂਕ ਵਰਗੇ ਅਦਾਰੇ ਜਿਸ ਨਾਲ ਅੱਜ ਦੇ ਸਮੇਂ ਲਗਭਗ ਹਰ ਇਕ ਵਿਅਕਤੀ ਜੁੜਿਆ ਹੋਇਆ ਹੈ ਅਤੇ ਇਸ ਬਿਨ੍ਹਾਂ ਖਾਸ ਤੌਰ ਬਿਜਨਸ ਵਰਗ ਦਾ ਕੋਈ ਵੀ ਕੰਮ ਸੰਭਵ ਨਹੀਂ ਹੋ ਸਕਦਾ ਅਤੇ ਕਥਿਤ ਬੈਂਕ ਮੁਲਜ਼ਮਾਂ ਦਾ

ਸਾਕਸ਼ੀ ਸਾਹਨੀ ਵੱਲੋਂ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ-ਸਾਡਾ ਪਟਿਆਲਾ ਬਣੇਗਾ ਡੇਂਗੂ ਮੁਕਤ' ਮੁਹਿੰਮ ਨੂੰ ਸਫ਼ਲ ਬਨਾਉਣ ਦੀ ਅਪੀਲ -ਡੇਂਗੂ ਦੀ ਰੋਕਥਾਮ ਲਈ ਆਮ ਲੋਕਾਂ ਦਾ ਸਹਿਯੋਗ ਜਰੂਰੀ-ਡਿਪਟੀ ਕਮਿਸ਼ਨਰ -ਕੌਮੀ ਡੇਂਗੂ ਦਿਵਸ ਮੌਕੇ ਡੇਂਗੂ ਤੇ ਚਿਕਗੁਨੀਆ ਦੇ ਖਾਤਮੇ ਲਈ ਸੈਮੀਨਾਰ ਤੇ ਇੰਟਰ ਸੈਕਟੋਰਲ ਮੀਟਿੰਗ

ਸਾਕਸ਼ੀ ਸਾਹਨੀ ਵੱਲੋਂ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ-ਸਾਡਾ ਪਟਿਆਲਾ ਬਣੇਗਾ ਡੇਂਗੂ ਮੁਕਤ' ਮੁਹਿੰਮ ਨੂੰ ਸਫ਼ਲ ਬਨਾਉਣ ਦੀ ਅਪੀਲ - ਡੇਂਗੂ ਦੀ ਰੋਕਥਾਮ ਲਈ ਆਮ ਲੋਕਾਂ ਦਾ ਸਹਿਯੋਗ ਜਰੂਰੀ-ਡਿਪਟੀ ਕਮਿਸ਼ਨਰ - ਕੌਮੀ ਡੇਂਗੂ ਦਿਵਸ ਮੌਕੇ ਡੇਂਗੂ ਤੇ ਚਿਕਗੁਨੀਆ ਦੇ ਖਾਤਮੇ ਲਈ ਸੈਮੀਨਾਰ ਤੇ ਇੰਟਰ ਸੈਕਟੋਰਲ ਮੀਟਿੰਗ ਪਟਿਆਲਾ, 16 ਮਈ, ( ਵਿਸ਼ੇਸ਼ ਪ੍ਰਤੀਨਿਧ) ਅੱਜ ਕੌਮੀ ਡੇਂਗੂ ਦਿਵਸ ਮੌਕੇ 'ਡੇਂਗੂ ਰੋਕਥਾਮ ਯੋਗ ਹੈ, ਆਓ ਹੱਥ ਮਿਲਾਈਏ' ਦੇ ਨਾਅਰੇ ਹੇਠ ਡੇਂਗੂ ਬੁਖ਼ਾਰ ਦੀ ਜਾਗਰੂਕਤਾ ਅਤੇ ਰੋਕਥਾਮ ਅਤੇ ਪੀਣ ਵਾਲੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲਕੇ ਇੰਟਰ ਸੈਕਟੋਰਲ ਮੀਟਿੰਗ ਅਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਆਮ ਲੋਕਾਂ ਦੇ ਸਹਿਯੋਗ ਨਾਲ ਹੀ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ, ਸਾਡਾ ਪਟਿਆਲਾ ਬਣੇਗਾ ਡੇਂਗੂ ਮੁਕਤ' ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕੇਗਾ।   ਸਾਕਸ਼ੀ ਸਾਹਨੀ ਨੇ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ 'ਚ ਡੇਂਗੂ ਦਾ ਟੈਸਟ ਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ ਪਰੰਤੂ ਸਿਹਤ ਵਿਭਾਗ ਇਹ ਯਕੀਨੀ ਬਣਾਏ ਕਿ ਨਿਜੀ ਲੈਬਾਰਟਰੀਆਂ 'ਚ ਡੇਂਗੂ ਅਲਾਈਜ਼ਾ ਟੈਸਟ ਦੇ 600 ਰੁਪਏ ਤੋਂ ਵੱਧ ਰਕਮ ਨਾ ਵਸੂਲੀ ਜਾਵੇ। ਉਨ੍ਹਾਂ ਨੇ ਸਮੂਹ ਕਾਰਜ ਸਾਧਕ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਪੀਣ

ਵਣ-ਵਿਭਾਗ ਸਰਕਾਰ ਦੇ ਮੋਢਿਆਂ 'ਤੇ ਵਾਧੂ ਦਾ ਬੋਝ : ਸਮਾਜਸੇਵੀ ਆਗੂ, ਵੱਡੇ ਅਧਿਕਾਰੀ ਏਅਰ ਕੰਡੀਸ਼ਨ ਰੂਮ ਵਿੱਚ ਬੈਠ ਕੇ ਕਰਦੇ ਹਨ ਖਾਨਾ ਪੂਰਤੀ,ਅਸਲ ਸਚਾਈ ਹੋਰ

ਵਣ-ਵਿਭਾਗ ਸਰਕਾਰ ਦੇ ਮੋਢਿਆਂ 'ਤੇ ਵਾਧੂ ਦਾ ਬੋਝ : ਸਮਾਜਸੇਵੀ ਆਗੂ, ਵੱਡੇ ਅਧਿਕਾਰੀ ਏਅਰ ਕੰਡੀਸ਼ਨ ਰੂਮ ਵਿੱਚ ਬੈਠ ਕੇ ਕਰਦੇ ਹਨ ਖਾਨਾ ਪੂਰਤੀ,ਅਸਲ ਸਚਾਈ ਹੋਰ ਅਮਰਗੜ੍ਹ,15 ਮਈ(ਸੁਖਵਿੰਦਰ ਸਿੰਘ ਅਟਵਾਲ) - ਪਾਵਨ ਗੁਰਬਾਣੀ ਵਿੱਚ ਗੁਰੂ ਸਹਿਬਾਨ ਨੇ ਹਵਾ ਨੂੰ ਗੁਰੂ,ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜ਼ਾ ਦਿੱਤਾ ਹੈ,ਪਰ ਪੰਜਾਬ ਦੇ ਕੁੱਝ ਅਖੌਤੀ ਕਿਸਾਨ ਕਹਾਉਣ ਵਾਲੇ ਲੋਕ ਸ਼ਾਇਦ ਗੁਰੂ ਸਹਿਬਾਨਾਂ ਵੱਲੋਂ ਬਾਣੀ ਵਿੱਚ ਉਚਾਰੇ ਇਨ੍ਹਾਂ ਸ਼ਬਦਾਂ ਨੂੰ ਮਨੋਂ ਵਿਸ਼ਾਰ ਚੁੱਕੇ ਹਨ,ਕਿਉਕਿ ਉਨ੍ਹਾਂ ਵੱਲੋਂ ਬਿਨਾਂ ਕਿਸੇ ਚਾਰਾਜੋਈ ਕੀਤਿਆਂ  ਕਣਕ ਦੇ ਨਾੜ ਨੂੰ ਲਗਾਈ ਜਾਣ ਵਾਲੀ ਅੱਗ ਕਾਰਨ ਜਿੱਥੇ ਅਨੇਕਾਂ ਰੁੱਖ ਸੜ ਰਹੇ ਹਨ,ਧੂੰਏਂ ਕਾਰਨ ਸੜਕਾਂ ਤੇ ਹੋ ਰਹੇ ਅਨੇਕਾਂ ਐਕਸੀਡੈਂਟਾਂ 'ਚ ਕੀਮਤੀ ਜਾਨਾਂ ਅਜਾਈਂ ਜਾ ਰਹੀਆਂ ਹਨ,ਉਥੇ ਹੀ ਡੇਹਰਾ ਬਸੀ ਦੇ ਪਿੰਡ ਸੁੰਡਰਾਂ ਵਿਖੇ ਗਰੀਬਾਂ ਦੀਆਂ 40 ਝੁੱਗੀਆਂ ਤੇ ਇੱਕ ਬਾਲੜੀ ਦੇ ਜ਼ਿੰਦਾ ਸਡ਼ਨ ਦੀ ਘਟਨਾ ਨੇ ਤਾਂ ਸੰਵੇਦਨਸ਼ੀਲ ਲੋਕਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ। ਮੀਡੀਆ ਨਾਲ ਗੱਲਬਾਤ ਦੌਰਾਨ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਮਾਜਸੇਵੀ ਤੇ ਵਾਤਾਵਰਣ ਪ੍ਰੇਮੀ ਕੇਸਰ ਸਿੰਘ ਭੁੱਲਰ,ਸੁਖਵਿੰਦਰ ਸਿੰਘ ਅਟਵਾਲ,ਅੰਬੇਡਕਰਬਾਦੀ ਵਰਿੰਦਰ ਸਿੰਘ ਖਾਲਸਾ ਮਾਹੋਰਾਣਾ,ਪ੍ਰਧਾਨ ਹਰਫੂਲ ਸਿੰਘ ਸਰੋਦ,ਸਮਾਜਸੇਵੀ ਡਾ. ਜਗਦੀਪ ਸਿੰਘ ਮਾਣਕਮਾਜਰਾ,ਅੰਬੇਡਕਰਬਾਦੀ ਗੁਰਜੰਟ ਢੰਡੋਗਲ,ਵਰਿੰਦਰ ਸਿੰਘ ਗਿੱਲ ਅਤੇ ਬੇਅੰਤ

ਅੱਗ ਨਾਲ ਜਿਊਦੀ ਸੜੀ 7 ਸਾਲਾ ਮਸੂਮ ਨੂੰ ਮੇਰੇ ਵਲੋ ਸਰਧਾਂਜਲੀ ਮੁਆਫ ਕਰੀਂ ਧੀ ਰਾਣੀਏ.....ਅਸੀ ਗੁਨੇਗਾਰ ਹਾ ਤੇਰੇ 😭😭😭

ਅੱਗ ਨਾਲ ਜਿਊਦੀ ਸੜੀ 7 ਸਾਲਾ ਮਸੂਮ ਨੂੰ ਮੇਰੇ ਵਲੋ ਸਰਧਾਂਜਲੀ  ਮੁਆਫ ਕਰੀਂ ਧੀ ਰਾਣੀਏ.....ਅਸੀ ਗੁਨੇਗਾਰ ਹਾ ਤੇਰੇ 😭😭😭 ਰਾਣੀ ਧੀਏ  ਅਸੀਂ ਤੇ ਖੁੱਲ੍ਹ ਕੇ ਸ਼ਰੇਆਮ ਤੇਰੇ ਕਾਤਲਾਂ ਨੂੰ ਕਾਤਲ ਵੀ ਨਹੀਂ ਕਹਿ ਸਕਦੇ,ਕਿਉਕਿ ਅਸੀਂ ਖੁਦਗਰਜ ਤੇ ਬਦ-ਦੁਆਏ ਲੋਕ ਹਾਂ,ਸਾਨੂੰ ਧੜੇ ਪਿਆਰੇ ਹਨ ਇਨਸਾਨੀਅਤ ਨਹੀਂ। ਅਸੀਂ ਨਾੜ ਨੂੰ ਅੱਗ ਲਾਉਣਾ ਅਜੇ ਵੀ ਆਪਦੀ ਮਜਬੂਰੀ ਦੱਸਾਂਗੇ ਤੇ ਆਪਣੀਆਂ ਨਲਾਇਕੀਆਂ ਤੇ #ਪੜਦੇ ਪਾਵਾਂਗੇ ।  ਬਾਕੀ,ਤੇਰੇ ਕਾਤਲ ਇਕੱਲੇ ਅੱਗ ਲਾਉਣ ਵਾਲੇ ਹੀ ਨਹੀਂ ਹਨ ,ਸਰਕਾਰ, ਕਿਸਾਨ ਜੱਥੇਬੰਦੀਆਂ, ਵੱਡੇ ਵੱਡੇ ਸਮਾਜਸੇਵੀ ਤੇ ਨਾਮਵਰ ਚਿਹਰੇ ਹਨ ਜਿਹੜੇ ਅੱਜ ਤੇਰੀ ਮੌਤ ਤੇ ਮੌਨ ਵਰਤ ਰੱਖ ਕੇ ਬੈਠੇ ਹਨ,ਸ਼ਾਇਦ ਇਸ ਅੱਗ ਦਾ ਸੇਕ ਓਹਨਾ ਦੇ ਆਪਣੇ ਘਰ ਨੂੰ ਨਹੀ ਲੱਗਾ ਤਾਂ ਕਰਕੇ, ਪਰ  ਪਰ ਯਾਦ ਰੱਖੀ ਧੀਏ ਤੂ ਮਰੀ ਨਹੀ ਤੂ ਅਮਰ ਹੋ ਗਈ ਏ ਹੋ ਸਕਦਾ ਹੈ , ਮੂੰਹ ਘੁਗਣੀਆ ਪਾਕੇ ਬੈਠੇ ਵੱਡੇ ਸਮਾਜਸੇਵੀ  ਦੀ ਰੂਹ ਨੂੰ ਕੋਈ ਸੇਕ ਲੱਗੇ ਤੇ ਉਹ ਐਨੀ ਹਨੇਰਗਰਦੀ ਖਿਲਾਫ ਅਵਾਜ ਉਠਾਉਣ ,  ਯਾਦ ਰੱਖੀ ਧੀਏ  ਕੁਦਰਤ ਸਾਨੂੰ ਹਜਾਰਾਂ ਦੀ ਗਿਣਤੀ ਚ ਸਾੜੇ ਰੁੱਖ ਬੂਟੇ,ਪੰਛੀ, ਮਨੁੱਖੀ ਜਾਨਾਂ ਦੀ ਸਜ਼ਾ ਜ਼ਰੂਰ ਦਵੇਗੀ  ਮੈ ਆਪ ਨੂੰ ਸਰਧਾ ਦੇ ਫੁੱਲ ਭੇਟ ਕਰਦਾ ਹਾ ।🙏🏻🙏🏻🙏🏻😭😭 ਦੁੱਖੀ ਮੰਨ    ਦਲਬੀਰ ਉਧੋਕੇ ਜ਼ਿਲ੍ਹਾ ਇੰਚਾਰਜ਼ ਤਰਨਤਾਰਨ

ਤਿੰਨ ਸਾਲ ਦੇ ਪਰਖ ਕਾਲ ਸਮੇਂ ਲਈ ਉੱਕਾ-ਪੁੱਕਾ ਤਨਖ਼ਾਹ ’ਤੇ ਭਰਤੀਆਂ ਕਰਨ ਦੀ ਨਿਖੇਧੀ*

ਤਿੰਨ ਸਾਲ ਦੇ ਪਰਖ ਕਾਲ ਸਮੇਂ ਲਈ ਉੱਕਾ-ਪੁੱਕਾ ਤਨਖ਼ਾਹ 'ਤੇ ਭਰਤੀਆਂ ਕਰਨ ਦੀ ਨਿਖੇਧੀ*  ਬਰਨਾਲਾ , 15 ਮਈ (ਹਿਮਾਂਸ਼ੂ ਗੋਇਲ  )- ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਖਾਲੀ ਪਈਆਂ 26 ਹਜ਼ਾਰ ਦੇ ਕਰੀਬ ਅਸਾਮੀਆਂ ਭਰਨ ਲਈ ਸ਼ੁਰੂ ਕੀਤੀ ਗਈ ਕਾਰਵਾਈ ਵਿਵਾਦਾਂ ਦੇ ਘੇਰੇ 'ਚ ਆ ਗਈ ਹੈ। ਪੂਰੇ ਤਨਖਾਹ ਸਕੇਲਾ ਅਤੇ ਸਹੂਲਤਾਂ ਦੇਣ ਦੀ ਬਜਾਏ ਸਰਕਾਰ ਉਂਕਾ ਪੱਕਾ ਤਨਖਾਹ 'ਤੇ ਭਰਤੀ ਕਰਨ ਲੱਗੀ ਹੈ। ਜਿਸ ਦੇ ਮੁਲਾਜ਼ਮਾਂ ਜਥੇਬੰਦੀਆਂ ਵਲੋਂ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਹੁਣੇ ਹੀ ਮੁੱਕਰ ਰਹੀ ਹੈ, ਜਿਸ ਨਾਲ ਆਪ ਸਰਕਾਰ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਇਸ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲਾ ਪ੍ਰਧਾਨ ਹਰਿੰਦਰ ਕੁਮਾਰ ਮੱਲੀਆਂ, ਜਨਰਲ ਸਕੱਤਰ ਕੁਸ਼ਲ ਸਿੰਘੀ ਨੇ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪ੍ਰੈੱਸ ਕਾਨਫਰੰਸ `ਚ ਇਹ ਸਪੱਸ਼ਟ ਐਲਾਨ ਕੀਤਾ ਸੀ ਕਿ ਇਹ ਅਸਾਮੀਆਂ ਪੱਕੇ ਤੌਰ 'ਤੇ ਪੂਰੇ ਤਨਖਾਹ ਸਕੇਲਾ ਅਤੇ ਸਹੂਲਤਾਂ ਸਮੇਤ ਭਰੀਆਂ ਜਾਣਗੀਆਂ, ਪ੍ਰੰਤੂ ਹੁਣ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਵੱਖ-ਵੱਖ ਅਸਾਮੀਆਂ ਲਈ ਖੋਲ੍ਹੇ ਗਏ ਪੋਰਟਲਾਂ 'ਚ ਅਸਾਮੀਆਂ ਭਰਨ ਲਈ ਜਾਰੀ ਕੀਤੇ ਗਏ ਵੇਰਵਿਆਂ 'ਚ ਸਪੱਸ਼ਟ ਤੌਰ 'ਤੇ

ਜਨਤਕ ਸੂਚਨਾ

16 ਮਈ 2022 ਨੂੰ ਸਾਰੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਲਗਭਗ 2 ਵਜੇ ਰਹੇਗੀ ਬੰਦ - ਐਸ. ਡੀ. ਓ. ਧਨੌਲਾ 1 ਬਰਨਾਲਾ/(ਹਿਮਾਂਸ਼ੂ ਗੋਇਲ) ਉੱਪ ਮੰਡਲ ਅਫ਼ਸਰ ਧਨੌਲਾ 1 ਇੰਜ.ਮਲਕੀਤ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 66 ਕੇਵੀ ਗਰਿੱਡ ਅਸਪਾਲ ਕਲਾਂ ਤੋਂ ਜਰੂਰੀ ਮੈਂਟੇਨੇਂਸ ਕਰਨ ਲਈ ਮਿਤੀ 16 ਮਈ 2022 ਨੂੰ ਸਾਰੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਲਗਭਗ 2 ਵਜੇ ਤੱਕ ਬੰਦ ਰਹੇਗੀ। ਇਸ ਲਈ ਖਪਤਕਾਰਾਂ ਨੂੰ ਬੇਨਤੀ ਹੈ ਕਿ ਆਪਣੇ ਜਰੂਰੀ ਕੰਮ ਸਮੇਂ ਸਿਰ ਕਰ ਲਏ ਜਾਣ ਜੀ।

ਪੰਚਾਇਤੀ ਜਮੀਨ ਦੀ ਬੋਲੀ ਨੂੰ ਲੈ ਕੇ ਪੈਦਾ ਵਿਵਾਦ ਤੋਂ ਬਾਅਦ ਡੀਐਸਪੀ ਦਫਤਰ ਅੱਗੇ ਲਾਇਆ ਧਰਨਾ ਦੂਜੇ ਦਿਨ ਵੀ ਜਾਰੀ, ਐਸ.ਪੀ (ਡੀ) ਵੱਲੋਂ ਭਰੋਸਾ ਮਿਲਣ ਉਪਰੰਤ ਧਰਨਾ ਸਮਾਪਤ

ਪੰਚਾਇਤੀ ਜਮੀਨ ਦੀ ਬੋਲੀ ਨੂੰ ਲੈ ਕੇ ਪੈਦਾ ਵਿਵਾਦ ਤੋਂ ਬਾਅਦ ਡੀਐਸਪੀ ਦਫਤਰ ਅੱਗੇ ਲਾਇਆ ਧਰਨਾ ਦੂਜੇ ਦਿਨ ਵੀ ਜਾਰੀ, ਐਸ.ਪੀ (ਡੀ) ਵੱਲੋਂ ਭਰੋਸਾ ਮਿਲਣ ਉਪਰੰਤ ਧਰਨਾ ਸਮਾਪਤ ਵਿਸੇਸ਼ ਰਿਪੋਰਟ /ਹਰਦੀਪ ਸਿੰਘ ਸੋਢੀ ਧੂਰੀ, 14 ਮਈ,2022 ਪਿੰਡ ਹੇੜੀਕੇ ਦੀ ਰਿਜਰਵ ਕੋਟੇ ਦੀ ਪੰਚਾਇਤੀ ਜਮੀਨ ਨੂੰ ਲੈ ਕੇ ਦੋਵੇਂ ਧਿਰਾਂ ਦਰਮਿਆਨ ਪੈਦਾ ਹੋਏ ਵਿਵਾਦ ਤਂ ਬਾਅਦ ਲੰਘੇ ਦਿਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਡੀ.ਐਸ.ਪੀ ਧੂਰੀ ਦਫਤਰ ਅੱਗੇ ਸ਼ੁਰੂ ਕੀਤਾ ਗਿਆ ਰੋਸ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਧਰਨੇ ਦੌਰਾਨ ਵੱਖ-ਵੱਖ ਆਗੂਆਂ ਨੇ ਦੋਸ਼ ਲਗਾਇਆ ਕਿ ਪਿੰਡ ਹੇੜੀਕੇ ਦੀ ਪੰਚਾਇਤ ਵੱਲੋਂ ਜਾਨ-ਬੁੱਝ ਕੇ ਪੰਚਾਇਤੀ ਜਮੀਨ ਦੀ ਬੋਲੀ ਰੁਕਵਾਉਣ ਲਈ ਅੜਚਣਾਂ ਲਗਾਈਆਂ ਜਾ ਰਹੀਆਂ ਹਨ ਅਤੇ ਆਪਣੇ ਹਿੱਤਾਂ ਦੀ ਪੂਰਤੀ ਲਈ ਡੰਮੀ ਬੋਲੀ ਕਰਵਾ ਕੇ ਇਸ ਜਮੀਨ ਦਾ ਲਾਹਾ ਪਿੰਡ ਦੀ ਸਰਪੰਚਨੀ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਪਿੰਡ ਅੰਦਰ ਪਹਿਲਾਂ ਵੀ ਐਸ.ਸੀ ਵਰਗ ਦੇ ਕੋਟੇ ਦੀ ਜਮੀਨ ਉਪਰ ਨਾਜਾਇਜ ਕੀਤਾ ਗਿਆ ਹੈ ਅਤੇ ਸਾਡੀ ਜਥੇਬੰਦੀ ਐਸ.ਸੀ ਵਰਗ ਦੀ ਰਿਜਰਵ ਕੋਟੇ ਦੀ ਜਮੀਨ ਨੂੰ ਛੁਡਵਾ ਕੇ ਰਹੇਗੀ। ਉਨਾਂ ਕਿਹਾ ਕਿ ਸਾਡੇ ਉਪਰ ਦਬਾਅ ਬਨਾਉਣ ਲਈ ਪੁਲਸ ਵੱਲੋਂ ਸਾਡੇ ਉਪਰ ਝੂਠਾ ਮੁਕੱਦਮਾ ਦਰਜ਼ ਕੀਤਾ ਗਿਆ ਹੈ , ਜਦੋਂ ਕਿ ਮਜਦੂਰਾਂ ਦੀਆਂ ਔਰਤਾਂ ਨਾਲ ਦੂਜੀ ਧਿਰ ਵੱਲੋਂ ਕੀਤੀ ਗਈ ਕੁੱਟਮਾਰ ਤੇ ਗਾਲੀ-ਗਲੌਚ ਬਾਰੇ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ

ਪਿੰਡ ਕੋਟ ਦਾਤਾ ਵਿਚ ਘਰੇਲੂ ਕਲੇਸ਼ ਕਾਰਨ ਪਤੀ ਨੇ ਪੇਕੇ ਰਹਿ ਰਹੀ ਪਤਨੀ ਨੂੰ ਗੋਲੀ ਮਾਰਨ ਉਪਰੰਤ ਆਪਣੀ ਜੀਵਨ ਲੀਲਾ ਵੀ ਕੀਤੀ ਸਮਾਪਤ ,

ਪਿੰਡ ਕੋਟ ਦਾਤਾ ਵਿਚ  ਘਰੇਲੂ ਕਲੇਸ਼ ਕਾਰਨ ਪਤੀ ਨੇ ਪੇਕੇ ਰਹਿ ਰਹੀ ਪਤਨੀ ਨੂੰ ਗੋਲੀ ਮਾਰਨ ਉਪਰੰਤ ਆਪਣੀ ਜੀਵਨ ਲੀਲਾ ਵੀ ਕੀਤੀ ਸਮਾਪਤ , (ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਸੁਰਿੰਦਰ ਕੌਰ ਭੁੱਲਰ ਨੇ ਪੀਡ਼ਤ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਨਿਊਜ਼ ਬਲਾਸਟ ਪੰਜਾਬ/ਪੱਟੀ/ 13 ਮਈ,2022 (ਦਲਬੀਰ ਉਧੋਕੇ )   ਘਰੇਲੂ ਕਲੇਸ਼ ਦੇ ਚਲਦਿਆਂ ਪਤੀ ਵਲੋਂ ਪੇਕੇ ਘਰ ਰਹਿ ਰਹੀ ਆਪਣੀ ਪਤਨੀ ਦਾ ਗੋਲੀ ਮਾਰ ਕੇ ਕੀਤਾ ਕਤਲ ਤੇ ਬਾਅਦ 'ਚ ਆਪਣੇ ਆਪ ਨੂੰ ਗੋਲੀ ਮਾਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਕੋਟ ਦਾਤਾ ਵਿਖੇ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਵਿਚ ਪਤੀ ਵੱਲੋਂ ਆਪਣੀ ਪਤਨੀ ਦੇ ਸਿਰ ਵਿਚ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਜਿਸ ਤੇ ਪਤੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਤਰਨਤਾਰਨ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ। ਜਿੱਥੇ ਕੁਝ ਸਮੇਂ ਬਾਅਦ ਉਹ ਵੀ ਦਮ ਤੋੜ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ  ਮ੍ਰਿਤਕ ਲੜਕੀ ਪਰਮਜੀਤ ਕੌਰ ਦੀ ਮਾਂ ਬਲਵੀਰ ਕੌਰ ਨੇ ਦੱਸਿਆ ਕਿ ਉਸਦੀ ਲੜਕੀ ਪਰਮਜੀਤ ਕੌਰ ਦਾ ਵਿਆਹ ਅੱਠ ਸਾਲ ਪਹਿਲਾਂ ਪਿੰਡ ਬੋਪਾਰਾਏ ਵਿਖੇ ਇੰਦਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਦੇ ਆਪਸ ਵਿੱਚ ਘਰੇਲੂ ਕਲੇਸ਼ ਚੱਲਦਾ ਆਇਆ

ਗੁਰੂ ਘਰ ਦੀ ਗੋਲਕ ਨੂੰ ਕੁੰਡੀ ਲਗਾਉਣ ਵਾਲੇ 'ਆਪ' ਦੇ ਸਹਿ ਬਲਾਕ ਪ੍ਰਧਾਨ ਜੈਲਦਾਰ ਨੂੰ ਪਾਰਟੀ ਨੇ ਸਾਰੀ ਉਮਰ ਲਈ ਦਿਖਾਇਆ ਬਾਹਰ ਦਾ ਰਸਤਾ , ਸੰਗਤਾਂ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਲਈ ਚਾਰਾਜੋਈ

ਗੁਰੂ ਘਰ ਦੀ ਗੋਲਕ ਨੂੰ ਕੁੰਡੀ ਲਗਾਉਣ ਵਾਲੇ 'ਆਪ' ਦੇ ਸਹਿ ਬਲਾਕ ਪ੍ਰਧਾਨ ਜੈਲਦਾਰ ਨੂੰ ਪਾਰਟੀ ਨੇ ਸਾਰੀ ਉਮਰ ਲਈ ਦਿਖਾਇਆ ਬਾਹਰ ਦਾ ਰਸਤਾ , ਸੰਗਤਾਂ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਲਈ ਚਾਰਾਜੋਈ   ਅਮਰਗੜ੍ਹ/12 ਮਈ/2022(ਸੁਖਵਿੰਦਰ ਸਿੰਘ  ਅਟਵਾਲ)- ਪਿਛਲੇ ਦਿਨੀਂ ਇਕ ਵਿਅਕਤੀ ਵੱਲੋਂ ਗੁਰੂਦੁਆਰਾ ਗੁਰੂ ਨਾਨਕ ਸਰ ਸਾਹਿਬ ਪਿੰਡ ਬੁਰਜ ਬਘੇਲ ਸਿੰਘ ਵਾਲਾ ਦੇ ਗੋਲਕ ਦੀ ਮਾਇਆ ਦੀ ਗਿਣਤੀ ਕਰਦਿਆਂ ਪੈਸਿਆਂ ਨੂੰ ਆਪਣੀਆਂ ਜੇਬਾਂ 'ਚ ਪਾ ਕੇ ਚੋਰੀ ਕਰਦੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋਈ ਸੀ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਰਾਜਵੀਰ ਸਿੰਘ ਰਾਜੀ ਸਮੇਤ ਹੋਰਨਾਂ ਲੋਕਾਂ ਵੱਲੋਂ ਮੀਡੀਆ ਦੇ ਸਨਮੁੱਖ ਹੋ ਕੇ ਉਪਰੋਕਤ ਇਨਸਾਨ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਸੀ,ਪਰ ਮੌਜੂਦਾ ਕਮੇਟੀ ਵੱਲੋਂ ਪੂਰੇ ਮਾਮਲੇ ਨੂੰ ਦਬਾਉਣ ਲਈ ਮੀਡੀਆ ਨੂੰ ਜ਼ੁਬਾਨੀ ਸਮਝੌਤੇ ਦਾ ਹਵਾਲਾ ਦੇ ਕੇ 50 ਹਜ਼ਾਰ ਰੁਪਏ 'ਚ ਰਫਾ-ਦਫਾ ਕਰਨ ਦੀ ਗੱਲ ਆਖੀ ਗਈ ਸੀ। ਭਾਵੇਂ ਕਿ ਗੁਰਦੁਆਰਾ ਗੁਰੂ ਨਾਨਕਸਰ ਸਾਹਿਬ ਨਾਲ ਜੁੜੀਆਂ ਲੱਖਾਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਪੂਰੀ ਘਟਨਾ ਨਾਲ ਬੇਹੱਦ ਠੇਸ ਪਹੁੰਚੀ ਹੈ ਅਤੇ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁਝ ਸੰਗਤਾਂ ਵੱਲੋਂ ਜ਼ਿਲ੍ਹਾ ਪੁਲੀਸ ਨੂੰ ਦਰਖਾਸਤ ਦੇ ਕੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹ

ਬੀ ਕੇ ਯੂ ਡਕੌਂਦਾ ਧੀ ਬਲਾਕ ਪੱਧਰੀ ਮੀਟਿੰਗ ਕਸਬਾ ਮਹਿਲ ਕਲਾਂ ਵਿੱਚ ਹੋਈ

ਬੀ ਕੇ ਯੂ ਡਕੌਂਦਾ ਧੀ ਬਲਾਕ ਪੱਧਰੀ ਮੀਟਿੰਗ ਕਸਬਾ ਮਹਿਲ ਕਲਾਂ ਵਿੱਚ ਹੋਈ                                                                                            ਮਹਿਲ ਕਲਾਂ 07 ਮਈ (ਗੁਰਸੇਵਕ ਸਿੰਘ ਸਹੋਤਾ) ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਬਲਾਕ ਮਹਿਲ ਕਲਾਂ ਇਕਾਈ ਵੱਲੋਂ ਜਥੇਬੰਦੀ ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਦੀ ਪ੍ਰਧਾਨਗੀ ਹੇਠ ਬਲਾਕ ਪੱਧਰੀ ਮੀਟਿੰਗ ਕਸਬਾ ਮਹਿਲ ਕਲਾਂ ਵਿਖੇ ਹੋਈ। ਇਸ ਮੌਕੇ ਜਥੇਬੰਦੀ ਦੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਕਦੇ ਕਿਸਾਨ ਵਿਰੋਧੀ ਫ਼ੈਸਲੇ ਕਦੇ ਭਾਖੜਾ ਡੈਮਾਂ ਤੂੰ ਪੰਜਾਬ ਦੀ ਨੁਮਾਇੰਦਗੀ ਖ਼ਤਮ ਅਤੇ ਪਾਣੀ ਖੋਹ ਕੇ ਦਿੱਲੀ ਨੂੰ ਦੇਣ ਲਈ ਲਗਾਤਾਰ ਵਿਉਂਤਬੰਦੀਆਂ ਘੜਦੀ ਆ ਰਹੀਆਂ ਜੋ ਕਿ ਕੇਂਦਰ ਸਰਕਾਰ ਦੇ ਅਜਿਹੇ ਸੁਫ਼ਨੇ ਜਥੇਬੰਦੀ ਦੀ ਕਦੇ ਪੂਰੇ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਯੁਕਤ ਮੋਰਚੇ ਦੇ ਸੱਦੇ ਉੱਪਰ ਰਾਜ ਭਰ ਅੰਦਰ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾ ਉੱਪਰ ਹਲਕਾ ਵਿਧਾਇਕਾਂ ਨੂੰ ਸੰਯੁਕਤ ਕਿਸਾਨ ਮੋਰਚਾ'ਚ ਸ਼ਾਮਲ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵਲੋਂ ਮੰਗ ਪੱਤਰ ਦਿੱਤੇ ਜਾਣਗੇ ।ਉਨ੍ਹਾਂ ਕਿਹਾ ਕਿ ਮੋਰਚੇ ਵੱਲੋਂ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਵਿੱਚ   ਫ਼

ਪਿੰਡ ਗਹਿਲ, ਚੰਨਣਵਾਲ ਤੇ ਛੀਨੀਵਾਲ ਖ਼ੁਰਦ ਵਿਖੇ ਮਨਰੇਗਾ ਮਜ਼ਦੂਰਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ

ਪਿੰਡ ਗਹਿਲ, ਚੰਨਣਵਾਲ ਤੇ  ਛੀਨੀਵਾਲ ਖ਼ੁਰਦ ਵਿਖੇ ਮਨਰੇਗਾ ਮਜ਼ਦੂਰਾਂ ਨੇ   ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ                                                                                                  ਮਹਿਲ ਕਲਾਂ 07 ਮਈ (ਗੁਰਸੇਵਕ ਸਿੰਘ ਸਹੋਤਾ)ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਦੀ ਲੁਆਈ ਹੇਠ ਜ਼ਿਲਾ ਜਥੇਬੰਦੀ ਦੇ ਸੱਦੇ ਉੱਪਰ ਪਿੰਡ ਗਹਿਲ ,ਚੰਨਣਵਾਲ ਅਤੇ  ਛੀਨੀਵਾਲ ਖ਼ੁਰਦ ਵਿਖੇ ਮਜ਼ਦੂਰਾਂ ਦੀ ਇੱਕ ਭਰਵੀਂ ਮੀਟਿੰਗ ਕਰਨ ਉਪਰੰਤ ਮਜ਼ਦੂਰਾਂ ਨੇ ਮਨਰੇਗਾ ਐਕਟ ਕਾਨੂੰਨ ਤਹਿਤ ਰੁਜ਼ਗਾਰ ਨਾ ਦਿੱਤੇ ਜਾਣ ਦੇ ਰੋਸ ਵਜੋਂ ਪੰਜਾਬ ਸਰਕਾਰ ਅਤੇ ਪੰਚਾਇਤ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮਨਰੇਗਾ ਮਜ਼ਦੂਰਾਂ ਨੂੰ ਤੁਰੰਤ ਕੰਮ ਦੇਣ ਦੀ ਮੰਗ ਕੀਤੀ ।ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਤੇ ਜ਼ਿਲ੍ਹਾ ਆਗੂ ਹੈਪੀ ਸਿੰਘ ਛੀਨੀਵਾਲ ਕਲਾਂ ਤੇ ਜ਼ਿਲ੍ਹਾ ਮੀਤ ਪ੍ਰਧਾਨ ਸਾਧੂ ਸਿੰਘ ਛੀਨੀਵਾਲ ਕਲਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਮਨਰੇਗਾ ਸਕੀਮ ਤਹਿਤ ਦਿੱਤੇ ਜਾਣ ਵਾਲੇ ਕੰਮਾਂ ਦੇ ਫੰਡਾਂ ਵਿੱਚ ਲਗਾਤਾਰ ਕਟੌਤੀਆਂ ਕਰਕੇ ਮਨਰੇਗਾ ਸਕੀਮ ਨੂੰ ਖ਼ਤਮ ਕਰਕੇ ਮਜ਼ਦੂਰਾਂ ਤੋਂ ਰੁਜ਼ਗਾਰ ਖੋਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਮਸ਼ੀਨਰੀ ਯੁਗ ਆਉਣ ਕਾਰਨ ਅਤੇ ਖੇਤੀ ਖੇਤਰ ਵਿੱਚ ਮਜ਼ਦੂਰਾਂ ਦੇ ਕੰਮ ਖ਼ਤਮ ਹੋਣ ਕਰਕੇ ਮਜ਼

ਆਮ ਆਦਮੀ ਪਾਰਟੀ ਸਿਆਸੀ ਬਦਲਾਖੋਰੀ ਛੱਡ ਕੇ ਲੋਕਾਂ ਦੀ ਤਕਲੀਫ਼ਾਂ ਨੂੰ ਦੇਖਦੇ ਹੋਏ ਰਾਜ ਦੇ ਵਿਕਾਸ ਲਈ ਕੰਮ ਕਰੇ ਬੱਗਾ ਗ੍ਰਿਫਤਾਰੀ ਮਾਮਲੇ ਦੇ ਵਿੱਚ ਭਾਜਪਾ ਦੇ ਵੱਲੋਂ ਜ਼ਿਲ੍ਹਾ ਦਫ਼ਤਰ ਵਿੱਚ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਬਰਨਾਲਾ 07 ਮਈ(ਸੁਖਵਿੰਦਰ ਸਿੰਘ ਭੰਡਾਰੀ) ਅੱਜ ਕਚਹਿਰੀ ਚੌਕ ਬਰਨਾਲਾ ਭਾਈ ਜੀਤਾ ਸਿੰਘ ਮਾਰਕੀਟ ਵਿੱਚ ਬਣੇ ਭਾਜਪਾ ਦੇ ਦਫਤਰ ਦੇ ਵਿਚ ਤੇਜਿੰਦਰ ਸਿੰਘ ਬੱਗਾ ਦੀ ਦਿੱਲੀ ਵਿਖੇ ਹੋਈ ਗ੍ਰਿਫਤਾਰੀ ਮਾਮਲੇ ਨੂੰ ਲੈ ਕੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਜਿਸ ਦੇ ਵਿਚ ਜ਼�

ਆਮ ਆਦਮੀ ਪਾਰਟੀ ਸਿਆਸੀ ਬਦਲਾਖੋਰੀ ਛੱਡ ਕੇ ਲੋਕਾਂ ਦੀ ਤਕਲੀਫ਼ਾਂ ਨੂੰ ਦੇਖਦੇ ਹੋਏ ਰਾਜ ਦੇ ਵਿਕਾਸ ਲਈ ਕੰਮ ਕਰੇ ,  ਬੱਗਾ ਗ੍ਰਿਫਤਾਰੀ ਮਾਮਲੇ ਦੇ ਵਿੱਚ ਭਾਜਪਾ ਦੇ ਵੱਲੋਂ ਜ਼ਿਲ੍ਹਾ ਦਫ਼ਤਰ ਵਿੱਚ ਕੀਤੀ ਗਈ ਪ੍ਰੈੱਸ ਕਾਨਫ਼ਰੰਸ   ਬਰਨਾਲਾ 07 ਮਈ,2022/(ਸੁਖਵਿੰਦਰ ਸਿੰਘ ਭੰਡਾਰੀ)  ਅੱਜ ਕਚਹਿਰੀ ਚੌਕ ਬਰਨਾਲਾ ਭਾਈ ਜੀਤਾ ਸਿੰਘ ਮਾਰਕੀਟ ਵਿੱਚ ਬਣੇ ਭਾਜਪਾ ਦੇ ਦਫਤਰ ਦੇ ਵਿਚ ਤੇਜਿੰਦਰ ਸਿੰਘ ਬੱਗਾ ਦੀ ਦਿੱਲੀ ਵਿਖੇ ਹੋਈ ਗ੍ਰਿਫਤਾਰੀ ਮਾਮਲੇ ਨੂੰ ਲੈ ਕੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਜਿਸ ਦੇ ਵਿਚ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਅਤੇ  ਭਾਜਪਾ ਸੀਨੀਅਰ ਆਗੂ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਦੇ ਵਲੋ ਸੰਬੋਧਨ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਘਟੀਆ ਰਾਜਨੀਤੀ ਕੀਤੀ ਆਰੀਆ ਤੇ ਧੱਕਾਸ਼ਾਹੀ ਕੀਤੀ ਜਾ ਰਹੀ ਹੈ। ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਪੰਜਾਬ ਪੁਲੀਸ ਦੇ ਵੱਲੋਂ ਦੱਸ ਗੱਡੀਆਂ ਦੇ ਵਿੱਚ ਚਾਲੀ ਪੰਜਾਬ ਪੁਲਸ ਕਰਮਚਾਰੀਆਂ ਦੇ ਨਾਲ  ਤਜਿੰਦਰ ਸਿੰਘ ਬੱਗਾ ਦੇ ਘਰ ਵਿੱਚ ਸੱਜਰੀ ਸਵੇਰੇ ਦਾਖ਼ਲ ਹੋ ਕੇ ਉਨ੍ਹਾਂ ਦੇ ਪਿਤਾ ਦੇ ਨਾਲ ਹੱਥੋਪਾਈ ਕੀਤੀ ਅਤੇ ਮੋਬਾਇਲ ਖੋਹ ਕੇ ਲੈ ਗਏ ਹਨ ਅਤੇ ਬੱਗਾ ਦੀ ਇਕ ਆਂਤਕੀ ਦੇ ਰੂਪ ਵਿੱਚ ਗ੍ਰਿਫ਼ਤਾਰੀ ਕਰਕੇ ਬਿਨਾਂ ਕਿਸੇ ਮਨਜ਼ੂਰੀ ਗ੍ਰਿਫ਼ਤਾਰੀ ਕੀਤੀ ਹੈ। ਉਸ ਦੀ ਸਖ਼ਤ ਸ਼ਬਦਾਂ ਵਿਚ ਨਿੰਦ

ਅਮਰਗੜ੍ਹ ਤੋਂ 'ਆਪ' ਦੇ ਵਿਧਾਇਕ ਪ੍ਰੋ. ਗੱਜਣਮਾਜਰਾ ਦੇ ਟਿਕਾਣਿਆਂ 'ਤੇ ਸੀਬੀਆਈ ਦੀ ਰੇਡ

ਅਮਰਗੜ੍ਹ ਤੋਂ 'ਆਪ' ਦੇ ਵਿਧਾਇਕ ਪ੍ਰੋ. ਗੱਜਣਮਾਜਰਾ ਦੇ ਟਿਕਾਣਿਆਂ 'ਤੇ ਸੀਬੀਆਈ ਦੀ ਰੇਡ ਅਮਰਗਡ਼੍ਹ,7ਮਈ(ਸੁਖਵਿੰਦਰ ਸਿੰਘ ਅਟਵਾਲ)-ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ਨਾਲ ਸਬੰਧਤ ਉਨ੍ਹਾਂ ਦੇ ਵੱਖ-ਵੱਖ ਟਿਕਾਣਿਆਂ ਤੇ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਰੇਡ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ ਸਾਢੇ 3 ਵਜੇ ਤੱਕ ਚੱਲਦੀ ਰਹੀ, ਜਿਸ ਦੌਰਾਨ ਸੀਬੀਆਈ ਦੇ ਅਧਿਕਾਰੀਆਂ ਨੂੰ ਵਿਧਾਇਕ ਦੇ ਟਿਕਾਣਿਆਂ ਤੋਂ ਸਾਢੇ 16 ਲੱਖ ਕੈਸ਼,88 ਵਿਦੇਸ਼ੀ ਕਰੰਸੀ ਦੇ ਨੋਟ, ਪ੍ਰਾਪਰਟੀ ਅਤੇ ਬੈਂਕ ਅਕਾਊਂਟਾਂ ਤੋਂ ਇਲਾਵਾ ਕੁਝ ਬਲੈਂਕ ਚੈੱਕ ਤੇ ਕਾਫੀ ਲੋਕਾਂ ਦੇ ਆਧਾਰ ਕਾਰਡ ਵੀ ਪ੍ਰਾਪਤ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਬੈਂਕ ਆਫ ਇੰਡੀਆ ਦੀ ਸ਼ਿਕਾਇਤ ਤੇ 40 ਕਰੋੜ ਰੁਪਏ ਦੀ ਘਪਲੇਬਾਜ਼ੀ ਸਬੰਧੀ ਕੀਤੀ ਗਈ ਹੈ। ਜਦੋਂ ਇਸ ਸੰਬੰਧੀ ਵਿਧਾਇਕ ਪ੍ਰੋਫੈਸਰ ਗੱਜਣਮਾਜਰਾ ਨਾਲ ਵਾਰ-ਵਾਰ ਫੋਨ ਕਰਕੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਫੋਟੋ : ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ।

ਰੋਟੀ ਦਾ ਮਸਲਾ

ਫੋਟੋ ਕੈਪਸ਼ਨ : ਰੋਟੀ ਦਾ ਹੀਲਾ...ਅਮਰਗੜ੍ਹ ਵਿਖੇ ਵਗਦੀ ਹਨ੍ਹੇਰੀ 'ਚ ਮੀਂਹ ਪੈਣ ਤੋਂ ਪਹਿਲਾਂ ਰੋਟੀ ਲਾਹੁਣ ਲਈ ਮਾਂ ਨੂੰ ਲੱਕੜੀਆਂ ਦਾ ਇੰਤਜ਼ਾਮ ਕਰਕੇ ਦੇਣ 'ਚ ਰੁਝੇ ਹੋਏ ਤਿੰਨ ਨਿੱਕੇ-ਨਿੱਕੇ ਬਾਲ।  ਫੋਟੋ ਤੇ ਵੇਰਵਾ : ਸੁਖਵਿੰਦਰ ਸਿੰਘ ਅਟਵਾਲ ' ਸੰਘੋਲ ਟਾਇਮਜ਼,ਜ਼ਿਲ੍ਹਾ ਇੰਚਾਰਜ਼ ਮਲੇਰਕੋਟਲਾ।

ਰੋਟੀ ਦਾ ਹੀਲਾ

ਫੋਟੋ ਕੈਪਸ਼ਨ : ਰੋਟੀ ਦਾ ਹੀਲਾ...ਅਮਰਗੜ੍ਹ ਵਿਖੇ ਵਗਦੀ ਹਨ੍ਹੇਰੀ 'ਚ ਮੀਂਹ ਪੈਣ ਤੋਂ ਪਹਿਲਾਂ ਰੋਟੀ ਲਾਹੁਣ ਲਈ ਮਾਂ ਨੂੰ ਲੱਕੜੀਆਂ ਦਾ ਇੰਤਜ਼ਾਮ ਕਰਕੇ ਦੇਣ 'ਚ ਰੁਝੇ ਹੋਏ ਤਿੰਨ ਨਿੱਕੇ-ਨਿੱਕੇ ਬਾਲ।  ਫੋਟੋ ਤੇ ਵੇਰਵਾ : ਸੁਖਵਿੰਦਰ ਸਿੰਘ ਅਟਵਾਲ ' ਜ਼ਿਲ੍ਹਾ ਇੰਚਾਰਜ਼ ਮਲੇਰਕੋਟਲਾ।

ਕੀ ਕੁਦਰਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਵੀ ਕੋਈ ਲਗਾਵੇਗਾ ਧਰਨੇ ?

ਕੀ ਕੁਦਰਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਵੀ ਕੋਈ ਲਗਾਵੇਗਾ ਧਰਨੇ ?  ਭਾਵੇਂ ਕਿ ਅੱਜ ਤੱਕ ਰੱਬ ਨੂੰ ਕਿਸੇ ਨੇ ਨਹੀਂ ਦੇਖਿਆ ਪਰ ਜੇਕਰ ਕਿਸੇ ਨੇ ਰੱਬ ਦੇ ਸਾਖਸ਼ਾਤ ਦਰਸ਼ਨ ਕਰਨੇ ਹੋਣ ਤਾਂ ਉਸ ਨੂੰ ਕੁਦਰਤ ਵਿੱਚੋਂ ਦੇਖਿਆ ਜਾ ਸਕਦਾ ਹੈ। ਕਿਉਂਕਿ ਗੁਰਬਾਣੀ ਦਾ ਵੀ ਫੁਰਮਾਨ ਹੈ 'ਬਲਿਹਾਰੀ ਕੁਦਰਤ ਵਸਿਆ' ਜਾਣੀਕਿ ਪਰਮਾਤਮਾ ਦਾ ਵਾਸਾ ਕੁਦਰਤ ਵਿੱਚ ਹੈ। ਅਸੀਂ ਕਹਿਣ ਨੂੰ ਤਾਂ ਸਾਰੇ ਆਪਣੇ-ਆਪ ਨੂੰ ਬੜੇ ਧਾਰਮਿਕ ਬਣੇ ਫਿਰਦੇ ਹਾਂ, ਤੇ ਧਰਮਾਂ ਪਿੱਛੇ ਪਲਾਂ ਵਿੱਚ ਇੱਕ-ਦੂਜੇ ਨੂੰ ਮਰਨ-ਮਾਰਨ ਉੱਤੇ ਵੀ ਉਤਰ ਆਉਂਦੇ ਹਨ, ਪਰ ਕੁਦਰਤ ਜਿਸ ਵਿਚ ਓਸ ਕਾਦਰ ਦਾ ਵਾਸਾ ਹੈ,ਉਸ ਤੋਂ ਕੋਹਾਂ ਦੂਰ ਹਾਂ ਅਤੇ ਆਪਣੇ ਸੁਆਰਥ ਲਈ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ। ਪਵਨ ਗੁਰੂ ਤੇ ਪਾਣੀ ਪਿਤਾ ਨੂੰ ਵੀ ਪਲੀਤ ਕਰਨ ਵਿੱਚ ਅਸੀਂ ਕੋਈ ਕਸਰ ਬਾਕੀ ਨਹੀਂ ਛੱਡੀ, ਜਿਸ ਦੇ ਨਤੀਜੇ ਵੀ ਸਾਡੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਬੀਜ ਅਸੀਂ ਆਪਣੇ ਹੱਥੀਂ ਬੀਜੇ ਹਨ। ਜ਼ਿਆਦਾਤਰ ਪੈਦਾਵਾਰ ਲੈਣ ਦੇ ਲਾਲਚ ਨੇ ਸਾਡੀ ਧਰਤੀ ਮਾਂ ਨੂੰ ਵੀ ਕੈਂਸਰ ਕਰ ਦਿੱਤਾ ਹੈ। ਧਰਤੀ ਮਾਂ ਦਾ ਪੁੱਤ ਕਹਾਉਣ ਵਾਲਾ ਕਿਸਾਨ ਅੱਜ ਆਪਣੇ ਹੱਥੀਂ ਅੱਗ ਦੀ ਤੀਲੀ ਲਗਾ ਕੇ ਜਿੱਥੇ ਆਪਣੇ ਅਨੇਕਾਂ ਮਿੱਤਰ ਕੀੜੇ ਤੇ ਜੀਵ ਜੰਤੂਆਂ ਦਾ ਹਤਿਆਰਾ ਬਣ ਰਿਹਾ ਹੈ,ਉੱਥੇ ਹੀ ਬੇਹੱਦ ਅਣਗਹਿਲੀ ਵਰਤ ਕੇ ਸਾਲਾਂ 'ਚ ਪਲ਼ ਕੇ ਵੱਡੇ ਹੋਏ ਤੇ ਸਾਨੂੰ ਮੁਫਤ 'ਚ ਆਕਸੀਜਨ ਦੇ ਰਹੇ ਰੁ

ਪੰਜਾਬ ਸਰਕਾਰ ਵੱਲੋਂ ਲਾਏ ਜਾ ਰਹੇ ਬਿਜਲੀ ਕੱਟਾਂ ਅਤੇ ਅਮਨ ਕਾਨੂੰਨ ਦੀ ਮਾੜੀ ਹਾਲਤ ਨੂੰ ਲੈ ਕੇ ਭਾਜਪਾ ਨੇ ਡੀ.ਸੀ. ਦਫ਼ਤਰ ਅੱਗੇ ਦਿੱਤਾ ਧਰਨਾ।

ਪੰਜਾਬ ਸਰਕਾਰ ਵੱਲੋਂ ਲਾਏ ਜਾ ਰਹੇ ਬਿਜਲੀ ਕੱਟਾਂ ਅਤੇ ਅਮਨ ਕਾਨੂੰਨ ਦੀ ਮਾੜੀ ਹਾਲਤ ਨੂੰ ਲੈ ਕੇ ਭਾਜਪਾ ਨੇ ਡੀ.ਸੀ. ਦਫ਼ਤਰ ਅੱਗੇ ਦਿੱਤਾ ਧਰਨਾ। ਬਰਨਾਲਾ 5 ਅਪ੍ਰੈਲ,2022 ( ਸੁਖਵਿੰਦਰ ਸਿੰਘ ਭੰਡਾਰੀ ) ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ 12 ਤੋਂ 14 ਘੰਟੇ ਦੇ ਬਿਜਲੀ ਕੱਟ ਲੱਗਣ ਕਾਰਨ ਦੁਖੀ ਜਨਤਾ ਅਤੇ ਕਿਸਾਨਾਂ ਦੀ ਆਵਾਜ਼ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਦਿੱਤੇ ਸੱਦੇ 'ਤੇ ਸੂਬੇ ਭਰ ਦੇ ਭਾਜਪਾ ਵਰਕਰ ਲੋਕਾਂ ਦੇ ਹੱਕਾਂ ਲਈ ਸੜਕਾਂ 'ਤੇ ਉਤਰ ਕੇ ਸੰਘਰਸ਼ ਕਰ ਰਹੇ ਹਨ। ਇਸੇ ਕੜੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ .. ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸ਼ੰਟੀ ਦੀ ਪ੍ਰਧਾਨਗੀ ਹੇਠ ਭਾਜਪਾ ਵਰਕਰਾਂ ਨੇ  ਡੀ ਸੀ  ਦਫਤਰ ਦੇ ਬਾਹਰ ਨਾਅਰੇਬਾਜ਼ੀ ਕਰਦੇ ਹੋਏ ਭਗਵੰਤ ਮਾਨ ਨੇ ਸਰਕਾਰ ਖਿਲਾਫ ਧਰਨਾ ਦਿੱਤਾ। ਬੀ ਜੇ ਪੀ ਪੰਜਾਬ ਦੇ ਬੁਲਾਰੇ  ਦਰਸ਼ਨ ਸਿੰਘ ਨੈਣੇਵਾਲ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਦੀ ਗਠਜੋੜ ਸਰਕਾਰ ਵੇਲੇ ਪੰਜਾਬ ਵਿੱਚ ਵਾਧੂ ਬਿਜਲੀ ਸੀ ਅਤੇ ਅਸੀਂ ਦੂਜੇ ਰਾਜਾਂ ਨੂੰ ਬਿਜਲੀ ਦਿੰਦੇ ਸਾਂI ਪਰ ਅਜਿਹਾ ਕੀ ਹੋਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਪੰਜਾਬ ਵਿੱਚ ਬਿਜਲੀ ਦਾ ਇੰਨਾ ਵੱਡਾ ਸੰਕਟ ਪੈਦਾ ਹੋ ਗਿਆ? ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਈਦਗਾਹ ਮਲੇਰਕੋਟਲਾ ਵਿਖੇ

ਪੰਜਾਬ ਦੀ ਉਪਜਾਊ ਧਰਤੀ 'ਤੇ ਕੁਝ ਵੀ ਬੀਜਿਆ ਜਾ ਸਕਦਾ ਪਰ ਨਫ਼ਰਤ ਦਾ ਬੀਜ ਨਹੀਂ - ਭਗਵੰਤ ਮਾਨ - ਮੁੱਖ ਮੰਤਰੀ ਨੇ ਈਦ-ਉਲ-ਫਿਤਰ 'ਤੇ ਮਲੇਰਕੋਟਲਾ ਦੀ ਈਦਗਾਹ ਵਿਖੇ ਨਮਾਜ਼ ਅਦਾ ਕਰਨ ਮੌਕੇ ਕੀਤੀ ਸ਼ਿਰਕਤ, ਸੂਬੇ ਦੇ ਲੋਕਾਂ ਨੂੰ ਦਿੱਤੀਆਂ ਵਧਾਈਆਂ - ਕਿਹਾ, ਮਲੇਰਕੋਟਲਾ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਮਾਲੇਰਕੋਟਲਾ, 3 ਮਈ,2022/(ਹਿਮਾਂਸ਼ੂ ਗੋਇਲ) ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਉਪਜਾਊ ਧਰਤੀ 'ਤੇ ਕੁਝ ਵੀ ਬੀਜਿਆ ਜਾ ਸਕਦਾ ਹੈ ਪਰ ਨਫ਼ਰਤ ਦੇ ਬੀਜ ਨਹੀਂ। ਸੂਬੇ ਦੇ ਲੋਕਾਂ ਵਿੱਚ ਮਜ਼ਬੂਤ ਸਮਾਜਿਕ ਸਾਂਝ ਨੂੰ ਕਮਜ਼ੋਰ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਸਰਕਾਰ ਬਖਸ਼ੇਗੀ ਨਹੀਂ। ਈਦ-ਉਲ-ਫਿਤਰ ਦੇ ਸ਼ੁਭ ਮੌਕੇ 'ਤੇ ਸਥਾਨਕ ਈਦਗਾਹ ਵਿਖੇ ਨਮਾਜ਼ ਅਦਾ ਕਰਨ ਮੌਕੇ ਸ਼ਿਰਕਤ ਕਰਨ ਤੋਂ ਬਾਅਦ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਈਦ ਇਕ ਅਜਿਹਾ ਤਿਉਹਾਰ ਹੈ ਜੋ ਸਾਨੂੰ ਦੂਜਿਆਂ ਦੇ ਦੁੱਖ-ਸੁੱਖ ਦਾ ਅਹਿਸਾਸ ਕਰਵਾਉਂਦਾ ਹੈ ਅਤੇ ਇਹ ਪਵਿੱਤਰ ਤਿਉਹਾਰ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਮਲੇਰਕੋਟਲਾ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦਾ ਐਲਾਨ ਕਰਦਿਆਂ ਮੁੱ