Skip to main content

Posts

Showing posts from September, 2022

ਪੱਤਰਕਾਰ ਅਨਿਲ ਮੈਨਨ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਭੇਂਟ

ਅਗਾਂਹ ਵਧੂ ਰਸਮਾਂ ਰਾਹੀਂ 11 ਫਰਬਰੀ ਨੂੰ ਲਾਇਨਜ ਭਵਨ ਸੇਖਾ ਰੋਡ ਬਰਨਾਲਾ ਵਿਖੇ ਸੀਮਤ ਸਮੇਂ ਦਾ ਸ਼ਰਧਾਂਜਲੀ ਸਮਾਗਮ ਹੋਵੇਗਾ - ਰਜਿੰਦਰ ਪਾਲ  ਬਰਨਾਲਾ 09 ਫਰਵਰੀ(ਹਿਮਾਂਸ਼ੂ ਗੋਇਲ) ਨਿੱਡਰ, ਅਣਖੀਲਾ ਅਤੇ ਲੋਕ ਹਿੱਤਾਂ ਨੂੰ ਪ੍ਰਣਾਇਆ, ਕਿਰਤੀ  ਲੋਕਾਈ ਦੇ ਦਰਦਾਂ ਨੂੰ ਰੰਗਮੰਚ 'ਤੇ ਕਲਾਤਮਕ ਭੂਮਿਕਾ ਅਦਾ ਕਰਨ ਅਤੇ ਸੱਚੀ-ਸੁੱਚੀ ਪੱਤਰਕਾਰੀ ਦੀ ਕਲਮ ਵਾਹੁਣ ਵਾਲ਼ਾ ਕਲਮਕਾਰ ਯੋਧਾ ਕਿਰਤੀਆਂ ਦਾ ਯਾਰ ਸੀ ਸਾਡਾ ਸਭਨਾਂ ਦਾ ਪਿਆਰਾ ਅਨਿਲ ਮੈਨਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਨਿਲ ਮੈਨਨ ਦੀ ਬੇਵਕਤੀ ਮੌਤ ਤੋਂ ਬਾਅਦ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਭੇਂਟ ਕਰਨ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਡਾ ਰਜਿੰਦਰ ਪਾਲ ਨੇ ਕੀਤਾ। ਪ੍ਰੀਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਕਿਹਾ ਕਿ ਘਰੇਲੂ ਸਮੱਸਿਆ 'ਚ ਜਕੜਿਆ ਵੀ, ਆਰਥਿਕ ਤੰਗੀਆਂ ਤੁਰਸ਼ੀਆਂ ਦਾ ਝੰਬਿਆਂ ਮੈਨਨ ਸਮੂਹਿਕ ਕਿਰਤੀ ਸੰਘਰਸ਼ਾਂ, ਗੈਰ-ਸਮਾਜਿਕ ਅਨਸਰਾਂ ਨਾਲ਼ ਭਿੜਨਾ, ਫ਼ਿਰਕੂ ਜਾਨੂੰਨੀ ਕਾਲ਼ੀਆਂ ਤਾਕਤਾਂ ਅਤੇ ਸਰਕਾਰੀ ਜ਼ਬਰ ਮੂਹਰੇ ਹਿੱਕ ਡਾਹ ਕੇ ਭਿੜਨਾ ਉਸਦੀ ਵਿਚਾਰਧਾਰਿਕ ਪ੍ਤੀਬੱਧਤਾ ਅਤੇ ਸੁਭਾਅ ਦਾ ਹਿੱਸਾ ਸੀ। ਉਸ ਨੇ ਮਹਿਲ ਕਲਾਂ ਤੋਂ ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰੀ ਤੋਂ ਸ਼ੁਰੂ ਕਰ ਕੇ ਨਵਾਂ ਜ਼ਮਾਨਾ ਨਾਲ਼ ਜੋਟੀ ਪਈ। ਉਸਾਰੂ ਸਾਹਿਤ ਦਾ ਪਾਠਕ ਤੇ ਪਾਰਖੂ ਮੈਨਨ ਸਪੋਕਸਮੈਨ ਦੇਸ਼ ਸੇਵਕ, ਜੱਗਬਾਣੀ ਦਾ ਸਬ ਐਡੀਟਰ

ਪਿੰਡ ਫਰਵਾਹੀ ਵਿਖੇ ਪਿਛਲੇ 70 ਸਾਲਾਂ ਤੋਂ ਵੱਧ ਸਮੇਂ ਤੋਂ ਵੱਸ ਰਹੇ ਗਰੀਬ ਪਰਿਵਾਰਾਂ ਨੂੰ ਉਜਾੜਨ ਦਾ ਫੈਸਲਾ। ਲੋਕਾਂ ਨੇ ਕੀਤੀ ਮਾਨਯੋਗ ਅਦਾਲਤ ਤੋਂ ਇਨਸਾਫ ਦੀ ਮੰਗ। ਉਕਤ ਵਿਅਕਤੀ ਨੇ ਅਦਾਲਤ ਨੂੰ ਖਾਲੀ ਜਗਾ ਦਿਖਾ ਕੇ ਕਬਜ਼ਾ ਵਾਰੰਟ ਕੀਤਾ ਹਾਸਲ:ਸਮੂਹ ਬਸਤੀ ਨਿਵਾਸੀ

 ਬਰਨਾਲਾ 16 ਸਤੰਬਰ (ਸੰਘੋਲ ਟਾਇਮਜ਼,ਸੁਖਵਿੰਦਰ ਸਿੰਘ ਭੰਡਾਰੀ) ਪਿੰਡ ਫਰਵਾਹੀ ਵਿਖੇ ਪਿਛਲੇ 70 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਉੱਥੇ ਰਹਿ ਰਹੇ ਲੋਕਾਂ ਉੱਪਰ ਉਸ ਸਮੇਂ ਮੁਸੀਬਤਾਂ ਦਾ ਪਹਾੜ ਟੁੱਟ ਪਿਆ ,ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਜਿਸ ਜਗ੍ਹਾ ਉੱਪਰ ਉਹ ਪਿਛਲੇ 70 ਸਾਲ ਤੋਂ ਰਹਿ ਰਹੇ ਹਨ। ਉਸ ਜਗ੍ਹਾ ਨੂੰ ਜ਼ਿਲ੍ਹਾ ਅਦਾਲਤ ਨੇ ਖਾਲੀ ਕਰਨ ਦਾ ਫਰਮਾਨ ਜਾਰੀ ਕੀਤਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ 70 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਇੱਥੇ ਰਹਿ ਰਹੇ ਹਨ। ਉਹਨਾਂ ਦੇ ਪਿਓ ਦਾਦੇ ਵੀ ਇਸੇ ਜਗ੍ਹਾ ਤੇ ਰਹਿੰਦੇ ਸਨ, ਜਿੱਥੇ ਅੱਜ ਵੀ ਉਹ ਰਹੇ ਹਨ ,ਪਰ ਹੈਰਾਨੀ ਦੀ ਗੱਲ ਹੈ ਕਿ ਦੋ ਧਿਰਾਂ ਦਾ ਝਗੜਾ ਇਸ ਜਗ੍ਹਾ ਨੂੰ ਲੈ ਕੇ ਪਿਛਲੇ ਸਮੇਂ ਤੋਂ ਚੱਲ ਰਿਹਾ ਸੀ ਜਿਸ ਵਿਚ ਜਿਲ੍ਹਾ ਅਦਾਲਤ ਨੇ ਇਕ ਧਿਰ ਦੇ ਹੱਕ ਵਿਚ ਫ਼ੈਸਲਾ ਸੁਣਾ ਕੇ ਸਾਰੀ ਬਸਤੀ ਨੂੰ ਖਾਲੀ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਤਰਸੇਮ ਸਿੰਘ ਬਲਵਿੰਦਰ ਸਿੰਘ ਹਰਪਾਲ ਸਿੰਘ ਕੇਵਲ ਸਿੰਘ ਨੰਦ ਸਿੰਘ ਪ੍ਰੇਮ ਸਿੰਘ ਮੇਘਰਾਜ ਬਾਬਾ ਮਹਿੰਦਰ ਸਿੰਘ ਬੁੱਧ ਸਿੰਘ ਕਰਨੈਲ ਸਿੰਘ ਹਰਦੀਪ ਸਿੰਘ ਨੇ ਕਿਹਾ ਕਿ ਹੈ ਇਹਨਾਂ ਦੋਵਾਂ ਧਿਰਾਂ ਦੇ ਝਗੜੇ ਵਿੱਚ ਸਾਨੂੰ ਕਿਓ ਪੀਸਿਆ ਜਾ ਰਿਹਾ ਹੈ। ਸਾਡੇ ਪਰਵਾਰਾਂ ਦਾ ਕੀ ਕਸੂਰ ਹੈ ।ਸਾਨੂੰ ਕਿਉਂ ਉਜਾੜਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅਸੀਂ ਇਹਨਾਂ ਦੋਵਾਂ ਧਿਰਾਂ ਦੇ ਝਗੜੇ ਤੋਂ ਕਈ ਕਈ ਸਾਲ ਪਹਿਲਾਂ

ਖੇਡਾਂ ਵਤਨ ਪੰਜਾਬ ਦੀਆਂ 'ਚ ਨਿਊ ਮਾਡਲ ਸਕੂਲ ਚੌੰਦਾ ਦੀ ਬੱਲੇ-ਬੱਲੇ

  ਅਮਰਗਡ਼੍ਹ,16 ਸਤੰਬਰ (ਸੁਖਵਿੰਦਰ ਸਿੰਘ ਅਟਵਾਲ)-ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ 'ਖੇਡਾਂ ਵਤਨ ਪੰਜਾਬ ਦੀਆਂ' ਕਰਵਾਈਆਂ ਜਾ ਰਹੀਆਂ ਹਨ,ਜਿਸ ਤਹਿਤ 12,13 ਅਤੇ 14 ਸਤੰਬਰ ਨੂੰ ਜ਼ਿਲ੍ਹਾ ਪੱਧਰ ਦਾ ਟੂਰਨਾਮੈਂਟ 'ਦਾ ਟਾਊਨ ਸਕੂਲ ਬਾਲੇਵਾਲ' ਵਿਖੇ ਕਰਵਾਇਆ ਗਿਆ।ਇਸ ਸਮੇਂ ਨਿਊ ਮਾਡਲ ਸਕੂਲ ਚੌੰਦਾ ਦੇ ਅਥਲੀਟਾਂ ਨੇ ਭਾਗ ਲੈਂਦੇ ਹੋਏ ਦੋ ਗੋਲਡ, ਇੱਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਮਗੇ ਹਾਸਿਲ ਕੀਤੇ।ਇਹ ਤਮਗੇ 100ਮੀਟਰ,200 ਸੌ ਮੀਟਰ ਅਤੇ 800ਸੌ ਮੀਟਰ ਅਥਲੈਟਿਕਸ ਈਵੈਂਟਾਂ ਵਿੱਚ ਹਾਸਲ ਕੀਤੇ।ਜੇਤੂ ਖਿਡਾਰੀਆਂ ਨੂੰ ਵਿਧਾਇਕ ਜਮੀਲ-ਉਰ-ਰਹਿਮਾਨ ਵੱਲੋਂ ਹੀਰੋ ਸਟੇਡੀਅਮ ਮਲੇਰਕੋਟਲਾ ਵਿਖੇ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ। ਇਸ ਖੁਸ਼ੀ ਦੇ ਮੌਕੇ ਸਕੂਲ ਦੇ ਚੇਅਰਮੈਨ ਸ੍ਰੀ ਸੋਮ ਨਾਥ ਸਿੰਗਲਾ ਅਤੇ ਪ੍ਰਿੰਸੀਪਲ ਮੈਡਮ ਰੇਨੂੰ ਮੁਖੀ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਇਸ ਜਿੱਤ ਦਾ ਸਿਹਰਾ ਕੋਚ ਮਾਲਵਿੰਦਰ ਸਿੰਘ ਬਾਠ ਦੀ ਸਖ਼ਤ ਮਿਹਨਤ ਦੇ ਸਿਰ ਬੰਨ੍ਹਦੇ ਹੋਏ ਕਿਹਾ ਕਿ ਸਾਨੂੰ ਆਪਣੇ ਵਿਦਿਆਰਥੀਆਂ 'ਤੇ ਮਾਣ ਹੈ ਜੋ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਚੰਗਾ ਪ੍ਰਦਰਸ਼ਨ ਕਰ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੇ ਹਨ। ਫੋਟੋ :- ਜੇਤੂ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਪ੍ਰਿੰਸੀਪਲ ਮੈਡਮ ਰੇਨੂੰ ਮੁਖੀ ਤੇ ਕੋਚ ਮਾਲਵਿੰਦਰ ਸਿੰਘ ਬਾਠ।

.

ਸਰਕਾਰੀ ਮਿਡਲ ਸਕੂਲ ਕਿਸ਼ਨਗਡ਼੍ਹ (ਸੰਗਾਲੀ)ਬਣਿਆ ਕਬੱਡੀ ਚੈਂਪੀਅਨ

ਅਮਰਗੜ੍ਹ,16 ਸਤੰਬਰ(ਸੁਖਵਿੰਦਰ ਸਿੰਘ ਅਟਵਾਲ )-ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਵਿਰਾਸਤੀ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਖੇਡਾਂ ਵਤਨ ਨੂੰ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ ਜ਼ਿਲ੍ਹਾ ਮਲੇਰਕੋਟਲਾ ਵਿੱਚ ਸਰਕਾਰੀ ਮਿਡਲ ਸਕੂਲ ਕਿਸ਼ਨਗਡ਼੍ਹ ਸੰਗਾਲੀ ਦੀ ਕੱਬਡੀ ਅੰਡਰ-14 ਦੀ ਟੀਮ ਆਪਣੀ ਖੇਡ ਦਾ ਜੌਹਰ ਦਿਖਾਉਂਦੇ ਹੋਏ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਗੋਲਡ ਮੈਡਲ ਜਿੱਤਿਆ।ਸਰਪੰਚ ਨਿਰਮਲਜੀਤ ਸਿੰਘ ਢੀਂਡਸਾ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ।ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਜਿੱਤ ਦਾ ਸਿਹਰਾ ਮਿਹਨਤੀ ਸਟਾਫ ਦੇ ਸਿਰ ਬੱਝਦਾ ਹੈ ਜਿਨ੍ਹਾਂ ਦੀ ਮਿਹਨਤ ਸਦਕਾ ਖਿਡਾਰੀਆਂ ਨੇ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ ਉਨ੍ਹਾਂ ਸਮੂਹ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਅੱਗੇ ਤੋਂ ਵੀ ਆਪਣੀ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੋ ਆਪਣੇ ਜੀਵਨ ਵਿਚ ਮਿਹਨਤ ਦਾ ਪੱਲਾ ਨਹੀਂ ਛੱਡਦੇ ਉਹ ਹਮੇਸ਼ਾਂ ਉੱਚੇ ਮੁਕਾਮ ਹਾਸਲ ਕਰਦੇ ਹਨ ਜਿਸ ਨਾਲ ਉਨ੍ਹਾਂ ਦੇ ਮਾਪਿਆਂ ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਹੁੰਦਾ ਹੈ।ਇਸ ਮੌਕੇ ਸਕੂਲ ਇੰਚਾਰਜ ਰੁਬੀਨਾ ਪ੍ਰਵੀਨ, ਪੀਟੀਆਈ ਸਿਮਰਜੀਤ ਕੌਰ, ਨੀਰਜ ਬਾਲਾ,ਤਨਵੀਰ-ਏ-ਖ਼ਾਲਿਕ ਅਤੇ ਚਮਕੌਰ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਸਰਪੰਚ ਨਿਰਮਲਜੀਤ ਸਿੰਘ ਢੀਂਡਸਾ ਦਾ ਧੰਨਵਾਦ ਕੀਤਾ। ਫੋਟੋ :- ਜੇਤੂ ਖਿਡਾਰੀਆਂ ਦਾ ਸਨ

ਅਫਰੀਕਨ ਸਵਾਈਨ ਫੀਵਰ: ਪਿੰਡ ਧਨੌਲਾ ਨੂੰ ਐਪੀਸੈਂਟਰ ਐਲਾਨਿਆ

ਬਰਨਾਲਾ, 15 ਸਤੰਬਰ (ਹਿਮਾਂਸ਼ੂ ਗੋਇਲ)    ਜ਼ਿਲਾ ਮੈਜਿਸਟ੍ਰੇਟ ਬਰਨਾਲਾ ਡਾ. ਹਰੀਸ਼ ਨਈਅਰ ਵੱਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਅਫਰੀਕਨ ਸਵਾਈਨ ਫੀਵਰ ਦੇ ਮੱਦੇਨਜ਼ਰ ਪਿੰਡ ਧਨੌਲਾ ਜ਼ਿਲਾ ਬਰਨਾਲਾ ਨੂੰ ਐਪੀਸੈਂਟਰ ਐਲਾਨਿਆ ਗਿਆ ਹੈ। ਐਪੀਸੈਂਟਰ ਦੇ 0 ਤੋਂ 1 ਕਿ.ਮੀ. ਦਾ ਦਾਇਰਾ ਇੰਨਫੈਕਟਡ ਜ਼ੋਨ ਅਤੇ 1 ਤੋਂ 10 ਕਿ.ਮੀ. ਦਾ ਦਾਇਰਾ ਸਰਵੇਲੈਂਸ ਜ਼ੋਨ ਹੋਵੇਗਾ। ਇਹ ਹੁਕਮ ਸੂਰਾਂ ਵਿੱਚ ਪਾਈ ਜਾਣ ਵਾਲੀ ਬਿਮਾਰੀ ਅਫ਼ਰੀਕਨ ਸਵਾਇਨ ਫੀਵਰ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਹਨ ਅਤੇ ਪ੍ਰਭਾਵਿਤ ਜ਼ੋਨ ਵਿੱਚ ਸੂਰਾਂ ਦੀ ਮੂਵਮੈਂਟ 'ਤੇ ਪੂਰੀ ਤਰਾਂ ਰੋਕ ਲਗਾਈ ਗਈ ਹੈ।

.

ਯੂਥ ਵਿੰਗ ਬਰਨਾਲਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਖ਼ੂਨਦਾਨ ਕੈਂਪ 17 ਸਤੰਬਰ ਨੂੰ

ਬਰਨਾਲਾ, 15 ਸਤੰਬਰ (ਸੰਘੋਲ ਟਾਇਮਜ਼,ਸੁਖਵਿੰਦਰ ਸਿੰਘ ਭੰਡਾਰੀ) ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਭਾਜਪਾ ਦੇ ਸੇਵਾ ਪਖਵਾੜੇ ਸੰਬੰਧੀ ਪ੍ਰੋਗਰਾਮਾਂ ਦੀ ਰੂਪ-ਰੇਖਾ ਉਲੀਕਣ ਬਾਰੇ ਅੱਜ ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਪੱਧਰੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸੰਟੀ ਜੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਜ਼ਿਲ੍ਹਾ ਬਰਨਾਲਾ ਦੇ ਸਮੂਹ ਮੰਡਲ ਪ੍ਰਧਾਨ ਸਹਿਬਾਨ ਅਤੇ ਦਰਜ਼ਾ ਬ ਦਰਜ਼ਾ ਆਗੂ ਅਤੇ ਵਰਕਰ ਸਹਿਬਾਨ ਹਾਜ਼ਰ ਹੋਏ।                   ਸੇਵਾ ਪਖਵਾੜੇ ਦੀ ਸ਼ੁਰੂਆਤ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ 17 ਸਤੰਬਰ ਦਿਨ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ ਯੂਥ ਵਿੰਗ ਵੱਲੋਂ ਬਲੱਡ ਬੈਂਕ ਸਿਵਲ ਹਸਪਤਾਲ ਬਰਨਾਲਾ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਗਾ ਕੇ ਕੀਤਾ ਜਾਵੇਗਾ ਜਿਸ ਦਾ ਇੰਚਾਰਜ ਯੂਥ ਵਿੰਗ ਜਿਲ੍ਹਾ ਪ੍ਰਧਾਨ ਲਵਲੀਨ ਭਾਰਦਵਾਜ ਧਨੌਲਾ ਨੂੰ ਲਗਾਇਆ ਗਿਆ ਹੈ ਅਤੇ ਇਸ ਕੈਂਪ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸੰਟੀ ਜੀ, ਜ਼ਿਲ੍ਹਾ ਜਨਰਲ ਸਕੱਤਰ ਰਜਿੰਦਰ ਉੱਪਲ ਜੀ, ਜ਼ਿਲ੍ਹਾ ਜਨਰਲ ਸਕੱਤਰ ਪਰਮਿੰਦਰ ਖੁਰਮੀ ਜੀ, ਮੰਡਲ ਪ੍ਰਧਾਨ ਬਰਨਾਲਾ ਵੈਸਟ ਮੋਨੂੰ ਗੋਇਲ ਜੀ, ਹਲਕਾ ਇੰਚਾਰਜ ਬਰਨਾਲਾ ਧੀਰਜ ਦੱਧਾਹੂਰ ਜੀ, ਸਪੋਕਸਪਰਸਨ ਦਰਸ਼ਨ ਸਿੰਘ ਨੈਣੇਵਾਲ ਜੀ, ਕਿਸਾਨ ਮੋਰਚਾ ਜ਼ਿਲ੍ਹਾ ਪ੍ਰਧਾਨ ਨਰਿੰਦਰਪਾਲ ਸਿੰਘ ਸ਼ੇਰਪੁਰ, ਡਾ਼ ਸ਼ਮਸ਼ੇਰ ਸਿੰਘ ਬੱਧਣ ਜੀ, ਜ਼ਿ

ਬਰਨਾਲਾ ਦੇ ਪਿੰਡ ਧਨੌਲਾ 'ਚੋਂ ਭੇਜੇ ਸੈਂਪਲ ਵਿੱਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ* *ਪਹਿਲਾਂ ਪ੍ਰਭਾਵਿਤ ਹੋਏ 6 ਜ਼ਿਲ੍ਹਿਆਂ ਵਿੱਚੋਂ ਦੁਬਾਰਾ ਭੇਜੇ ਨਮੂਨਿਆਂ ਦੀ ਰਿਪੋਰਟ ਆਈ ਨੈਗੇਟਿਵ* *ਪਸ਼ੂ ਪਾਲਣ ਮੰਤਰੀ ਵੱਲੋਂ ਸੂਰ ਪਾਲਕਾਂ ਨੂੰ ਬੀਮਾਰੀ ਤੋਂ ਬਚਾਅ ਲਈ ਇਹਤਿਆਤ ਵਰਤਣ ਦੀ ਅਪੀਲ*

* *ਚੰਡੀਗੜ੍ਹ, 15 ਸਤੰਬਰ:(ਹਿਮਾਂਸ਼ੂ ਗੋਇਲ) ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਇੱਥੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਪਿੰਡ ਧਨੌਲਾ ਵਿੱਚੋਂ ਭੇਜੇ ਗਏ ਸੂਰ ਦੇ ਸੈਂਪਲ ਵਿੱਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ ਹੋਈ ਹੈ ਜਿਸ ਪਿੱਛੋਂ ਇਸ ਖੇਤਰ ਨੂੰ ਪ੍ਰਭਾਵਤ ਜ਼ੋਨ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚੋਂ ਵੀ ਤਿੰਨ ਸ਼ੱਕੀ ਸੈਂਪਲ ਭੇਜੇ ਗਏ ਸਨ ਪਰ ਸਾਰੇ ਸੈਂਪਲ ਨੈਗੇਟਿਵ ਆਏ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਭੋਪਾਲ ਦੀ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈ.ਸੀ.ਏ.ਆਰ.)-ਕੌਮੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ, ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਧਨੌਲਾ ਵਿੱਚ ਬੀਮਾਰੀ ਦੇ ਕੇਂਦਰ ਤੋਂ 0 ਤੋਂ ਇੱਕ ਕਿਲੋਮੀਟਰ ਤੱਕ ਦੇ ਖੇਤਰ "ਸੰਕ੍ਰਮਣ ਜ਼ੋਨ" ਅਤੇ 1 ਤੋਂ 10 ਕਿਲੋਮੀਟਰ (9 ਕਿਲੋਮੀਟਰ) ਤੱਕ ਦੇ ਖੇਤਰ "ਨਿਗਰਾਨੀ ਜ਼ੋਨ" ਐਲਾਨਿਆ ਗਿਆ ਹੈ। ਇਸ ਖੇਤਰ ਤੋਂ ਕੋਈ ਜ਼ਿੰਦਾ/ਮਰਿਆ ਸੂਰ, ਸੂਰ ਦਾ ਮੀਟ ਜਾਂ ਉਸ ਨਾਲ ਕੋਈ ਸਬੰਧਤ ਸਮੱਗਰੀ ਨਾ ਬਾਹਰ ਲਿਜਾਈ ਜਾਵੇਗੀ ਅਤੇ ਨਾ ਅੰਦਰ ਲਿਆਂਦੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਵਿਭਾਗ ਦੇ ਮੁਲਾਜ਼ਮਾਂ ਨੂੰ ਨਿਗਰਾਨੀ ਜ਼ੋਨ ਵਿੱਚ ਵੀ ਕਰੜੀ ਨਜ਼ਰ ਰੱਖਣ ਦੀ ਹਦਾਇਤ ਕੀਤੀ ਗਈ ਹੈ। ਪਹਿਲਾਂ ਪ੍ਰਭਾਵਿਤ ਹੋਏ ਛੇ ਜ਼ਿਲ੍ਹਿਆਂ ਦਾ ਵੇਰਵਾ ਦਿੰਦਿਆਂ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ

ਸੇਖਾ ਸਕੂਲ ਵਿਖੇ ਹਿੰਦੀ ਦਿਵਸ ਨੂੰ ਸਮਰਪਿਤ ਕਰਵਾਏ ਵਿਦਿਅਕ ਮੁਕਾਬਲੇ

 ਬਰਨਾਲਾ,15 ਸਤੰਬਰ (ਸੰਘੋਲ ਟਾਇਮਜ਼,ਸੁਖਵਿੰਦਰ ਸਿੰਘ ਭੰਡਾਰੀ) ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸੇਖਾ ਵਿਖੇ ਹਿੰਦੀ ਦਿਵਸ ਮਨਾਇਆ ਗਿਆ ਜਿਸ ਵਿਚ ਵੱਖ-ਵੱਖ ਵਿਦਿਆਰਥੀਆਂ ਨੇ ਭਾਗ ਲਿਆ ਸੀ। ਚਾਰਟ, ਮਾਡਲ ਮੇਕਿੰਗ ਮੁਕਾਬਲੇ ਵਿੱਚ ਦਵਿੰਦਰ ਸਿੰਘ 8ਵੀਂ ਬੀ ਪਹਿਲਾ ਸਥਾਨ, ਅਰਸ਼ਦੀਪ ਕੌਰ ਦਸਵੀਂ ਬੀ ਦੂਜਾ ਸਥਾਨ, ਵੀਰਪਾਲ ਕੌਰ ਨੋਵੀ ਬੀ ਤੀਜਾ ਸਥਾਨ ਹਾਸਿਲ ਕੀਤਾ । ਭਾਸ਼ਨ ਮੁਕਾਬਲਿਆਂ ਵਿੱਚ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ, ਪੂਜਾ 8ਵੀਂ ਬੀ ਦੂਜਾ ਸਥਾਨ, ਤਰਨਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਮੁਕਾਬਲਿਆਂ ਵਿਚ ਰਾਜਬੀਰ ਕੌਰ 7ਵੀਂ ਬੀ ਕਲਾਸ ਪਹਿਲਾ ਸਥਾਨ, ਹਰਮਨ ਕੌਰ 8ਵੀਂ ਬੀ ਦੂਜਾ ਸਥਾਨ, ਸੁਖਜੀਤ ਕੌਰ 8ਵੀਂ ਬੀ ਤੀਜਾ ਸਥਾਨ ਹਾਸਿਲ ਕੀਤਾ। ਭਾਸ਼ਨ ਮੁਕਾਬਲਿਆਂ ਵਿਚ ਅਮਨਪ੍ਰੀਤ ਕੌਰ ਦਸਵੀਂ ਬੀ ਪਹਿਲਾ ਸਥਾਨ ਸੋਨੀਆ ਕੌਰ ਨੇ ਦੂਜਾ ਸਥਾਨ ਸ਼ਕਤੀ 10ਵੀਂ ਬੀ ਤੀਜਾ ਸਥਾਨ ਹਾਸਿਲ ਕੀਤਾ। ਕਵਿਤਾ ਮੁਕਾਬਲਿਆਂ ਵਿਚ ਹਰਪ੍ਰੀਤ ਕੌਰ 10ਵੀਂ ਬੀ ਪਹਿਲਾ ਸਥਾਨ ਸੋਨੀਆ ਦੂਜਾ ਸਥਾਨ ਅਮਨਪ੍ਰੀਤ ਕੌਰ ਨੋਵੀਂ ਬੀ ਤੀਜਾ ਸਥਾਨ ਹਾਸਿਲ ਕੀਤਾ। ਲਿਖਣ ਮੁਕਾਬਲਿਆਂ ਚ ਪੂਜਾ 8ਵੀਂ ਏ ਪਹਿਲਾਂ ਸਥਾਨ ਸੁਖਜੀਤ ਕੌਰ 8ਵੀਂ ਬੀ ਦੂਜਾ ਸਥਾਨ ਖੁਸ਼ਦੀਪ ਕੌਰ 8ਵੀਂ ਬੀ ਤੀਜਾ ਸਥਾਨ ਮਹਿਕ ਸ਼ਰਮਾ ਦਸਵੀਂ ਏ ਪਹਿਲਾ ਸਥਾਨ ਅਰਸ਼ਦੀਪ ਕੌਰ ਦਸਵੀਂ ਬੀ  ਦੂਜਾ ਸਥਾਨ ਹਰਜੋਤ ਕੌਰ ਨੋਵੀਂ ਬੀ ਤੀਜਾ ਸਥਾਨ ਹਾਸਿਲ ਕੀਤਾ ਇਸ ਮੌਕੇ ਸਕੂਲ ਦੇ ਪ੍ਰਿੰਸਿਪਲ ਰਜਿੰਦਰ ਪਾਲ ਸਿੰਘ

ਜੀ ਓ ਜੀ ਵਜੋਂ ਸੇਵਾਵਾਂ ਨਿਭਾ ਰਹੇ ਸਾਬਕਾ ਫੌਜੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨਾ

 ਬਰਨਾਲਾ,15 ਸਤੰਬਰ (ਸੰਘੋਲ ਟਾਇਮਜ਼,ਸੁਖਵਿੰਦਰ ਸਿੰਘ ਭੰਡਾਰੀ)   ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਫੌਜੀਆਂ ਨੂੰ ਮਾਣ ਦਿੰਦਿਆਂ ਪਿੰਡਾਂ 'ਚ ਗਾਰਡੀਅਨਜ ਆਫ਼ ਗਵਰਨੈੱਸ ਸਕੀਮ (ਜੀਓਜੀ) ਲਗਾਇਆ ਸੀ। ਇਸ ਸਕੀਮ ਨੂੰ ਆਮ ਆਦਮੀ ਪਾਰਟੀ ਨੇ ਕੁੱਝ ਦਿਨ ਪਹਿਲਾਂ ਖ਼ਤਮ ਕਰ ਦਿੱਤਾ। ਇਸੇ ਦੇ ਵਿਰੋਧ 'ਚ ਅੱਜ ਜ਼ਿਲੇ ਭਰ ਦੇ ਜੀਓਜੀ ਵਜੋਂ ਸੇਵਾਵਾਂ ਨਿਭਾ ਰਹੇ ਸਾਬਕਾ ਫੌਜੀਆਂ ਨੇ ਇੱਥੇ ਭਰਵੀਂ ਇਕੱਤਰਤਾ ਕਰਕੇ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ ਦਿੱਤਾ ਹੈ। ਜੀਓਜੀ ਨੇ ਇੱਥੇ ਰੋਸ ਮਾਰਚ ਕਰਕੇ 'ਆਪ' ਸਰਕਾਰ ਦਾ ਪੁਤਲਾ ਫੂਕਿਆ ਤੇ ਡੀਸੀ ਬਰਨਾਲਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ। ਇਸ ਮੌਕੇ ਗੱਲਬਾਤ ਕਰਦਿਆਂ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਪਾਸੇ ਹਰ ਵਰਗ ਦਾ ਸਤਿਕਾਰ ਕਰਨ ਦੀ ਵੱਡੀਆਂ ਵੱਡੀਆਂ ਫੜਾਂ ਮਾਰ ਰਹੀ ਹੈ ਦੂਜੇ ਪਾਸੇ ਦੇਸ਼ ਦੀਆ ਸਰਹੱਦਾਂ 'ਤੇ ਰਾਖੀ ਕੀਤੀ। ਸੇਵਾ ਮੁਕਤੀ ਤੋਂ ਬਾਅਦ ਘਰ ਰਹਿੰਦੀਆਂ ਦੇਸ਼ ਸੇਵਾ ਕਰਨ ਦੀ ਸੋਚ ਨਾਲ ਕਾਂਗਰਸ ਸਰਕਾਰ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੀਓਜੀ ਤਹਿਤ ਪਿੰਡਾਂ ਅੰਦਰ ਸੇਵਾਵਾਂ ਦੇਣੀਆਂ ਚਾਹੀਆਂ। ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਤਕਰੀਬਨ 5 ਕੁ ਮਹੀਨਿਆਂ ਦੇ ਕਾਰਜ਼ਕਾਲ ਦੌਰਾਨ ਹੀ ਖਤਮ ਕਰ ਦਿੱਤਾ ਹੈ। ਉਨਾਂ ਕਿਹਾ ਕਿ ਜੀਓਜੀ ਦਾ ਕੰਮ ਪਿੰਡਾਂ ਅੰਦਰ ਵਿਕਾਸ ਕਾਰਜਾਂ ਅੰਦਰ ਹੋ ਰ

ਆਦਰਸ ਸਕੂਲ ਕਾਲੇਕੇ ਦੀ ਮੈਨੇਜਮੈਂਟ ਖਿਲਾਫ਼ ਮੋਰਚਾ 17ਵੇਂ ਦਿਨ ਚ ਸ਼ਾਮਿਲ

ਬਰਨਾਲਾ 15, ਸਤੰਬਰ (ਸੰਘੋਲ ਟਾਇਮਜ਼,ਸੁਖਵਿੰਦਰ ਸਿੰਘ ਭੰਡਾਰੀ ) ਭਾਕਿਯੂ ਏਕਤਾ ਉਗਰਾਹਾਂ ਬਲਾਕ ਬਰਨਾਲਾ ਵੱਲੋਂ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕਾਲੇਕੇ ਦੀ ਮੈਨੇਜਮੈਂਟ ਦੀ ਧੱਕੇਸ਼ਾਹੀ ਦੇ ਖਿਲਾਫ ਮੋਰਚਾ ਅੱਜ ਸਤਾਰਵੇਂ ਦਿਨ ਵਿੱਚ ਪਹੁੰਚ ਗਿਆ ਹੈ। ਪ੍ਰਿੰਸੀਪਲ ਮਹਿੰਦਰ ਕੌਰ ਮੈਡਮ ਵੱਲੋਂ ਪਹਿਲਾਂ ਵੀ ਦੋ ਆਦਰਸ਼ ਸਕੂਲ ਪਿੰਡ ਪੱਕਾ ਪਥਰਾਲਾ ਜ਼ਿਲ੍ਹਾ ਬਠਿੰਡਾ ਤੇ ਪਿੰਡ ਮੱਲ੍ਹਾ ਜ਼ਿਲ੍ਹਾ ਫ਼ਰੀਦਕੋਟ ਵਿੱਚ ਇਸ ਦੇ ਘਟੀਆ ਕਾਰਗੁਜਾਰੀ ਦੇ ਕਾਰਨ ਬੰਦ ਹੋ ਚੁੱਕੇ ਹਨ। ਇਹ ਮੈਡਮ ਉਸ ਸਮੇਂ ਸ਼ਹੀਦ ਊਧਮ ਸਿੰਘ ਮਨੇਜਮੈਂਟ ਦੇ ਸਮੇਂ ਡਾਇਰੈਕਟਰ ਵਜੋਂ ਕੰਮ ਕਰਦੀ ਸੀ ਅਤੇ ਇਹਨਾਂ ਸਕੂਲਾਂ ਵਿੱਚ 117 ਕਰਮਚਾਰੀ ਫ਼ਰਜ਼ੀ ਪਾਏ ਗਏ ਸਨ। ਅਸੀਂ ਮੰਗ ਕਰਦੇ ਹਾਂ ਕਿ ਇਸ ਸਕੂਲ ਨਾਲ ਸਬੰਧਤ ਅਧਿਕਾਰੀ ਛੇਤੀ ਤੋਂ ਛੇਤੀ ਇਸ ਵੱਲ ਧਿਆਨ ਦੇਣ ਦੀ ਖੇਚਲ ਕਰਨ। ਅੱਜ ਦੂਸਰੇ ਦਿਨ ਵੀ ਪੰਜਾਬ ਸਰਕਾਰ ਤੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕਾਲੇਕੇ ਦੀ ਮੈਨੇਜਮੈਂਟ ਦੀਆਂ ਫਤਹਿਗੜ੍ਹ ਛੰਨਾ, ਅਸਪਾਲ ਖੁਰਦ ਤੇ ਕੁੱਝ ਨਾਲ ਲਗਦੇ ਹੋਰ ਪਿੰਡਾਂ ਵਿੱਚ ਅਰਥੀਆਂ ਸਾੜੀਆਂ ਗਈਆਂ। ਇਹ ਸਿਲਸਿਲਾ ਕਰਮਚਾਰੀਆਂ ਦੀਆਂ ਮੰਗਾਂ ਮਨਵਾਉਣ ਤੱਕ ਜਾਰੀ ਰਹੇਗਾ। ਪੰਜਾਬ ਸਰਕਾਰ ਦੀ ਸਹਿਮਤੀ ਨਾਲ ਭਾਰਤ ਮਾਲ਼ਾ ਸੜਕ ਨਾਮ ਨਾਲ ਜ਼ਮੀਨ ਅਕਵਾਇਰ ਕਰਨ ਦੇ ਹੁਕਮ ਦਿੱਤੇ ਗਏ ਹਨ। ਬਹੁਤ ਸਾਰੇ ਕਿਸਾਨਾਂ ਨੇ ਜ਼ਮੀਨਾਂ ਦੇ ਪੈਸੇ ਨਹੀਂ ਚੁੱਕੇ, ਪਰ ਅੱਜ ਪੰਜਾਬ ਸਰਕਾਰ ਵੱਲੋਂ ਭਾਰੀ ਫੋਰਸ ਲਿਆਕੇ ਲੁਧਿਆਣਾ ਜਿਲ੍ਹੇ ਵਿ

*ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਜੋੜਨ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ*

ਬਰਨਾਲਾ, 15 ਸਤੰਬਰ ( ਸੰਘੋਲ ਟਾਇਮਜ਼,ਸੁਖਵਿੰਦਰ ਸਿੰਘ ਭੰਡਾਰੀ): ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਦੇ ਹੁਕਮਾਂ ਦੀ ਪਾਲਣਾ ਹਿੱਤ ਮਿਤੀ 01.01.2023 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਮਰੀ ਰਿਵੀਜ਼ਨ ਪ੍ਰੋਗਰਾਮ ਤਹਿਤ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਲਈ ਸਪੈਸ਼ਲ ਕੈਂਪ ਸਰਕਾਰੀ ਐਲੀਮੈਂਟਰੀ ਸਕੂਲ ਜੁਮਲਾ ਮਾਲਕਨ ਵਿੱਚ ਲਗਾਇਆ ਗਿਆ I ਇਸ ਸਬੰਧੀ ਮਹਿੰਦਰ ਪਾਲ ਬੀ ਐਲ ਓ ਨੇ ਦੱਸਿਆ ਕਿ ਇਸ ਸਕੂਲ ਵਿੱਚ ਬੂਥ ਨੰਬਰ 90 ਤੋਂ 95 ਤੱਕ ਦੇ ਸਾਰੇ ਬੀ ਐਲ ਓਜ਼ ਨੇ ਵੋਟਰਾਂ ਦੇ ਅਧਾਰ ਕਾਰਡ ਵੋਟਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਬੜੇ ਸੁਹਰਿਦ ਤਰੀਕੇ ਨਾਲ ਕੀਤਾ I ਇਸ ਕੈਂਪ ਵਿੱਚ ਬੀ ਐਲ ਓ ਮਹਿੰਦਰ ਪਾਲ, ਜਸਵੀਰ ਕੁਮਾਰ, ਕਰਮਜੀਤ ਸਿੰਘ, ਸਤਨਾਮ ਸਿੰਘ, ਸਤਿੰਦਰ ਸ਼ਰਮਾਂ ਅਤੇ ਜਸਪ੍ਰੀਤ ਸਿੰਘ ਹਾਜ਼ਰ ਸਨ I

ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾਂ ਬਣਿਆ ਜ਼ਿਲ੍ਹਾ ਹਾਕੀ ਚੈਂਪੀਅਨ ਸਾਡੀ ਸੰਸਥਾ ਨਿਰੰਤਰ ਤਰੱਕੀ ਵੱਲ ਵਧ ਰਹੀ ਹੈ : ਪ੍ਰਿੰ.ਸੇਖੋਂ

ਅਮਰਗੜ੍ਹ,15 ਸਤੰਬਰ(ਸੁਖਵਿੰਦਰ ਸਿੰਘ ਅਟਵਾਲ)-ਪੰਜਾਬ ਸਰਕਾਰ ਵੱਲੋਂ ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਚਲਾਈ ਗਈ ਮੁਹਿੰਮ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਜ਼ਿਲ੍ਹਾ ਪੱਧਰੀ ਹਾਕੀ ਟੂਰਨਾਮੈਂਟ ਹਾਕੀ ਦੀ ਨਰਸਰੀ ਵਜੋਂ ਜਾਣੇ ਜਾਂਦੇ ਇਲਾਕੇ 'ਚ ਪ੍ਰਸਿੱਧ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾਂ ਵਿਖੇ ਕਰਵਾਇਆ ਗਿਆ। ਟੂਰਨਾਮੈਂਟ ਦੇ ਕਨਵੀਨਰ ਮਨਦੀਪ ਸਿੰਘ ਅਤੇ ਕੋ-ਕਨਵੀਨਰ ਹਰਪ੍ਰੀਤ ਸਿੰਘ ਭੰਗੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੇ-14 ਸਾਲ ਵਰਗ ਦੇ ਫਾਈਨਲ ਵਿੱਚ ਬਲਾਕ ਚੌਂਦਾ ਵੱਲੋਂ ਖੇਡਦਿਆਂ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਇਸੇ ਬਲਾਕ ਦੀ ਬਾਗੜੀਆਂ ਟੀਮ ਨੂੰ ਹਰਾ ਕੇ ਜ਼ਿਲ੍ਹਾ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਮ ਕੀਤਾ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 17 ਸਾਲ ਵਰਗ ਲੜਕਿਆਂ ਅਤੇ 14,17 ਅਤੇ 21-ਸਾਲ ਵਰਗ ਲੜਕੀਆਂ ਦੀਆਂ ਟੀਮਾਂ ਨੇ ਵੀ ਆਪਣੀ ਕਾਬਲੀਅਤ ਦੇ ਦਮ 'ਤੇ ਜ਼ਿਲ੍ਹਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਸੰਸਥਾ ਦੇ ਵਿਦਿਆਰਥੀਆਂ ਦੀਆਂ ਇੰਨ੍ਹਾਂ ਪ੍ਰਾਪਤੀਆਂ 'ਤੇ ਖੁਸ਼ੀ ਜ਼ਾਹਰ ਕਰਦਿਆਂ ਪ੍ਰਿੰਸੀਪਲ ਹਰਜਸਵੀਰ ਸਿੰਘ ਸੇਖੋਂ ਨੇ ਕਿਹਾ ਕਿ ਸਾਡੀ ਸੰਸਥਾ 'ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ' ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਐਡਵੋ

ਸਨਮਾਨ

ਫੋਟੋ ਕੈਪਸ਼ਨ : ਸਨਮਾਨ....ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਅਤੇ ਆਪਣੇ ਕਿੱਤੇ ਨੂੰ ਸਮਰਪਿਤ ਅਧਿਆਪਕ ਗੋਪਾਲ ਸਿੰਘ ਮਾਣਕਮਾਜਰਾ ਨੂੰ ਸਟੇਟ ਐਵਾਰਡ ਮਿਲਣ 'ਤੇ ਸਰਕਾਰੀ ਮਿਡਲ ਸਕੂਲ ਝੱਲ ਅਤੇ ਬਾਠਾਂ ਦੇ ਅਧਿਆਪਕ ਅਮਨਦੀਪ ਕੌੜਾ ਅਤੇ ਰਣਧੀਰ ਸਿੰਘ ਬਾਗੜੀਆਂ ਦੀ ਅਗਵਾਈ 'ਚ ਸਨਮਾਨਤ ਕੀਤਾ ਗਿਆ। ਫੋਟੋ ਤੇ ਵੇਰਵਾ : ਪੱਤਰਕਾਰ ਸੁਖਵਿੰਦਰ ਸਿੰਘ ਅਟਵਾਲ ਅਮਰਗਡ਼੍ਹ।

ਜਗਦੀਸ਼ ਠਾਕੁਰ ਸ਼ਿਵ ਮੰਦਰ ਘੋਗਰਾ ਦੇ ਪ੍ਰਧਾਨ ਨਿਯੁਕਤ

ਅਮਰਗੜ੍ਹ,15 ਸਤੰਬਰ(ਸੁਖਵਿੰਦਰ ਸਿੰਘ ਅਟਵਾਲ)-ਬਲਾਕ ਦਸੂਹਾ ਦੇ ਪਿੰਡ ਘੋਗਰਾ ਵਿਖੇ ਸ਼ਿਵ ਮੰਦਰ ਘੋਗਰਾ ਦੀ ਕਮੇਟੀ ਦਾ ਗਠਨ ਕੀਤਾ ਗਿਆ,ਜਿਸ ਦੌਰਾਨ ਸਰਬ ਸੰਮਤੀ ਨਾਲ ਜਗਦੀਸ਼ ਠਾਕੁਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਮੰਦਰ ਦੇ ਨਵ-ਨਿਯੁਕਤ ਪ੍ਰਧਾਨ ਜਗਦੀਸ਼ ਠਾਕੁਰ ਨੇ ਦੱਸਿਆ ਕਿ ਇਸ ਕਮੇਟੀ ਵਿੱਚ ਸਾਡੇ ਨਗਰ ਦੇ ਹਰ ਵਰਗ ਦੇ ਵਿਅਕਤੀ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਹ ਕਮੇਟੀ ਬਣਾਉਣ ਦਾ ਮਕਸਦ ਸਿਰਫ ਇੰਨਾ ਹੀ ਹੈ ਕਿ ਹਰ ਵਰਗ ਦੇ ਵਿਅਕਤੀ ਨੂੰ ਇਸ ਕਮੇਟੀ ਵਿੱਚ ਸ਼ਾਮਲ ਕਰ ਕੇ ਆਪਸੀ ਪਿਆਰ ਅਤੇ ਭਾਈਚਾਰੇ ਨੂੰ ਇਕੱਤਰ ਕਰਕੇ ਸੇਵਾ ਕਰਨਾ ਹੈ।ਇਸ ਮੌਕੇ ਪ੍ਰਧਾਨ ਜਗਦੀਸ਼ ਠਾਕਰ ਦਾ ਹਾਰਾਂ ਨਾਲ਼ ਸੁਆਗਤ ਤੇ ਸਨਮਾਨ ਕਰਦਿਆਂ ਕਮੇਟੀ ਮੈਂਬਰਾਂ ਤੇ ਪਤਵੰਤੇ ਸੱਜਣਾਂ ਵੱਲੋਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਸੰਗਤਾਂ ਨੂੰ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਲਾਡੀ ਬਾਜਵਾ,ਲੱਡੂ, ਮਾਸਟਰ ਕੁਲਦੀਪ ਸਿੰਘ ਭਾਰਜ,ਕੇਵਲ ਮਸੀਹ,ਗਾਇਕ ਅਮਰੀਕ ਜੱਸਲ,ਕੈਪਟਨ ਹਰਵਿੰਦਰ ਸਿੰਘ,ਰਘੂਨਾਥ ਠਾਕੁਰ, ਸੁਰਿੰਦਰ ਕੌਰ ਬਾਲੀਆ,ਸਵਰਨ ਕੌਰ, ਕੋਮਲ ਦੇਵੀ,ਸੁਰਿਆਂਸ ਅਜੇ ਬਡਿਆਲ, ਅਮਨ ਠਾਕੁਰ, ਸੋਮਨਾਥ ਮੁੰਨਾ ਤੇ ਹੋਰ ਵੀ ਭਗਤਜਨ ਹਾਜ਼ਰ ਸਨ। ਫੋਟੋ : ਨਵ-ਨਿਯੁਕਤ ਪ੍ਰਧਾਨ ਦਾ ਸਨਮਾਨ ਕਰਦੇ ਹੋਏ ਕਮੇਟੀ ਮੈਂਬਰ ਤੇ ਪਤਵੰਤੇ।

ਦਸ਼ਮੇਸ਼ ਮਾਡਲ ਸਕੂਲ ਬਾਗੜੀਆਂ ਨੇ 'ਵਾਤਾਵਰਣ ਦੀ ਸੰਭਾਲ' ਮਿਸ਼ਨ ਤਹਿਤ ਪੌਦੇ ਲਗਾਏ

ਅਮਰਗੜ੍ਹ,15 ਸਤੰਬਰ(ਸੁਖਵਿੰਦਰ ਸਿੰਘ ਅਟਵਾਲ)-ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਦਸ਼ਮੇਸ਼ ਮਾਡਲ ਸਕੂਲ ਬਾਗੜੀਆਂ ਵੱਲੋਂ ਪ੍ਰਿੰਸੀਪਲ ਸ੍ਰੀ ਅਸ਼ਵਿੰਦਰ ਕੁਮਾਰ ਦਾਨੀ ਦੀ ਅਗਵਾਈ 'ਚ 'ਆਪਣਾ ਪੰਜਾਬ ਫਾਊਂਡੇਸ਼ਨ' ਜੋ ਕਿ ਸਿਹਤ,ਸਿੱਖਿਆ ਅਤੇ ਵਾਤਾਵਰਣ ਦੀ ਸੰਭਾਲ ਦੇ ਵਿਸ਼ਿਆਂ ਨੂੰ ਲੈਕੇ ਵਿਸ਼ੇਸ ਉਪਰਾਲੇ ਕਰ ਰਹੀ ਹੈ,ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਸਕੂਲ ਦੇ ਛੇਵੀਂ ਤੋਂ ਬਾਰਵੀਂ ਤੱਕ ਪੜ੍ਹਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਪੌਦੇ ਲਗਾ ਕੇ ਵਿਸ਼ਵ ਰਿਕਾਰਡ ਬਣਾਏ ਜਾਣ ਦੀ ਮੁਹਿੰਮ ਵਿੱਚ ਭਾਗ ਲਿਆ ਗਿਆ।ਸਕੂਲ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਦਾਨੀ ਨੇ ਇਸ ਮੁਹਿੰਮ ਨੂੰ ਚਲਾਉਣ ਲਈ ਆਪਣਾ ਪੰਜਾਬ ਫਾਊਂਡੇਸ਼ਨ ਦੇ ਪ੍ਰਧਾਨ ਡਾ.ਜਗਜੀਤ ਸਿੰਘ ਧੂਰੀ ਦੇ ਇਸ ਕਦਮ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੂੰ ਅਪਣੇ ਸਕੂਲ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਕੂਲ ਦੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਮਮਤਾ ਦਾਨੀ ਨੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਤਾਂ ਜੋ ਸਾਡੇ ਦਿਨੋਂ ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ। ਫੋਟੋ : ਦਸਮੇਸ਼ ਮਾਡਲ ਸਕੂਲ ਦੇ ਵਿਦਿਆਰਥੀ ਤੇ ਅਧਿਆਪਕ ਪੌਦੇ ਲਗਾਉਂਦੇ ਹੋਏ। 15 Sep.03

ਪੰਜਾਬ ਸਰਕਾਰ 'ਲੰਪੀ ਸਕਿਨ' ਪਸ਼ੂ ਪੀੜਤ ਮਾਲਕਾਂ ਨੂੰ ਮੁਆਵਜ਼ਾ ਦੇਵੇ : ਕਾਮਰੇਡ ਆਗੂ

ਅਮਰਗੜ੍ਹ,15 ਸਤੰਬਰ(ਸੁਖਵਿੰਦਰ ਸਿੰਘ ਅਟਵਾਲ)- ਕੁਲ ਹਿੰਦ ਕਿਸਾਨ ਸਭਾ ਪੰਜਾਬ ਵੱਲੋਂ ਬਲਾਕ ਅਮਰਗੜ੍ਹ ਦੇ ਪ੍ਰਧਾਨ ਕਾਮਰੇਡ ਹਰਮੀਤ ਬਾਗੜੀਆਂ ਦੀ ਅਗਵਾਈ ਹੇਠ 'ਲੰਪੀ ਸਕਿੰਨ' ਦੀ ਭਿਆਨਕ ਬਿਮਾਰੀ ਨਾਲ ਪਸ਼ੂਆਂ ਦੇ ਹੋਏ ਨੁਕਸਾਨ ਸਬੰਧੀ ਤਹਿਸੀਲਦਾਰ ਅਮਰਗੜ੍ਹ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ-ਪੱਤਰ ਦਿੱਤਾ ਗਿਆ।ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਮਰੇਡ ਆਗੂਆਂ ਨੇ ਕਿਹਾ ਕਿ ਲੰਪੀ ਸਕਿੰਨ ਦੀ ਭਿਆਨਕ ਬਿਮਾਰੀ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਸ਼ੂ ਧਨ ਦੇ ਹੋਏ ਨੁਕਸਾਨ ਬਦਲੇ ਪਸ਼ੂ ਪੀੜਤ ਮਾਲਕਾਂ ਨੂੰ ਸਰਕਾਰ ਇੱਕ ਲੱਖ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦੇਵੇ ਅਤੇ ਨਰਮੇ ਦੀ ਚਿੱਟੀ ਮੱਖੀ ਕਾਰਨ ਨਰਮਾ ਵਾਹੁਣ ਲਈ ਮਜਬੂਰ ਹੋਏ ਕਿਸਾਨਾਂ ਤੇ ਮਜ਼ਦੂਰਾਂ ਨੂੰ ਵੀ ਬਣਦਾ ਮੁਆਵਜ਼ਾ ਦਿੱਤਾ ਜਾਵੇ।ਇਸ ਮੌਕੇ ਉਨ੍ਹਾਂ ਦੇ ਕਾਮਰੇਡ ਆਗੂ ਮਾਸਟਰ ਜਰਨੈਲ ਸਿੰਘ ਮਿੱਠੇਵਾਲ, ਬਹਾਦਰ ਸਿੰਘ ਮਹੋਲੀ,ਸਜਵਿੰਦਰ ਸਿੰਘ ਛੱਜੂ ਬਾਗੜੀਆਂ,ਮੇਘ ਸਿੰਘ,ਦਲਬਾਰਾ ਸਿੰਘ ਬਾਗੜੀਆਂ,ਹਾਕਮ ਸਿੰਘ ਨਿਆਮਤਪੁਰ,ਦੀਦਾਰ ਸਿੰਘ,ਸੁਪਿੰਦਰ ਸਿੰਘ ਬਾਗੜੀਆਂ,ਗੁਰਪ੍ਰੀਤ ਸਿੰਘ ਮੀਣਾ,ਜੱਸਾ ਬਲਿੰਗ ਢਢੋਗਲ ਅਤੇ ਜਸਵਿੰਦਰ ਸਿੰਘ ਢਢੋਗਲ ਆਦਿ ਮੌਜੂਦ ਸਨ। 15 Sep.03

24 ਅਤੇ 25 ਸਤੰਬਰ ਨੂੰ ਪਿੰਡ ਦੀਵਾਨਾ ਦੀ ਧਰਤੀ ਤੇ ਪੈਣਗੀਆਂ ਕਬੱਡੀਆਂ ਸਮਾਜ ਸੇਵਾ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਦਾ ਹੋਵੇਗਾ ਸਨਮਾਨ

ਮਹਿਲ ਕਲਾਂ 15 ਸਤੰਬਰ ( ਗੁਰਸੇਵਕ ਸਹੋਤਾ ) ਡੇਰਾ ਬਾਬਾ ਭਜਨ ਸਿੰਘ ਜੀ ਪਿੰਡ ਦੀਵਾਨਾ ਵੱਲੋਂ ਮੁੱਖ ਸੇਵਾਦਾਰ ਸਮਾਜ ਸੇਵੀ ਬਾਬਾ ਜੰਗ ਸਿੰਘ ਦੀਵਾਨਾ ਦੀ ਅਗਵਾਈ ਹੇਠ ਪਿੰਡ ਦੀਵਾਨਾ ਵਿਖੇ ਗਰਾਮ ਪੰਚਾਇਤ, ਐਨਆਰਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 24 ਅਤੇ 25 ਸਤੰਬਰ ਨੂੰ ਦੋ ਰੋਜ਼ਾ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਭਜਨ ਸਿੰਘ ਜੀ ਪਿੰਡ ਦੀਵਾਨਾ ਦੇ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ, ਸਮਾਜ ਸੇਵੀ ਗੁਰਦੀਪ ਸਿੰਘ ਦੀਵਾਨਾ ਅਤੇ ਡਾਇਰੈਕਟਰ ਹਰਪਾਲ ਸਿੰਘ ਪਾਲੀ ਵਜੀਦਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੱਥੇ ਡੇਰਾ ਬਾਬਾ ਭਜਨ ਸਿੰਘ ਵੱਲੋਂ ਸਮਾਜ ਸੇਵਾ ਦੀ ਵਿੱਢੀ ਗਈ ਮੁਹਿੰਮ ਤਹਿਤ ਲੋੜਵੰਦ ਲੋਕਾਂ ਦੀ ਭਲਾਈ ਲਈ ਦਿਲ ਖੋਲ੍ਹ ਕੇ ਦਾਨ ਦਿੱਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਉਣ ਲਈ ਲਗਾਤਾਰ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਜਿਸ ਵਿੱਚ ਗਰਾਮ ਪੰਚਾਇਤ, ਐਨਆਰਆਈ ਵੀਰਾਂ ਅਤੇ ਨਗਰ ਨਿਵਾਸੀਆਂ ਵਲੋਂ ਖੇਡ ਮੇਲੇ ਨੂੰ ਸਫਲ ਬਣਾਉਣ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਵਾਏ ਜਾ ਰਹੇ ਇਸ ਪਹਿਲੇ ਕਬੱਡੀ ਟੂਰਨਾਮੈਂਟ ਵਿੱਚ ਕੱਬਡੀ 40 ਕਿੱਲੋ, 60 ਕਿੱਲੋ ਅਤੇ 70 ਕਿੱਲੋ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਮਿਤੀ

ਖੇਡਾਂ ਵਤਨ ਪੰਜਾਬ ਦੀਆਂ "ਤਹਿਤ ਕਰਵਾਏ ਜਾ ਰਹੇ ਜਿਲ੍ਹਾ ਪੱਧਰ ਟੂਰਨਾਮੈਂਟ ਸਫਲਤਾਪੂਰਵਕ ਸਮਾਪਤ -- ਵਿਧਾਇਕ ਮਾਲੇਰਕੋਟਲਾ ਵਲੋਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਅਤੇ ਟੀਮਾਂ ਨੂੰ ਕੀਤਾ ਸਨਮਾਨਿਤ

-- "ਖੇਡਾਂ ਵਤਨ ਪੰਜਾਬ ਦੀਆਂ " ਖੇਡ ਜਗਤ ਵਿੱਚ ਨਵਾ ਇਨਕਲਾਬ' ਲਿਆਉਣਗੀਆਂ : ਹਲਕਾ ਵਿਧਾਇਕ ਮਾਲੇਰਕੋਟਲਾ ਡਾਕਟਰ ਜਮੀਲ ਉਰ ਰਹਿਮਾਨ ਖੇਡਾਂ ਕੇਵਲ ਖਿਡਾਰੀਆਂ ਨੂੰ ਖੇਡ ਦੇ ਗਰਾਊਂਡ ਤੱਕ ਅਨੁਸਾਸ਼ਨ ਵਿੱਚ ਰਹਿਣਾ ਨਹੀਂ ਸਿਖਾਉਂਦੀਆਂ ਸਗੋਂ ਜਿੰਦਗੀ ਭਰ ਅਨੁਸਾਸ਼ਤ ਅਤੇ ਸਭਿਆਚਾਰਕ ਇਨਸਾਨ ਦੇ ਰੂਪ ਵਿੱਚ ਤਰਾਸਦੀਆਂ : ਸੁਖਪ੍ਰੀਤ ਸਿੰਘ ਸਿੱਧੂ -- ਸੂਬਾ ਪੱਧਰੀ ਮੁਕਾਬਲੇ 10 ਤੋਂ 21 ਅਕਤੂਬਰ ਤੱਕ   ਮਾਲੇਰਕੋਟਲਾ 15 ਸਤੰਬਰ (ਹਿਮਾਂਸ਼ੂ ਗੋਇਲ)                                  ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ-2022' ਦੀ ਸ਼ੁਰੂਆਤ ਕਰਕੇ ਬਹੁਤ ਹੀ ਸ਼ਲਾਂਘਾਯੋਗ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਨਸ਼ਿਆਂ ਵਿੱਚ ਜਾ ਰਹੀ ਨੌਜਵਾਨ ਪੀੜੀ ਨੂੰ ਇੱਕ ਨਵੀਂ ਆਸ ਮਿਲ ਰਹੀ ਹੈ। ਸੂਬੇ ਭਰ ਦੇ ਨੌਜਵਾਨਾਂ ਵਿੱਚ ਇਨ੍ਹਾਂ ਖੇਡਾਂ ਪ੍ਰਤੀ ਉਤਸਾਹ ਖੇਡ ਮੈਦਾਨ ਵਿੱਚ ਦੇਖਣ ਨੂੰ ਮਿਲ ਰਿਹਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਲੇਰਕੋਟਲਾ ਡਾਕਟਰ ਜਮੀਲ ਉਰ ਰਹਿਮਾਨ ਨੇ ਸਥਾਨਿਕ ਡਾ. ਜ਼ਾਕਿਰ ਹੁਸੈਨ ਸਟੇਡੀਅਮ ਵਿਖੇ "ਖੇਡਾਂ ਵਤਨ ਪੰਜਾਬ ਦੀਆਂ " ਤਹਿਤ ਕਰਵਾਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕੀਤੇ । ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਨੂੰ

ਸਬ ਜੇਲ੍ਹ ਮਾਲੇਰਕੋਟਲਾ ਵਿਖੇ ਲੰਮੇ ਸਮੇਂ ਤੋਂ ਬੰਦ ਬੰਦੀਆਂ ਦੀ ਪਰਿਵਾਰਕਮੁਲਾਕਾਤ ਦਾ ਸਿਲਸਿਲਾ ਸ਼ੁਰੂ- ਡਿਪਟੀ ਸੁਪਰਡੈਂਟ ਜੇਲ੍ਹ

** ਪਰਿਵਾਰਕ ਮੁਲਾਕਾਤ ਦਾ ਸਿਲਸਿਲਾ ਬੰਦੀਆਂ ਨੂੰ ਜੇਲ ਅੰਦਰ ਆਪਣਾ ਆਚਰਣ  ਠੀਕ ਰੱਖਣ ਦੀ ਪ੍ਰੇਰਨਾ ਦਾ ਸਰੋਤ : ਸੁਪਰਡੈਂਟ ਪਰਦੁਮਨ ਤੇਈਪੁਰ ਮਾਲੇਰਕੋਟਲਾ15 ਸਤੰਬਰ(ਹਿਮਾਂਸ਼ੂ ਗੋਇਲ)                    ਪੰਜਾਬ ਦੇ ਜੇਲ੍ਹ ਮੰਤਰੀ ਸ. ਹਰਜੋਤ ਸਿੰਘ ਬੈਂਸ ਅਤੇ ਸਪੈਸ਼ਲ ਡੀ.ਜੀ.ਪੀ. ਜੇਲ੍ਹਾਂ ਹਰਪ੍ਰੀਤ ਸਿੰਘ ਸਿੱਧੂ ਪੰਜਾਬ ਦੇ ਹੁਕਮਾਂ ਅਨੁਸਾਰ ਅੱਜ ਸਬ ਜੇਲ੍ਹ ਮਾਲੇਰਕੋਟਲਾ ਵਿਖੇ ਪਰਿਵਾਰਿਕ ਮੁਲਾਕਾਤਾਂ ਦੀ ਸ਼ੁਰੁਆਤ ਕੀਤੀ ਗਈ।                    ਸਬ ਜੇਲ੍ਹ ਮਾਲੇਰਕੋਟਲਾ ਦੇ ਸੁਪਰਡੈਂਟ ਪਰਦੁਮਨ ਤੇਈਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਲ੍ਹ ਵਿਭਾਗ ਪੰਜਾਬ ਵਲੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਜੋ ਬੰਦੀ ਕਾਫੀ ਸਮੇਂ ਤੋਂ ਪੈਰੋਲ ਨਹੀਂ ਜਾਂਦੇ ਜਾਂ ਦੋ ਤਿੰਨ ਸਾਲਾਂ ਤੋਂ ਜਾਂ ਇਸ ਤੋਂ ਵੱਧ ਸਮੇਂ ਵਿੱਚ ਜੇਲ੍ਹਾਂ ਵਿੱਚ ਬੰਦ ਬੈਠੇ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਰਿਸ਼ਤੇ ਮਜ਼ਬੂਤ ਕਰਨ ਲਈ ਸ਼ੁਰੂਆਤ ਕੀਤੀ ਗਈ ਹੈ ਜੋ ਪੰਜਾਬ ਸਰਕਾਰ ਦਾ ਇਕ ਸ਼ਲਾਘਾਯੋਗ ਉਪਰਾਲਾ ਹੈ ।                      ਸੁਪਰਡੈਂਟ ਪਰਦੁਮਨ ਤੇਈਪੁਰ ਨੇ ਹੋਰ ਕਿਹਾ ਕਿ ਜਿਹੜੇ ਬੰਦੀਆਂ ਦਾ ਪਿਛਲੇ ਸਮੇਂ ਤੋਂ ਜੇਲ ਆਚਰਣ ਚੰਗਾ ਹੈ ਅਤੇ ਕਿਸੇ ਵੀ ਤਰ੍ਹਾਂ ਜੇਲ੍ਹ ਅਪਰਾਧ ਨਹੀਂ ਕੀਤਾ ਉਨ੍ਹਾਂ ਨੂੰ ਹੀ ਇਸ ਮੁਲਾਕਾਤ ਦਾ ਮੌਕਾ ਦਿੱਤਾ ਜਾਵੇਗਾ ਤਾਂ ਜੋ ਦੂਜੇ ਬੰਦੀ ਜੇਲ੍ਹ ਦੇ ਅੰਦਰ ਵਧੀਆ ਰਹਿਣ ਅਤੇ ਜੇਲ੍ਹ ਵਿੱਚ ਰਹਿ ਕੇ ਆਪਣਾ ਆਚਰਣ ਸਹੀ ਰੱਖਣ ਤਾਂ ਜੋ ਹੋਰ ਬੰਦੀਆ

ਪਿੰਡ ਗੰਗੋਹਰ ਅਤੇ ਮਹਿਲ ਕਲਾਂ ਦੇ 6 ਕਿਸਾਨਾਂ ਦੇ ਖੇਤਾਂ ਚੋ ਮੋਟਰ ਕੇਬਲਾਂ ਚੋਰੀ।

  ਮਹਿਲ ਕਲਾਂ 15 ਸਤੰਬਰ ( ਗੁਰਸੇਵਕ ਸਿੰਘ ਸਹੋਤਾ) ਨੇੜਲੇ ਪਿੰਡ ਗੰਗੋਹਰ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ 6 ਕਿਸਾਨਾਂ ਦੇ ਖੇਤਾਂ ਵਿੱਚੋ ਟਿਊਬਵੈੱਲਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਕਿਸਾਨ ਦਰਸ਼ਨ ਸਿੰਘ ਸੰਧੂ, ਹਰਭੋਲ ਸਿੰਘ, ਜਗਜੀਤ ਸਿੰਘ ਅਤੇ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਮਹਿਲ ਕਲਾਂ ਤੋਂ ਗੰਗੋਹਰ ਨੂੰ ਆਉਂਦੇ ਰਸਤੇ ਤੇ ਲੱਗਦੇ ਖੇਤ ਕਿਸਾਨ ਦਰਸ਼ਨ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਗੰਗੋਹਰ ਦੀ ਮੋਟਰ ਤੋਂ 40 ਫੁੱਟ ਕੇਬਲ ਤਾਰ,ਕਿਸਾਨ ਜਸਵੰਤ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਗੰਗੋਹਰ ਦੀ ਮੋਟਰ ਤੋਂ 40 ਫੁੱਟ ਹਰਭੋਲ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਗੰਗੋਹਰ ਦੀ ਮੋਟਰ ਤੋਂ 40 ਫੁੱਟ ,ਮਨਜੀਤ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਗੰਗੋਹਰ ਦੀ ਮੋਟਰ ਤੋ 30 ਫੁੱਟ ,ਦਰਸ਼ਨ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਮਹਿਲ ਕਲਾਂ ਦੀ ਮੋਟਰ ਤੋਂ 80 ਫੁੱਟ ਕੇਬਲ ਤਾਰ ਅਤੇ ਜਗਜੀਤ ਸਿੰਘ ਰੂੰਮੀ ਵਾਲੇ ਵਾਸੀ ਮਹਿਲ ਕਲਾਂ ਦੀ ਮੋਟਰ ਦੇ ਸ਼ਟਰ ਤੋਡ਼ ਕੇ ਤਾਰ ਚੋਰੀ ਕਰਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਚੋਰੀ ਦੀਆਂ ਘਟਨਾਵਾਂ ਦਾ ਕਿਸਾਨਾਂ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਉਹ ਸਵੇਰ ਸਮੇਂ ਆਪਣੇ ਖੇਤਾਂ ਵਿੱਚ ਹਰਾ ਚਾਰਾ ਅਤੇ ਫ਼ਸਲਾਂ ਨੂੰ ਦੇਖਣ ਲਈ ਖੇਤ ਗਏ ਸਨ। ਉਕਤ ਕਿਸਾਨਾਂ ਨੇ ਕਿਹਾ ਕਿ ਚੋਰੀ ਦੀਆਂ ਘਟਨਾਵਾਂ ਸਬੰਧੀ ਸਬੰਧਤ

ਪੁਲਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਦੁਖੀ ਹੋ ਕੇ ਮਜ਼ਦੂਰਾਂ ਨੇ ਟਰੈਫਿਕ ਜਾਮ ਕਰ ਕੇ ਨਾਅਰੇਬਾਜ਼ੀ ਕੀਤੀ ।

ਪੁਲਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਦੁਖੀ ਹੋ ਕੇ ਮਜ਼ਦੂਰਾਂ ਨੇ ਟਰੈਫਿਕ ਜਾਮ ਕਰ ਕੇ ਨਾਅਰੇਬਾਜ਼ੀ ਕੀਤੀ ।  ਮਹਿਲ ਕਲਾਂ 15 ਸਤੰਬਰ (ਗੁਰਸੇਵਕ ਸਿੰਘ ਸਹੋਤਾ) ਪਿੰਡ ਸਹਿਜੜੇ ਦੇ ਬੱਸ ਸਟੈਂਡ ਅਤੇ ਬਰਨਾਲਾ -ਲੁਧਿਆਣਾ ਹਾਈਵੇਅ ਉੱਪਰ ਅੱਜ ਮਜ਼ਦੂਰਾਂ ਅਤੇ ਪੀਡ਼ਤ ਪਰਿਵਾਰ ਵੱਲੋਂ ਨੌਜਵਾਨ ਦੇ ਗੁੰਮ ਹੋਣ ਤੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਦੁਖੀ ਹੋ ਕੇ ਧਰਨਾ ਲਾ ਕੇ ਕਈ ਘੰਟੇ ਟ੍ਰੈਫਿਕ ਜਾਮ ਕੀਤੀ ਗਈ । ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪਿੰਡ ਸਹਿਜੜੇ ਦਾ ਵਸਨੀਕ ਤੇ ਗ਼ਰੀਬ ਪਰਿਵਾਰ ਨਾਲ ਸੰਬੰਧਤ ਗੁਰਮੀਤ ਸਿੰਘ ਦਾ ਲੜਕਾ ਸ਼ਨੀ 18 ਸਾਲ ਜੋ ਕਿ 9 ਸਤੰਬਰ 2022 ਨੂੰ ਘਰੋਂ ਬਿਨਾਂ ਦੱਸੇ ਮੋਟਰਸਾਈਕਲ ਤੇ ਚਲਾ ਗਿਆ ਹੈ ਅਤੇ ਉਹ ਗਿਆਰ੍ਹਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ ਉਸ ਸਮੇਂ ਪਰਿਵਾਰ ਦਿਹਾੜੀ ਗਿਆ ਹੋਇਆ ਸੀ ,ਪਰ ਅੱਜ ਤਕ ਘਰੇ ਵਾਪਸ ਨਹੀਂ ਆਇਆ । ਉਨ੍ਹਾਂ ਕਿਹਾ ਕਿ ਲੜਕੇ ਦੇ ਗੁੰਮ ਹੋਣ ਦੀ ਪੁਲੀਸ ਥਾਣਾ ਮਹਿਲ ਕਲਾਂ ਵਿਖੇ ਰਿਪੋਰਟ ਦਰਜ ਕਰਵਾਈ ਗਈ ਹੈ । ਪੀਡ਼ਤ ਪਰਿਵਾਰ ਨੇ ਪੁਲੀਸ ਉਪਰ ਦੋਸ਼ ਲਾਇਆ ਕਿ ਹੁਣ ਤਕ ਪੁਲਸ ਸਾਨੂੰ ਲਾਰੇ ਲਾਉਂਦੀ ਆ ਰਹੀ ਹੈ ਕਿ ਸ਼ਾਮ ਤਕ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਤਕੜੇ ਬੰਦੇ ਦਾ ਕੁੱਤਾ ਗੁੰਮ ਹੋ ਜਾਵੇ ਤਾਂ ਪੁਲਸ ਚੌਵੀ ਘੰਟਿਆਂ ਚ ਲੱਭ ਦਿੰਦੀ ਹੈ, ਪਰ ਗ਼ਰੀਬ ਦੀ ਕੋਈ ਸੁਣਵਾਈ ਨਹੀਂ ਹੈ ਤੇ ਅੱਜ ਸੱਤ -ਅੱਠ ਦਿਨ ਹੋ ਗਏ ਹਨ ਤੇ ਲੜਕੇ ਦਾ ਕੋਈ ਅਤਾ ਪਤਾ ਨਹੀਂ ਹੈ । ਜਿਸ ਕਰ
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪ੍ਰੀਖਿਆ ਕੇਂਦਰਾਂ ਦੇ ਆਲ਼ੇ-ਦੁਆਲੇ 200 ਮੀਟਰ ਦੇ ਘੇਰੇ ਵਿੱਚ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਦੇ ਹੁਕਮ ਜਾਰੀ ਮਾਲੇਰਕੋਟਲਾ 15 ਸਤੰਬਰ(ਹਿਮਾਂਸ਼ੂ ਗੋਇਲ)                             ਜ਼ਿਲ੍ਹਾ ਮੈਜਿਸਟਰੇਟ, ਮਾਲੇਰਕੋਟਲਾ ਸ੍ਰੀ ਸੰਯਮ ਅਗਰਵਾਲ ਵੱਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ:02) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹਾ ਮਾਲੇਰਕੋਟਲਾ ਵਿਖੇ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਸਤੰਬਰ 2022 ਦੀਆਂ ਪ੍ਰੀਖਿਆਵਾਂ ਲਈ ਸਥਾਪਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਦੇ ਆਲ਼ੇ ਦੁਆਲੇ 200 ਮੀਟਰ ਦੇ ਘੇਰੇ ਵਿੱਚ ਆਮ ਲੋਕਾਂ ਦੇ ਇਕੱਠੇ ਹੋਣ ਤੇ ਮਿਤੀ 15 ਸਤੰਬਰ 2022 ਤੋਂ 03 ਅਕਤੂਬਰ 2022 ਤੱਕ ਰੋਕ ਲਗਾਈ ਹੈ।                      ਇਹਨਾਂ ਹੁਕਮਾਂ ਤਹਿਤ ਪ੍ਰੀਖਿਆ ਕੇਂਦਰਾਂ ਦੇ ਅੰਦਰ 200 ਮੀਟਰ ਦੇ ਘੇਰੇ ਅੰਦਰ ਸਿਰਫ਼ ਪੇਪਰ ਦੇਣ ਵਾਲੇ ਵਿਦਿਆਰਥੀ ਅਤੇ ਪੇਪਰ ਲੈਣ ਵਾਲੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਹੀ ਦਾਖਲ ਹੋਣ ਦੀ ਆਗਿਆ ਹੋਵੇਗੀ।                    ਇਸ ਤੋਂ ਇਲਾਵਾ ਆਮ ਲੋਕਾਂ ਨੂੰ ਪ੍ਰੀਖਿਆ ਕੇਂਦਰਾਂ ਦੇ ਘੇਰੇ ਅੰਦਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹਥਿਆਰ ਸੋਟੀ, ਲਾਠੀ ਵਗ਼ੈਰਾ/ਅਸਲਾ ਚੁੱਕਣ ਤੇ ਵੀ ਮਨਾਹੀ ਹੋਵੇਗੀ । ਇਹ ਹੁਕਮ ਪੁਲਿਸ, ਹੋਮਗਾਰਡ, ਸੀ.ਆਰ.ਪੀ.ਐੱਫ਼. ਜਾਂ ਸਰਕਾਰੀ ਡਿਊਟੀ ਕਰ ਰਹੇ ਸੁਰੱਖਿਆ ਕਰਮਚਾਰੀਆਂ ਜਿਨ੍ਹਾਂ ਪਾਸ