Skip to main content

Posts

Showing posts from October, 2023

ਪੱਤਰਕਾਰ ਅਨਿਲ ਮੈਨਨ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਭੇਂਟ

ਅਗਾਂਹ ਵਧੂ ਰਸਮਾਂ ਰਾਹੀਂ 11 ਫਰਬਰੀ ਨੂੰ ਲਾਇਨਜ ਭਵਨ ਸੇਖਾ ਰੋਡ ਬਰਨਾਲਾ ਵਿਖੇ ਸੀਮਤ ਸਮੇਂ ਦਾ ਸ਼ਰਧਾਂਜਲੀ ਸਮਾਗਮ ਹੋਵੇਗਾ - ਰਜਿੰਦਰ ਪਾਲ  ਬਰਨਾਲਾ 09 ਫਰਵਰੀ(ਹਿਮਾਂਸ਼ੂ ਗੋਇਲ) ਨਿੱਡਰ, ਅਣਖੀਲਾ ਅਤੇ ਲੋਕ ਹਿੱਤਾਂ ਨੂੰ ਪ੍ਰਣਾਇਆ, ਕਿਰਤੀ  ਲੋਕਾਈ ਦੇ ਦਰਦਾਂ ਨੂੰ ਰੰਗਮੰਚ 'ਤੇ ਕਲਾਤਮਕ ਭੂਮਿਕਾ ਅਦਾ ਕਰਨ ਅਤੇ ਸੱਚੀ-ਸੁੱਚੀ ਪੱਤਰਕਾਰੀ ਦੀ ਕਲਮ ਵਾਹੁਣ ਵਾਲ਼ਾ ਕਲਮਕਾਰ ਯੋਧਾ ਕਿਰਤੀਆਂ ਦਾ ਯਾਰ ਸੀ ਸਾਡਾ ਸਭਨਾਂ ਦਾ ਪਿਆਰਾ ਅਨਿਲ ਮੈਨਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਨਿਲ ਮੈਨਨ ਦੀ ਬੇਵਕਤੀ ਮੌਤ ਤੋਂ ਬਾਅਦ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਭੇਂਟ ਕਰਨ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਡਾ ਰਜਿੰਦਰ ਪਾਲ ਨੇ ਕੀਤਾ। ਪ੍ਰੀਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਕਿਹਾ ਕਿ ਘਰੇਲੂ ਸਮੱਸਿਆ 'ਚ ਜਕੜਿਆ ਵੀ, ਆਰਥਿਕ ਤੰਗੀਆਂ ਤੁਰਸ਼ੀਆਂ ਦਾ ਝੰਬਿਆਂ ਮੈਨਨ ਸਮੂਹਿਕ ਕਿਰਤੀ ਸੰਘਰਸ਼ਾਂ, ਗੈਰ-ਸਮਾਜਿਕ ਅਨਸਰਾਂ ਨਾਲ਼ ਭਿੜਨਾ, ਫ਼ਿਰਕੂ ਜਾਨੂੰਨੀ ਕਾਲ਼ੀਆਂ ਤਾਕਤਾਂ ਅਤੇ ਸਰਕਾਰੀ ਜ਼ਬਰ ਮੂਹਰੇ ਹਿੱਕ ਡਾਹ ਕੇ ਭਿੜਨਾ ਉਸਦੀ ਵਿਚਾਰਧਾਰਿਕ ਪ੍ਤੀਬੱਧਤਾ ਅਤੇ ਸੁਭਾਅ ਦਾ ਹਿੱਸਾ ਸੀ। ਉਸ ਨੇ ਮਹਿਲ ਕਲਾਂ ਤੋਂ ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰੀ ਤੋਂ ਸ਼ੁਰੂ ਕਰ ਕੇ ਨਵਾਂ ਜ਼ਮਾਨਾ ਨਾਲ਼ ਜੋਟੀ ਪਈ। ਉਸਾਰੂ ਸਾਹਿਤ ਦਾ ਪਾਠਕ ਤੇ ਪਾਰਖੂ ਮੈਨਨ ਸਪੋਕਸਮੈਨ ਦੇਸ਼ ਸੇਵਕ, ਜੱਗਬਾਣੀ ਦਾ ਸਬ ਐਡੀਟਰ

ਵਪਾਰੀ ਕਿਡਨੈਪਿੰਗ ਕੇਸ ਅਤੇ ਲੁੱਟੀ 7 ਲੱਖ ਰੁਪਏ ਫਿਰੌਤੀ ਦੀ ਗੁੱਥੀ ਸੁਲਝਾਉਣ 'ਚ ਪੁਲਿਸ ਕਾਮਯਾਬ

👉ਕਰੀਬੀ ਡਰਾਈਵਰ ਦੇ ਮਾਸਟਰ ਪਲਾਨ ਸਦਕਾ ਹੋਈ ਸੀ ਵੱਡੀ ਵਾਰਦਾਤ,  👉ਜਲਦ ਕੀਤਾ ਜਾਵੇਗਾ ਉਸ ਨੂੰ ਵੀ ਗ੍ਰਿਫਤਾਰ: ਐਸ.ਐਸ. ਪੀ.ਮਲਿਕ 👉4 ਦੋਸ਼ੀ, ਵਰਤੀ ਰੀਟਿਜ਼ ਅਤੇ ਅਗਵਾ ਇਨੋਵਾ ਕਾਰ ਤੋਂ ਇਲਾਵਾ ਲੁੱਟੇ 7 ਲੱਖ 'ਚੋ 4 ਲੱਖ ਬਰਾਮਦ   ਬਰਨਾਲਾ, 30ਅਕਤੂਬਰ (ਹਿਮਾਂਸ਼ੂ ਗੋਇਲ)- ਕਰੀਬ ਹਫਤਾ ਭਰ ਪਹਿਲਾਂ ਹੋਈ ਸੰਗਰੂਰ ਦੇ ਵਪਾਰੀ ਵਿਕਰਮ ਗਰਗ ਪੁੱਤਰ ਸਤਪਾਲ ਗਰਗ ਦੀ ਲੁੱਟ ਦੇ ਕੇਸ ਦੀ ਗੁੱਥੀ ਨੂੰ ਸੁਲਜਾਉਣ ਵਿੱਚ ਪੁਲਿਸ ਦੁਆਰਾ ਵੱਡੀ ਸਫਲਤਾ ਹਾਸਿਲ ਕਰ ਲਈ ਗਈ ਹੈ। ਇਸ ਸਬੰਧੀ  ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਪੁਲਿਸ ਕਪਤਾਨ ਬਰਨਾਲਾ ਸ੍ਰੀ ਸੰਦੀਪ ਮਲਿਕ ਨੇ ਦੱਸਿਆ ਕਿ 23 ਅਕਤੂਬਰ ਨੂੰ  ਵਪਾਰੀ ਵਿਕਰਮ ਗਰਗ ਪੁੱਤਰ ਸਤਪਾਲ ਗਰਗ ਵਾਸੀ ਮਾਨ ਕਲੋਨੀ ਸੰਗਰੂਰ ਜੋ ਰੋਜਾਨਾ ਦੀ ਤਰ੍ਹਾਂ ਆਪਣੇ ਬੁਲਟ ਮੋਟਰਸਾਇਕਲ ਦੀ ਏਜੰਸੀ ਬਠਿੰਡਾ ਤੋਂ ਆਪਣੀ ਕਾਰ 'ਤੇ ਸਵਾਰ ਹੋ ਕੇ ਸਮੇਤ ਆਪਣੇ ਡਰਾਇਵਰ ਬਲਜੀਤ ਸਿੰਘ ਨੈਸ਼ਨਲ ਹਾਈਵੇ ਰਾਹੀਂ ਆਪਣੇ ਘਰ ਨੂੰ  ਜਾ ਰਿਹਾ ਸੀ ਤਾਂ ਵਕਤ ਕਰੀਬ 7.00/7.15 ਵਜੇ ਸ਼ਾਮ ਨੂੰ  ਪੁਲ ਨਹਿਰ ਪਿੰਡ ਹਰੀਗੜ ਵਿਖੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਵਿਕਰਮ ਗਰਗ ਨੂੰ  ਅਗਵਾ ਕਰਕੇ ਉਸ ਪਾਸੋਂ ਉਸਦੀ ਗੱਡੀ ਅਤੇ 7 ਲੱਖ ਦੀ ਫਿਰੌਤੀ ਵਸੂਲਣ ਦੀ ਵਾਰਦਾਤ ਨੂੰ  ਅੰਜਾਮ ਦਿੱਤਾ ਗਿਆ ਸੀ | ਉਕਤ ਮਾਮਲੇ 'ਚ ਨਾਮਲੂਮ ਵਿਅਕਤੀਆਂ ਦੇ ਖਿਲਾਫ਼ ਥਾਣਾ ਧਨੌਲਾ 'ਚ ਕੇਸ ਦਰਜ ਕੀਤਾ ਸੀ | ਇਸ ਵਾਰਦਾਤ ਨੂੰ  ਐਸ.ਪੀ.ਡੀ.

ਫੂਡ ਸੇਫਟੀ ਟੀਮ ਵੱਲੋ ਛਾਪੇਮਾਰੀ ਦੌਰਾਨ ਨਕਲੀ ਘਿਓ ਤੇ ਤੇਲ ਬਰਾਮਦ

ਬਰਨਾਲਾ, 29 ਅਕਤੂਬਰ (ਹਿਮਾਂਸ਼ੂ ਗੋਇਲ) ਸਿਹਤ ਵਿਭਾਗ ਬਰਨਾਲਾ ਵੱਲੋਂ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਧੀਨ  ਸਿਹਤ ਵਿਭਾਗ ਬਰਨਾਲਾ ਦੀ ਟੀਮ ਵੱਲੋ  ਸੀ.ਆਈ. ਏ. ਸਟਾਫ ਬਰਨਾਲਾ ਦੇ ਸਹਿਯੋਗ ਨਾਲ ਦੇਰ ਰਾਤ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ  ਪਿੰਡ ਢਿੱਲਵਾਂ  ਵਿਖੇ ਛਾਪੇਮਾਰੀ ਕੀਤੀ ਗਈ ਅਤੇ ਬਹੁਤ ਵੱਡੀ ਮਾਤਰਾ ਵਿੱਚ ਨਕਲੀ ਘਿਓ ਤੇ ਤੇਲ ਬਰਾਮਦ ਕੀਤਾ ਗਿਆ। ਫੂਡ ਸੇਫਟੀ ਟੀਮ ਬਰਨਾਲਾ ਜਿਸਦੀ ਅਗਵਾਈ ਡਾ. ਜਸਪ੍ਰੀਤ ਸਿੰਘ ਜ਼ਿਲ੍ਹਾ ਸਿਹਤ ਅਫ਼ਸਰ ਅਤੇ ਮੈਡਮ ਸੀਮਾ ਰਾਣੀ ਫੂਡ ਸੇਫਟੀ ਅਫ਼ਸਰ ਵੱਲੋ ਮੌਕੇ 'ਤੇ ਅਲੱਗ ਅਲੱਗ ਚੀਜ਼ਾਂ ਦੇ 12 ਸੈਂਪਲ ਲਏ ਗਏ । ਮੈਡਮ ਸੀਮਾ ਰਾਣੀ ਫੂਡ ਸੇਫਟੀ ਅਫ਼ਸਰ ਨੇ ਦੱਸਿਆ ਕਿ ਫੂਡ ਸੇਫਟੀ ਟੀਮ ਵੱਲੋਂ ਭਰੇ ਗਏ ਸੈਂਪਲ ਅਗਲੇਰੀ ਕਾਰਵਾਈ ਲਈ ਟੈਸਟਿੰਗ ਲੈਬ ਖਰੜ ਵਿਖੇ ਭੇਜ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ ਗੋਦਾਮ ਵਿੱਚ ਮੌਜੂਦ ਨਕਲੀ ਤੇਲ ਤੇ ਘਿਓ ਤਿਆਰ ਕਰਨ ਲਈ ਵਰਤੀਆਂ ਜਾਣ ਵਾਲੀਆਂ ਵਸਤਾਂ, ਭੱਠੀਆ,ਗੈਸ ,ਨਾਪਤੋਲ ਲਈ ਕੰਢੇ,ਖਾਲੀ ਬੋਤਲਾਂ ਅਤੇ ਹੋਰ ਸਾਜੋ ਸਮਾਨ ਪੁਲਿਸ ਵੱਲੋਂ ਐੱਫ. ਆਈ. ਆਰ. ਦਰਜ ਕਰਕੇ ਜਬਤ ਕਰ ਲਿਆ ਗਿਆ ਹੈ। ਫੂਡ ਸੇਫਟੀ ਅਫ਼ਸਰ ਮੈਡਮ ਸੀਮਾ ਰਾਣੀ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਮਿਲਾਵਟੀ ਅਤੇ ਨਕਲੀ ਖਾਣ ਪੀਣ ਦੀਆਂ ਚੀਜ਼ਾਂ ਦੀ ਸਮੇਂ ਸਮੇਂ ਤੇ ਜਾਂਚ ਕੀਤੀ ਜਾਂਦੀ ਰਹੇਗੀ ਤਾਂ ਜੋ ਆਮ ਲੋਕਾਂ ਦੀ ਸਿਹਤ ਨਾਲ ਖਿਲਵ

ਇੱਕ ਹੋਰ ਨੌਜਵਾਨ ਫੋਜੀ ਹਰਸਿਮਰਨ ਸਿੰਘ ਦੇਸ਼ ਦੀ ਰਾਖੀ ਕਰਦਾ ਹੋਇਆ ਸ਼ਹੀਦ

  ਧੂਰੀ 28 ਅਕਤੂਬਰ (ਮਲਕੀਤ ਸਿੰਘ ਚਾਂਗਲੀ ) ਪਿੰਡ ਭਸੋੜ ਦਾ ਇੱਕ ਹੋਰ ਨੌਜਵਾਨ ਫੋਜੀ ਡਿਊਟੀ ਦੌਰਾਨ ਸ਼ਹੀਦ ਹੋ ਗਿਆ ।   ਸ਼ਹੀਦ ਫੌਜੀ ਦੇ ਭਰਾ ਦਵਿੰਦਰ ਸਿੰਘ ਫੌਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰਾ ਛੋਟਾ ਭਰਾ ਹਰਸਿਮਰਨ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਭਸੌੜ 8 ਦਸੰਬਰ 2018 ਨੂੰ ਭਾਰਤੀ ਫੌਜ "ਚ ਭਰਤੀ ਹੋਇਆ ਸੀ ਅਤੇ ਹੁਣ ਉਹ ਜੰਮੂ ਕਸ਼ਮੀਰ ਦੇ ਰਾਜੋਰੀ ਸੈਕਟਰ ਵਿੱਚ ਫੋਜ ਵਿੱਚ ਆਪਣੀ ਡਿਊਟੀ ਨਿਭਾ ਰਿਹਾ  ਸੀ ਅਤੇ ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਮੇਰੇ ਪਿਤਾ ਨੂੰ ਫ਼ੌਜ ਦੇ ਅਧਿਕਾਰੀਆਂ ਦਾ ਫੋਨ ਆਇਆ ਕਿ ਉਨ੍ਹਾਂ ਦਾ ਪੁੱਤਰ ਹਰਸਿਮਰਨ ਸਿੰਘ ਸ਼ਹੀਦ ਹੋ ਗਿਆ ਹੈ ਤਾਂ ਇੱਕ ਦਮ ਹੀ ਸਾਡੇ ਘਰ ਵਿੱਚ ਸ਼ੋਕ ਛਾ ਗਿਆ ਅਤੇ ਫੌਜੀ ਦਵਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਪਿਤਾ ਨਿਰਮਲ ਸਿੰਘ ਭਾਰਤੀ ਚ ਸੇਵਾ ਨਿਭਾ ਚੁੱਕੇ  ਹਨ ਅਤੇ ਸਾਡਾ ਪੂਰਾ ਪਰਿਵਾਰ ਭਾਰਤ ਦੇਸ਼ ਦੀ ਰਾਖੀ ਲਈ ਆਪਣੀਆਂ ਸੇਵਾਵਾਂ ਦਿੰਦਾ ਰਿਹਾ ਹੈ ਅਤੇ ਹੁਣ ਮੇਰਾ ਭਰਾ ਦੇਸ਼ ਦੀ ਰਾਖੀ ਕਰਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ ਹੈ। ਅੱਜ ਪਿੰਡ ਭਸੌੜ ਦੇ ਸਮਸ਼ਾਨ ਘਾਟ ਵਿਖੇ ਸ਼ਹੀਦ ਹਰਸਿਮਰਨ ਸਿੰਘ ਨੂੰ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ਅਤੇ ਪੰਜਾਬ ਸਰਕਾਰ ਦੇ ਕੈਬਿਨਿਟ ਮੰਤਰੀ ਅਮਨ ਅਰੌੜਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐੱਸ.ਡੀ. ਪ੍ਰੋ. ਓਂਕਾਰ ਸਿੰਘ ਅਤੇ ਜਿਲੇ ਦੇ ਸਿਵਲ ਪ੍ਰਸ਼ਾਸ਼ਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਅਤੇ

ਹੌਲਦਾਰ ਦਰਸ਼ਨ ਸਿੰਘ ਦੇ ਕਾਤਿਲ ਗ੍ਰਿਫਤਾਰ

ਬਰਨਾਲਾ,24 ਅਕਤੂਬਰ(ਹਿਮਾਂਸ਼ੂ ਗੋਇਲ)  ਸ੍ਰੀ ਸੰਦੀਪ ਕੁਮਾਰ ਮਲਿਕ IPS, ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 22-10-2023 ਨੂੰ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਸੀ, ਜਿਸ ਵਿੱਚ ਹੌਲਦਾਰ ਦਰਸ਼ਨ ਸਿੰਘ ਦੇ ਹੋਏ ਕਤਲ ਸਬੰਧੀ ਮੁਕੱਦਮਾ ਨੰਬਰ 494 ਮਿਤੀ 23-10-2023 ਅ/ਧ 302, 353, 186, 323, 427, 148, 149 ਹਿੰ:ਦ ਥਾਣਾ ਸਿਟੀ ਬਰਨਾਲਾ ਬਰਖਿਲਾਫ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਸੁਰਜੀਤ ਸਿੰਘ ਵਾਸੀ ਠੀਕਰੀਵਾਲ, ਜਗਰਾਜ ਸਿੰਘ ਉਰਫ ਰਾਜਾ ਪੁੱਤਰ ਟਹਿਲ ਸਿੰਘ ਵਾਸੀ ਰਾਏਸਰ, ਗੁਰਮੀਤ ਸਿੰਘ ਉਰਫ ਮੀਤਾ ਨੰਬਰਦਾਰ ਪੁੱਤਰ ਈਸ਼ਰ ਸਿੰਘ ਵਾਸੀ ਚੀਮਾ, ਵਜ਼ੀਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਅਮਲਾ ਸਿੰਘ ਵਾਲਾ ਦੇ ਦਰਜ ਰਜਿਸਟਰ ਕੀਤਾ ਗਿਆ ਸੀ। ਇਸ ਘਟਨਾ ਦੇ ਸਬੰਧ ਵਿੱਚ ਸ੍ਰੀ ਰਮਨੀਸ਼ ਕੁਮਾਰ, PPS ਕਪਤਾਨ ਪੁਲਿਸ (ਡੀ) ਬਰਨਾਲਾ, ਸ੍ਰੀ ਸਤਵੀਰ ਸਿੰਘ PPS ਉਪ ਕਪਤਾਨ ਪੁਲਿਸ ਸ:ਡ ਬਰਨਾਲਾ ਅਤੇ ਸ਼੍ਰੀ ਗਮਦੂਰ ਸਿੰਘ, PPS ਉਪ ਕਪਤਾਨ ਪੁਲਿਸ (ਡੀ) ਬਰਨਾਲਾ ਅਧੀਨ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ। ਜਿੰਨ੍ਹਾਂ ਦੀ ਅਗਵਾਈ ਇੰਸ: ਬਲਜੀਤ ਸਿੰਘ ਇੰਚਾਰਜ ਸੀ.ਆਈ ਬਰਨਾਲਾ, ਇੰਸ. ਬਲਜੀਤ ਸਿੰਘ, ਮੁੱਖ ਅਫ਼ਸਰ ਥਾਣਾ ਸਿਟੀ 1 ਬਰਨਾਲਾ ਅਤੇ ਥਾਣੇਦਾਰ ਲਖਵਿੰਦਰ ਸਿੰਘ ਮੁੱਖ ਅਫ਼ਸਰ ਧਨੌਲਾ ਕਰ ਰਹੇ ਸਨ। ਮੁਕੱਦਮਾ ਉਕਤ ਵਿੱਚ ਦੋਸ਼ੀਆਨ ਗੁਰਮੀਤ ਸਿੰਘ ਉਰਫ ਮੀਤਾ, ਵਜ਼ੀਰ ਸਿੰਘ ਅਤੇ ਜਗਰਾਜ ਸਿੰਘ ਉਰਫ ਰਾਜਾ ਉਕ