Skip to main content

Posts

Showing posts from January, 2023

ਪੱਤਰਕਾਰ ਅਨਿਲ ਮੈਨਨ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਭੇਂਟ

ਅਗਾਂਹ ਵਧੂ ਰਸਮਾਂ ਰਾਹੀਂ 11 ਫਰਬਰੀ ਨੂੰ ਲਾਇਨਜ ਭਵਨ ਸੇਖਾ ਰੋਡ ਬਰਨਾਲਾ ਵਿਖੇ ਸੀਮਤ ਸਮੇਂ ਦਾ ਸ਼ਰਧਾਂਜਲੀ ਸਮਾਗਮ ਹੋਵੇਗਾ - ਰਜਿੰਦਰ ਪਾਲ  ਬਰਨਾਲਾ 09 ਫਰਵਰੀ(ਹਿਮਾਂਸ਼ੂ ਗੋਇਲ) ਨਿੱਡਰ, ਅਣਖੀਲਾ ਅਤੇ ਲੋਕ ਹਿੱਤਾਂ ਨੂੰ ਪ੍ਰਣਾਇਆ, ਕਿਰਤੀ  ਲੋਕਾਈ ਦੇ ਦਰਦਾਂ ਨੂੰ ਰੰਗਮੰਚ 'ਤੇ ਕਲਾਤਮਕ ਭੂਮਿਕਾ ਅਦਾ ਕਰਨ ਅਤੇ ਸੱਚੀ-ਸੁੱਚੀ ਪੱਤਰਕਾਰੀ ਦੀ ਕਲਮ ਵਾਹੁਣ ਵਾਲ਼ਾ ਕਲਮਕਾਰ ਯੋਧਾ ਕਿਰਤੀਆਂ ਦਾ ਯਾਰ ਸੀ ਸਾਡਾ ਸਭਨਾਂ ਦਾ ਪਿਆਰਾ ਅਨਿਲ ਮੈਨਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਨਿਲ ਮੈਨਨ ਦੀ ਬੇਵਕਤੀ ਮੌਤ ਤੋਂ ਬਾਅਦ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਭੇਂਟ ਕਰਨ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਡਾ ਰਜਿੰਦਰ ਪਾਲ ਨੇ ਕੀਤਾ। ਪ੍ਰੀਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਕਿਹਾ ਕਿ ਘਰੇਲੂ ਸਮੱਸਿਆ 'ਚ ਜਕੜਿਆ ਵੀ, ਆਰਥਿਕ ਤੰਗੀਆਂ ਤੁਰਸ਼ੀਆਂ ਦਾ ਝੰਬਿਆਂ ਮੈਨਨ ਸਮੂਹਿਕ ਕਿਰਤੀ ਸੰਘਰਸ਼ਾਂ, ਗੈਰ-ਸਮਾਜਿਕ ਅਨਸਰਾਂ ਨਾਲ਼ ਭਿੜਨਾ, ਫ਼ਿਰਕੂ ਜਾਨੂੰਨੀ ਕਾਲ਼ੀਆਂ ਤਾਕਤਾਂ ਅਤੇ ਸਰਕਾਰੀ ਜ਼ਬਰ ਮੂਹਰੇ ਹਿੱਕ ਡਾਹ ਕੇ ਭਿੜਨਾ ਉਸਦੀ ਵਿਚਾਰਧਾਰਿਕ ਪ੍ਤੀਬੱਧਤਾ ਅਤੇ ਸੁਭਾਅ ਦਾ ਹਿੱਸਾ ਸੀ। ਉਸ ਨੇ ਮਹਿਲ ਕਲਾਂ ਤੋਂ ਪੰਜਾਬੀ ਟ੍ਰਿਬਿਊਨ ਦੀ ਪੱਤਰਕਾਰੀ ਤੋਂ ਸ਼ੁਰੂ ਕਰ ਕੇ ਨਵਾਂ ਜ਼ਮਾਨਾ ਨਾਲ਼ ਜੋਟੀ ਪਈ। ਉਸਾਰੂ ਸਾਹਿਤ ਦਾ ਪਾਠਕ ਤੇ ਪਾਰਖੂ ਮੈਨਨ ਸਪੋਕਸਮੈਨ ਦੇਸ਼ ਸੇਵਕ, ਜੱਗਬਾਣੀ ਦਾ ਸਬ ਐਡੀਟਰ

ਪਿੰਡ ਪੰਡੋਰੀ ਦੇ ਇੱਕ ਬੱਚੇ ਦੀ ਕੋਠੇ ਤੋਂ ਡਿੱਗਣ ਕਾਰਨ ਮੌਤ

  ਮਹਿਲ ਕਲਾਂ/(ਗੁਰਸੇਵਕ ਸਿੰਘ ਸਹੋਤਾ) ਇਥੋਂ ਨਜਦੀਕੀ ਪਿੰਡ ਪੰਡੋਰੀ (ਬਰਨਾਲਾ) ਦੇ ਇੱਕ ਬੱਚੇ ਕੋਠੇ ਦੀ ਛੱਤ ਉਪਰੋਂ ਡਿੱਗਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।  ਇਸ ਸਬੰਧੀ ਪਰਿਵਾਰ ਦੇ ਨੇੜਲੇ ਰਿਸਤੇਦਾਰ ਡਾ ਹਰਬੰਸ ਸਿੰਘ ਗੁਰਮ ਵਾਲਿਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਾ ਗੁਰਨੂਰ ਸਿੰਘ (ਹੈਰੀ) 5 ਸਾਲ ਪੁੱਤਰ ਪਰਗਟ ਸਿੰਘ ਵਾਸੀ ਪਿੰਡ ਪੰਡੋਰੀ (ਬਰਨਾਲਾ) ਜੋ ਕਿ ਆਪਣੀ ਮਾਤਾ ਨਾਲ ਨਾਨਕੇ ਪਿੰਡ ਸੰਘੇੜਾ ਵਿਖੇ ਮਿਲਣ ਗਏ ਸਨ ।ਅਚਾਨਕ ਹੀ ਕੋਠੇ ਦੀ ਛੱਤ ਉਪਰੋਂ ਖੇਡਦਾ ਖੇਡਦਾ ਹੇਠਾਂ ਡਿੱਗਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ  ਉਸ ਦੇ ਨਾਨਕਾ ਪਰਿਵਾਰ ਵੱਲੋਂ ਪਹਿਲਾ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆ ਫਰੀਦਕੋਟ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ।ਜਿਥੇ ਉਕਤ ਬੱਚਾ ਜਖਮਾਂ ਦੀ ਤਾਬ ਨਾ ਸਹਾਰਦਿਆਂ ਹੋਇਆ ਦਮ ਤੋੜ ਗਿਆ। ਮ੍ਰਿਤਕ ਬੱਚੇ ਗੁਰਨੂਰ ਸਿੰਘ ਹੈਰੀ ਦਾ ਅੰਤਮ ਸੰਸਕਾਰ ਪਿੰਡ ਪੰਡੋਰੀ ਵਿਖੇ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ , ਐਮ ਸੀ ਲਾਭ ਸਿੰਘ ਤਪਾ, ਪੰਜਾਬ ਪੁਲਸ ਦੇ ਮੁਲਾਜ਼ਮ ਜਗਰੂਪ ਸਿੰਘ ਖੁਰਦ ,ਜਗਦੇਵ ਸਿੰਘ ਸੈਂਡੀ ਪੰਡੋਰੀ ਤੇ ਪ੍ਰੋਪਟੀ ਐਡਵਾਇਜਰ ਜਗਤਾਰ ਸਿੰਘ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਮਿਲ ਕੇ ਆਪਣੀ ਦਿਲੀ ਹਮਦਰਦੀ

ਕਨ੍ਹਈਆ ਮਿੱਤਲ ਦੇ ਸ਼੍ਰੀ ਖਾਟੂ ਸ਼ਿਆਮ ਬਾਬਾ ਜੀ ਦੇ ਭਜਨਾਂ ਨੇ ਸ਼ਾਮ ਪ੍ਰੇਮੀਆਂ ਨੂੰ ਨੱਚਣ ਲਈ ਕੀਤਾ ਮਜਬੂਰ

✍️ਪਾਤੜਾਂ/(ਸੁਸ਼ੀਲ ਕੁਮਾਰ)✍️ ਪਾਤੜਾਂ ਸਹਿਰ ਦਾ ਨਾ ਹੁਣ ਸਹਿਰ ਤੱਕ ਸੀਮਤ ਨਹੀਂ ਰਿਹਾ, ਹੁਣ ਪਾਤੜਾਂ ਸਹਿਰ ਹੁਣ ਪੂਰੇ ਭਾਰਤ ਵਿੱਚ ਪਾਤੜਾਂ ਧਾਮ ਦੇ ਨਾ ਤੇ ਪ੍ਸਿੱਧ ਹੋਣ ਵਾਲਾ ਹੈ ਜਿਸ ਦਾ ਮੁੱਖ ਕਾਰਨ ਹੈ ਕਿ ਪਾਤੜਾਂ ਸਹਿਰ ਵਿੱਚ ਹੁਣ ਕਲਯੁੱਗ ਦੇ ਅਵਤਾਰ ,ਸੀਸ਼ ਕੇ ਦਾਨੀ ,ਹਾਰੇ ਦੇ  ਸਹਾਰੇ ਸਿਆਮ ਬਾਬਾ ਖਾਟੂ ਸਿਆਮ ਵਾਲੇ ਜੀ ਦਾ ਵਿਸ਼ਾਲ ਭਵਨ  ਬਣ ਕੇ ਹੋਇਆ ਤਿਆਰ, ਹੁਣ  ਮੂਰਤੀਆਂ ਸਥਾਪਨਾ ਦਾ ਪ੍ਰੋਗਰਾਮ ਚੱਲ ਰਿਹਾ ਹੈ ਜਿਸ ਕਰਕੇ ਪਾਤੜਾਂ ਸਹਿਰ ਨੂੰ ਪਾਤੜਾਂ ਧਾਮ ਬਣਨ ਤੋਂ ਕੋਈ ਰੋਕ ਨਹੀਂ ਸਕਦਾ ਇਹ ਵਿਸ਼ਾਲ ਮੰਦਰ ਬਨਾਉਣ ਲਈ   ਖਾਟੂ ਸਾਮ ਮੰਦਿਰ ਕਮੇਟੀ  ਦੀ ਮਿਹਨਤ , ਸਿਆਮ ਪੇ੍ਮੀਆਂ ਦੇ ਸਹਿਯੋਗ ਨਾਲ  ਵਿਸਾਲ ਮੰਦਰ ਬਣਕੇ ਤਿਆਰ ਹੋ ਸਕਿਆ ਹੈ। ਉਨ੍ਹਾਂ ਦੀ ਮਿਹਨਤ ਅਤੇ ਸਮੂਹ ਆਗੂਆਂ ਨੂੰ ਲੋਕ  ਰਹਿੰਦੀ ਦੂਨੀਆਂ ਤੱਕ ਯਾਦ ਰੱਖਣਗੇ ਬੀਤੀ ਰਾਤ ਵਿਸਾਲ ਜਾਗਰਣ ਕਰਵਾਇਆ ਗਿਆ ਜਿਸ ਵਿੱਚ ਮਹਾਨ ਭਜਨ ਕਲਾਕਾਰ ਕਨ੍ਹਈਆ ਮਿੱਤਲ  ਨੇ ਬਾਬੇ ਦੀਆਂ ਖੂਬਸੂਰਤ ਭੇਟਾਂ ਨਾਲ 20 ਹਜਾਰ ਲੋਕਾਂ ਨੂੰ ਨੱਚਣ ਲਗਾ ਦਿੱਤਾ ਇਸ ਜਾਗਰਣ ਵਿੱਚ ਕਨ੍ਹਈਆ ਮਿੱਤਲ ਨੇ ਪਾਤੜਾਂ ਧਾਮ ਦੇ ਨਾਂ ਤੇ ਮੋਹਰ ਲਗਾਈ।

👉ਪਿੰਡਾ ਚੋਂ ਸਰਕਾਰੀ ਡਿਸਪੈਸਰੀਆਂ ਤੇ ਹਸਪਤਾਲ ਬੰਦ ਕਰਕੇ ਮੁਹੱਲਾ ਕਲੀਨਕ ਖੋਲਣ ਦਾ ਫ਼ੈਸਲਾ ਗਲਤ -ਡਾਕਟਰ ਮੱਖਣ ਸਿੰਘ

ਮੁਹੱਲਾ ਕਲੀਨਕਾਂ ਚ ਸਰਕਾਰ ਡਾਕਟਰ 50 ਰੁਪਏ ਦਿਹਾੜੀ ਤੇ ਰੱਖ ਰਹੀ ਹੈ :- ਡਾਕਟਰ ਮੱਖਣ ਸਿੰਘ  ਮਹਿਲ ਕਲਾਂ/(ਗੁਰਸੇਵਕ ਸਿੰਘ ਸਹੋਤਾ) ਪੰਜਾਬ ਚ ਬਣੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਚੋਣਾਂ ਚ ਲੋਕਾਂ ਨਾਲ ਵਆਦਾ ਕੀਤਾ ਸੀ ਕਿ ਸਾਡੀ ਸਰਕਾਰ ਬਨਣ ਤੋਂ ਬਾਅਦ ਵਧੀਆ ਸਰਕਾਰੀ ਸਹੂਲਤਾਂ ਦਿੱਤੀਆਂ ਜਾਣ ਗਈਆਂ । ਜਿਸ ਕਰਕੇ ਪੰਜਾਬ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਤੇ ਵਿਸ਼ਵਾਸ ਕਰਕੇ ਉਨ੍ਹਾਂ ਦੀ ਪਾਰਟੀ ਨੂੰ ਵੋਟਾਂ ਪਾ ਕੇ ਪੰਜਾਬ ਦੀ ਸਤਾ ਤੇ ਬਿਠਾ ਦਿੱਤਾ ਸੀ ਪਰ ਆਏ ਦਿਨ ਦਿੱਲੀ ਤੋ ਜਾਰੀ ਕੀਤੇ ਜਾ ਰਹੇ ਲੋਕ ਵਿਰੋਧੀ ਫੈਸਲਿਆਂ ਕਰਕੇ ਲੋਕਾਂ ਨਿਰਾਸਾ ਦੇ ਆਲਮ ਚ ਜਾ ਰਹੇ ਹਨ । ਇਹਨਾਂ ਸਬਦਾਂ ਪ੍ਰਗਟਾਵਾ ਸਾਬਕਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਡਾਕਟਰ ਮੱਖਣ ਸਿੰਘ ਨੇ ਕੀਤਾ ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੋ ਪਿੰਡਾ ਚ ਸਰਕਾਰੀ ਡਿਸਪੈਸਰੀਆਂ ਤੇ ਹਸਪਤਾਲ ਬੰਦ ਕਰਕੇ ਮੁਹੱਲਾ ਕਲੀਨਕ ਖੋਲ ਰਹੀ ਹੈ ਉਹ ਸਰਕਾਰ ਦਾ ਫ਼ੈਸਲਾ ਗਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪਿੰਡਾਂ ਦੇ ਵਸਨੀਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣਾ ਚਹੁੰਦੀ ਹੈ ਤਾਂ ਉਹ ਪਹਿਲਾਂ ਤੋਂ ਹੀ ਪਿੰਡਾਂ  ਸਹਿਰਾਂ ਚ ਬਣੀਆਂ ਸਰਕਾਰੀ ਡਿਸਪੈਸਰੀਆਂ,ਪੀ ਐਚ ਸੀ ,ਸੀ ਐੱਚ ਸੀ, ਐੱਸ ਡੀ ਐੱਚ, ਚ ਡਾਕਟਰਾਂ ਦੀ ਭਰਤੀ ਕਰਕੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰੇ ਮੁਹੱਲਾ ਕਲੀਨਕ ਬਨਾਉਣ ਦਾ ਨਵਾਂ ਡਰਾਮਾ ਕਰਕੇ ਮੂਰਖ ਨ

ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦਾ ਮੈਡੀਕਲ ਚੈੱਕਅਪ ਕੈਂਪ

ਬਰਨਾਲਾ,(ਸੁਖਵਿੰਦਰ ਸਿੰਘ ਭੰਡਾਰੀ) ਵੇਰਵਾ👉 ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਬਰਨਾਲਾ ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਮੈਡਮ ਵਸੁੰਧਰਾ ਕਪਿਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੱਗਰਾ ਸਿੱਖਿਆ ਅਭਿਆਨ ਤਹਿਤ ਬਲਾਕ ਬਰਨਾਲਾ ਅਤੇ ਮਹਿਲ ਕਲਾਂ ਦੇ ਵਿਸੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਮੈਡੀਕਲ ਨਿਰੀਖਣ ਕੈਂਪ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਰਨਾਲਾ ਇਰਵਿੰਦਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਹਿਲ ਕਲਾਂ ਗੁਰਦੀਪ ਸਿੰਘ ਦੀ ਨਿਗਰਾਨੀ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਸੰਧੂ ਪੱਤੀ ਬਰਨਾਲਾ ਵਿਖੇ ਲਗਾਇਆ  ਗਿਆ। ਇਸ ਕੈਂਪ ਵਿੱਚ ਬਲਾਕ ਬਰਨਾਲਾ ਅਤੇ ਮਹਿਲ ਕਲਾਂ ਦੇ  ਬਾਰਵੀਂ ਜਮਾਤ ਤੱਕ ਦੇ ਲੋੜਵੰਦ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਭਾਗ ਲਿਆ।                 ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਸਰਬਜੀਤ ਸਿੰਘ ਤੂਰ ਵੱਲੋਂ ਕੈਂਪ 'ਚ ਆਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ  ਸਰਕਾਰ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ ਗਿਆ।               ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਈ.ਈ.ਡੀ. ਭੁਪਿੰਦਰ ਸਿੰਘ ਡੀ.ਐਸ.ਈ.ਟੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਲਗਭਗ 56 ਵਿਦਿਆਰਥੀਆਂ ਦਾ ਨਿਰੀਖਣ ਕੀਤਾ ਗਿਆ। ਕੈਂਪ ਦੌਰਾਨ ਡਾਕਟਰਾਂ ਦੇ ਸੁਝਾਅ ਅਨੁਸਾਰ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਟਰਾਈ ਸਾਇਕਲ, ਵੀਲ੍ਹ ਚੇਅਰ, ਰੋਲੇਟਰ, ਕੈਲੀਬਰ ਐ

ਸ੍ਰੀ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜਾ ਧਾਰਮਿਕ ਸਮਾਗਮ 3 ਫਰਵਰੀ ਤੋਂ ਮਹਿਲ ਕਲਾਂ ਚ'

ਮਹਿਲ ਕਲਾਂ /(ਗੁਰਸੇਵਕ ਸਿੰਘ ਸਹੋਤਾ) ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਿਤ ਸਮਾਗਮ ਮਿਤੀ 3 ਫਰਵਰੀ ਤੋਂ 5 ਫਰਵਰੀ ਤੱਕ ਸੋਢਿਆ ਦੀ ਧਰਮਸਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਸਮੂਹ ਨਗਰ ਨਿਵਾਸੀ,ਦੋਵੇਂ  ਗ੍ਰਾਮ ਪੰਚਾਇਤਾਂ, ਟਰੱਕ ਯੂਨੀਅਨ ਦੁਕਾਨਦਾਰ ਯੂਨੀਅਨ ਅਤੇ ਸਮੂਹ ਕਲੱਬਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਫੌਜੀ ਸਰਬਜੀਤ ਸਿੰਘ ਨੇ ਦੱਸਿਆ ਕਿ   ਮਿਤੀ 3 ਫਰਵਰੀ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ ਹੋਣ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।  ਮਿਤੀ 5 ਫਰਵਰੀ (ਦਿਨ ਐਤਵਾਰ) ਨੂੰ ਭੋਗ ਪਾਏ। ਉਨ੍ਹਾਂ ਦੱਸਿਆ ਕਿ ਭੋਗ ਪੈਣ ਉਪਰੰਤ ਪ੍ਰਸਿੱਧ ਰਾਗੀ ਢਾਡੀ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ।  ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿਚ ਉਕਤ ਸਮਾਗਮ ਵਿੱਚ ਪੁੱਜਣ

ਮਾਨ ਸਰਕਾਰ ਦੀ ਪਹਿਲ ਕਦਮੀ ਸਦਕਾ ਹਲਕੇ ਦੇ ਦਰਜਨਾਂ ਪਿੰਡਾਂ ਨੂੰ ਨਸੀਬ ਹੋਵੇਗਾ ਨਹਿਰੀ ਪਾਣੀ ; ਪ੍ਰੋ. ਗੱਜਣਮਾਜਰਾ

ਹਲਕਾ ਅਮਰਗੜ੍ਹ ਦੇ ਕਿਸਾਨਾਂ ਨੂੰ ਸਰਕਾਰ ਨੇ ਦਿੱਤਾ 111 ਕਰੋੜ ਦਾ ਤੋਹਫਾ ਅਮਰਗੜ੍ਹ/(ਸੁਖਵਿੰਦਰ ਸਿੰਘ ਅਟਵਾਲ) ਦਿਨੋਂ-ਦਿਨ ਹੇਠਾਂ ਜਾ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਤੋਂ ਚਿੰਤਤ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਕੀਤੇ ਉਪਰਾਲੇ ਅਤੇ ਮਾਨ ਸਰਕਾਰ ਦੀ ਪਹਿਲ ਕਦਮੀ ਸਦਕਾ ਹੁਣ ਉਨ੍ਹਾਂ ਖੇਤਾਂ ਨੂੰ ਵੀ ਨਹਿਰੀ ਪਾਣੀ ਨਸੀਬ ਹੋਵੇਗਾ ਜਿਨ੍ਹਾਂ ਨੂੰ ਪਹਿਲਾਂ ਅੰਗਰੇਜ਼ਾਂ ਵੇਲੇ ਸੂਇਆਂ,ਕੱਸੀਆਂ ਰਾਹੀਂ ਮਿਲਦਾ ਪਾਣੀ ਮਿਲਦਾ ਸੀ। ਆਪਣੇ ਸਥਾਨਕ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ,ਮੁੱਖ ਮੰਤਰੀ ਭਗਵੰਤ ਮਾਨ ਅਤੇ ਸ੍ਰੀ ਕ੍ਰਿਸ਼ਨ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਢਲੇ ਪੜਾਅ 'ਤੇ ਹੀ ਹਲਕਾ ਅਮਰਗੜ੍ਹ ਦੇ ਕਿਸਾਨਾਂ ਨੂੰ 111 ਕਰੋੜ 5 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਵੱਡੇ ਪ੍ਰੋਜੈਕਟ ਦਾ ਤੋਹਫਾ ਦਿੱਤਾ ਹੈ,ਜਿਸ ਨਾਲ ਜਿੱਥੇ ਸਾਡੇ ਧਰਤੀ ਹੇਠਲੇ ਪੀਣ ਵਾਲੇ ਪਾਣੀ ਦੀ ਬਚਤ ਹੋਵੇਗੀ,ਉਥੇ ਹੀ ਫ਼ਸਲਾਂ ਨੂੰ ਅਨੇਕਾਂ ਖਣਿਜਾਂ ਨਾਲ਼ ਭਰਭੂਰ ਤਾਕਤਵਰ ਪਾਣੀ ਵੀ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਹਲਕਾ ਅਮਰਗੜ੍ਹ ਦੇ ਕਰੀਬ 85 ਫੀਸਦੀ ਪਿੰਡਾਂ ਦੀਆਂ ਜ਼ਮੀਨਾਂ ਵਿੱਚ ਅੰਡਰ ਗਰਾਊਂਡ ਪਾਈਪਾਂ ਰਾਹੀਂ ਪਾਣੀ ਪਹੁੰਚੇਗਾ । ਉਨ੍ਹਾਂ ਦੱਸਿਆ ਕਿ ਕਣਕ ਦੀ ਵਾਢੀ ਤੋਂ ਤੁਰੰਤ ਬਾਅਦ ਹੀ ਸ਼ੁਰੂ ਹ

ਪੂਨਮ ਕਾਂਗੜਾ ਤੇ ਦਰਸ਼ਨ ਕਾਂਗੜਾ ਦਾ ਦੀਪ ਅਸਟ੍ਰੇਲੀਆ ਟੀਮ ਵੱਲੋਂ ਵਿਸ਼ੇਸ਼ ਸਨਮਾਨ

👉 ਐਸ.ਸੀ ਵਰਗ ਦੀ ਭਲਾਈ ਹਿੱਤ ਕੀਤੇ ਜਾ ਰਹੇ ਕੰਮਾਂ ਦੀ ਕੀਤੀ ਸ਼ਲਾਘਾ 👉ਦਲਿਤਾਂ ਦੇ ਹੱਕਾਂ ਅਤੇ ਹਿੱਤਾਂ ਲਈ ਮਜ਼ਬੂਤੀ ਨਾਲ ਕੰਮ ਕਰ ਰਿਹਾ ਹੈ ਕਾਂਗੜਾ ਪਰਿਵਾਰ : ਟੀਮ ਦੀਪ ਅਸਟ੍ਰੇਲੀਆ  ਮਲੇਰਕੋਟਲਾ/ਸੰਗਰੂਰ/(ਸੁਖਵਿੰਦਰ ਸਿੰਘ ਅਟਵਾਲ ਅਤੇ ਸੁਖਵਿੰਦਰ ਸਿੰਘ ਭੰਡਾਰੀ/ਗੁਰਸੇਵਕ ਸਹੋਤਾ) ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅਤੇ ਉਨ੍ਹਾਂ ਦੇ ਪਤੀ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਕੀਤੇ ਜਾ ਰਹੇ ਜਨਹਿੱਤ ਕੰਮਾਂ ਨੂੰ ਮੁੱਖ ਰੱਖਦਿਆਂ ਘਰ-ਘਰ ਸਵਿਧਾਨ ਦੀ ਮੁਹਿੰਮ ਚਲਾ ਰਹੇ ਦੀਪ ਚੰਡਾਲੀਆ ਅਸਟ੍ਰੇਲੀਆ ਦੀ ਟੀਮ ਵੱਲੋਂ ਸੰਗਰੂਰ ਵਿਖੇ ਪਹੁੰਚ ਕੇ ਕਾਂਗੜਾ ਜੋੜੀ ਦਾ ਸਵਿਧਾਨ ਭੇਂਟ ਕਰ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਦੀਪ ਚੰਡਾਲੀਆ ਅਸਟ੍ਰੇਲੀਆ ਟੀਮ ਦੇ ਆਗੂ ਨੀਰਜ਼ ਘਈ, ਲਾਡੀ ਅਤੇ ਮੋਕਸ਼ (ਸਾਰੇ ਵਾਸੀ ਲੁਧਿਆਣਾ) ਨੇ ਕਿਹਾ ਕਿ ਕ਼ਰੀਬ 25 ਸਾਲਾਂ ਤੋਂ ਕਾਂਗੜਾ ਪਰਿਵਾਰ ਨੇ ਗਰੀਬਾਂ ਖ਼ਾਸ ਕਰਕੇ ਦਲਿਤਾਂ ਦੀ ਭਲਾਈ ਕਰਦਿਆਂ ਉਨ੍ਹਾਂ ਦੇ ਹੱਕਾਂ ਅਤੇ ਹਿੱਤਾਂ ਲਈ ਬੜੀ ਮਜ਼ਬੂਤੀ ਨਾਲ ਕੰਮ ਕਰ ਰਹੇ ਹਨ।ਉਕਤ ਆਗੂਆਂ ਨੇ ਕਿਹਾ ਕਿ ਜਿਸ ਦਿਨ ਮੈਡਮ ਪੂਨਮ ਕਾਂਗੜਾ ਨੇ ਮੈਂਬਰ ਐਸ.ਸੀ ਕਮਿਸ਼ਨ ਪੰਜਾਬ ਦੀ ਵਾਗਡੋਰ ਸੰਭਾਲੀ ਹੈ ਉਸੇ ਦਿਨ ਤੋਂ ਹੀ ਉਨ੍ਹਾਂ ਵੱਲੋਂ ਦਲਿਤਾਂ ਨੂੰ ਇਨਸਾਫ਼ ਦਿਵਾਉਣ ਲਈ ਦ੍ਰਿੜਤਾ ਨਾਲ ਕੰਮ ਕੀਤਾ ਜਾ ਰਿਹਾ ਹੈ,ਜਿਨ੍ਹਾਂ ਜਿੱਥੇ ਦਲਿਤਾਂ 'ਤੇ

ਪੂਨਮ ਕਾਂਗੜਾ ਤੇ ਦਰਸ਼ਨ ਕਾਂਗੜਾ ਦਾ ਦੀਪ ਅਸਟ੍ਰੇਲੀਆ ਟੀਮ ਵੱਲੋਂ ਵਿਸ਼ੇਸ਼ ਸਨਮਾਨ

👉ਐਸ.ਸੀ ਵਰਗ ਦੀ ਭਲਾਈ ਹਿੱਤ ਕੀਤੇ ਜਾ ਰਹੇ ਕੰਮਾਂ ਦੀ ਕੀਤੀ ਸ਼ਲਾਘਾ 👉ਦਲਿਤਾਂ ਦੇ ਹੱਕਾਂ ਅਤੇ ਹਿੱਤਾਂ ਲਈ ਮਜ਼ਬੂਤੀ ਨਾਲ ਕੰਮ ਕਰ ਰਿਹਾ ਹੈ ਕਾਂਗੜਾ ਪਰਿਵਾਰ : ਟੀਮ ਦੀਪ ਅਸਟ੍ਰੇਲੀਆ  ਮਲੇਰਕੋਟਲਾ /(ਸੁਖਵਿੰਦਰ ਸਿੰਘ ਅਟਵਾਲ) -ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅਤੇ ਉਨ੍ਹਾਂ ਦੇ ਪਤੀ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਕੀਤੇ ਜਾ ਰਹੇ ਜਨਹਿੱਤ ਕੰਮਾਂ ਨੂੰ ਮੁੱਖ ਰੱਖਦਿਆਂ ਘਰ-ਘਰ ਸਵਿਧਾਨ ਦੀ ਮੁਹਿੰਮ ਚਲਾ ਰਹੇ ਦੀਪ ਚੰਡਾਲੀਆ ਅਸਟ੍ਰੇਲੀਆ ਦੀ ਟੀਮ ਵੱਲੋਂ ਸੰਗਰੂਰ ਵਿਖੇ ਪਹੁੰਚ ਕੇ ਕਾਂਗੜਾ ਜੋੜੀ ਦਾ ਸਵਿਧਾਨ ਭੇਂਟ ਕਰ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਦੀਪ ਚੰਡਾਲੀਆ ਅਸਟ੍ਰੇਲੀਆ ਟੀਮ ਦੇ ਆਗੂ ਨੀਰਜ਼ ਘਈ, ਲਾਡੀ ਅਤੇ ਮੋਕਸ਼ (ਸਾਰੇ ਵਾਸੀ ਲੁਧਿਆਣਾ) ਨੇ ਕਿਹਾ ਕਿ ਕ਼ਰੀਬ 25 ਸਾਲਾਂ ਤੋਂ ਕਾਂਗੜਾ ਪਰਿਵਾਰ ਨੇ ਗਰੀਬਾਂ ਖ਼ਾਸ ਕਰਕੇ ਦਲਿਤਾਂ ਦੀ ਭਲਾਈ ਕਰਦਿਆਂ ਉਨ੍ਹਾਂ ਦੇ ਹੱਕਾਂ ਅਤੇ ਹਿੱਤਾਂ ਲਈ ਬੜੀ ਮਜ਼ਬੂਤੀ ਨਾਲ ਕੰਮ ਕਰ ਰਹੇ ਹਨ।ਉਕਤ ਆਗੂਆਂ ਨੇ ਕਿਹਾ ਕਿ ਜਿਸ ਦਿਨ ਮੈਡਮ ਪੂਨਮ ਕਾਂਗੜਾ ਨੇ ਮੈਂਬਰ ਐਸ.ਸੀ ਕਮਿਸ਼ਨ ਪੰਜਾਬ ਦੀ ਵਾਗਡੋਰ ਸੰਭਾਲੀ ਹੈ ਉਸੇ ਦਿਨ ਤੋਂ ਹੀ ਉਨ੍ਹਾਂ ਵੱਲੋਂ ਦਲਿਤਾਂ ਨੂੰ ਇਨਸਾਫ਼ ਦਿਵਾਉਣ ਲਈ ਦ੍ਰਿੜਤਾ ਨਾਲ ਕੰਮ ਕੀਤਾ ਜਾ ਰਿਹਾ ਹੈ,ਜਿਨ੍ਹਾਂ ਜਿੱਥੇ ਦਲਿਤਾਂ 'ਤੇ ਤਸ਼ੱਦਦ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਵਾਉਣ ਲਈ

ਜੂਨੀਅਰ ਇੰਜੀਨੀਅਰ ਸੁਖਪਾਲ ਸਿੰਘ ਢਿੱਲਵਾਂ ਦਾ ਸਨਮਾਨ ਸਮਾਰੋਹ

👉ਬੁਲਾਰਿਆਂ ਸੰਗਰਾਮੀ ਮੁਬਾਰਕਬਾਦ  ਭੇਟ ਕਰਦਿਆਂ ਮੌਜੂਦਾ ਹਾਲਤਾਂ ਤੇ ਕੀਤੀ ਚਰਚਾ  ✍️ਸ਼ਹਿਣਾ/ ਬਲਵਿੰਦਰ ਅਜ਼ਾਦ/ਹਿਮਾਂਸ਼ੂ ਗੋਇਲ ✍️ 25 ਸਾਲ 4 ਮਹੀਨੇ ਦਾ ਪਾਵਰਕੌਮ ਵਿੱਚ ਸਫ਼ਲ ਸਫ਼ਰ ਤਹਿ ਕਰਨ ਤੋਂ ਬਾਅਦ ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ) ਉਪ ਮੰਡਲ ਸ਼ਹਿਣਾ ਦੇ ਸਹਾਇਕ ਸਕੱਤਰ ਇੰਜ. ਸੁਖਪਾਲ ਸਿੰਘ ਢਿੱਲਵਾਂ ਅੱਜ ਸੇਵਾ ਮੁਕਤ ਹੋ ਗਏ। ਪਾਵਰਕੌਮ ਦੇ ਕਾਮਿਆਂ ਦੀ ਤਾਲਮੇਲ ਕਰਕੇ ਵੱਲੋਂ ਸੁਖਪਾਲ ਸਿੰਘ ਦਾ ਸਾਦਾ ਪ੍ਰਭਾਵਸ਼ਾਲੀ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਸਮੇਂ ਸਾਥੀ ਸੁਖਪਾਲ ਸਿੰਘ ਦੀ ਜੀਵਨਝਾਤ ਉੱਪਰ  ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ) ਦਿਹਾਤੀ ਮੰਡਲ ਬਰਨਾਲਾ ਵੱਲੋਂ ਖੂਬਸੂਰਤ ਸ਼ਬਦ ਚਿਤਰਨ ਕਰਦਾ ਸਨਮਾਨ ਪੱਤਰ ਕੁਲਵਿੰਦਰ ਸਿੰਘ ਠੀਕਰੀਵਾਲਾ ਨੇ ਪੜ੍ਹਨ ਉਪਰੰਤ ਪੂਰੇ ਅਦਬ ਸਤਿਕਾਰ ਸਹਿਤ ਤਾੜੀਆਂ ਦੀ ਗੂੰਜ ਵਿੱਚ ਭੇਟ ਕੀਤਾ। ਬੁਲਾਰਿਆਂ ਸਾਥੀ ਨਰਾਇਣ ਦੱਤ,ਕੁਲਵੀਰ ਸਿੰਘ ਔਲਖ, ਬਲਵੰਤ ਸਿੰਘ ਬਰਨਾਲਾ,ਹਾਕਮ ਸਿੰਘ ਨੂਰ, ਇੰਜ.ਹਰਪਿੰਦਰ ਕੌਰ, ਇੰਜ. ਸੁਖਪਾਲ ਸਿੰਘ,ਮਲਕੀਤ ਸਿੰਘ ਕੈਲੇ, ਜਰਨੈਲ ਸਿੰਘ ਚੀਮਾ, ਮਨਜੀਤ ਸਿੰਘ ਭਦੌੜ, ਬੇਅੰਤ ਸਿੰਘ ਟੱਲੇਵਾਲ, ਹਰਪਾਲ ਸਿੰਘ ਸੁਖਪੁਰਾ, ਮਨਜਿੰਦਰ ਸਿੰਘ ਨੇ ਸਾਥੀ ਸੁਖਪਾਲ ਸਿੰਘ ਢਿੱਲਵਾਂ ਵੱਲੋਂ ਪਾਵਰਕੌਮ ਵਿੱਚ 25 ਸਾਲ ਦੇ ਸ਼ਾਨਾਮੱਤੇ ਸਫ਼ਰ, ਜਥੇਬੰਦੀ ਵਿੱਚ ਨਿਭਾਈ ਆਗੂ ਭੂਮਿਕਾ, ਡਿਊਟੀ ਪ੍ਰਤੀ ਲਗਨ ਅਤੇ ਇਮਾਨਦਾਰੀ, ਮੁਲਾਜ਼ਮਾਂ ਅਤੇ ਲੋਕਾਂ ਨਾਲ ਮਿਲਵਰਤਣ ਦੀਆਂ ਸਾਂ

ਮਿਸ਼ਨ ਨੇ ਡਾਕਟਰ ਅੰਬੇਡਕਰ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਦਾ ਚੁੱਕਿਆ ਬੀੜਾ : ਆਗੂ

ਅਮਰਗੜ੍ਹ/(ਸੁਖਵਿੰਦਰ ਸਿੰਘ ਅਟਵਾਲ) ਸਵਿਧਾਨ ਰਚੇਤਾ, ਗਰੀਬਾਂ-ਮਜ਼ਲੂਮਾਂ ਤੇ ਲਿਤਾੜੇ ਹੋਏ ਲੋਕਾਂ ਦੇ ਮਸੀਹਾ ਡਾਕਟਰ ਭੀਮ ਰਾਓ ਅੰਬੇਦਕਰ ਦੀ ਸੋਚ ਨੂੰ ਘਰ-ਘਰ ਪਹੁੰਚਾਉਣ ਦਾ ਬੀੜਾ ਚੁੱਕਕੇ ਤੁਰੇ ਅੰਬੇਦਕਰ ਮਿਸ਼ਨ ਪੰਜਾਬ ਦੇ ਜੁਝਾਰੂ ਆਗੂ ਤੇ ਜ਼ਿਲਾ ਮਾਲੇਰਕੋਟਲਾ ਦੇ ਪ੍ਰਧਾਨ ਕੇਵਲ ਸਿੰਘ ਬਾਠਾਂ ਦੀ ਅਗਵਾਈ 'ਚ ਜ਼ਿਲੇ ਦੇ ਪਿੰਡ-ਪਿੰਡ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ,ਜਿਸ ਤਹਿਤ ਪਿਛਲੇ ਦਿਨੀਂ ਬਠਿੰਡੀਆ ਮੁਹੱਲੇ ਵਿੱਚ ਲੇਡੀਜ਼ ਯੂਥ ਵਿੰਗ ਦੀ ਨਵ-ਨਿਯੁਕਤ ਪ੍ਰਧਾਨ ਸੁਨੈਨਾ ਗਿੱਲ ਦੀ ਪ੍ਰਧਾਨਗੀ ਹੇਠ ਇਕ ਭਰਵੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜਿਲ੍ਹਾ ਜਨਰਲ ਸਕੱਤਰ ਮਾ.ਹਰਬੰਸ ਸਿੰਘ ਦੌਦ,ਯੂਥ ਆਗੂ ਪੰਜਾਬ ਸਤਨਾਮ ਸਿੰਘ ਜਮਾਲਪੁਰਾ,ਹਲਕਾ ਅਮਰਗੜ੍ਹ ਦੇ ਮੀਡੀਆ ਇੰਚਾਰਜ ਸੁਖਵਿੰਦਰ ਸਿੰਘ ਅਟਵਾਲ ਅਤੇ ਜਿਲ੍ਹਾ ਯੂਥ ਪ੍ਰਧਾਨ ਰਾਜ ਸਿੰਘ ਸਰਵਰਪੁਰ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਰੇ ਬੁਲਾਰਿਆਂ ਨੇ ਡਾ. ਅੰਬੇਦਕਰ ਜੀ ਦੀ ਪੱਛੜੇ,ਲਤਾੜੇ ਸਮਾਜ ਅਤੇ ਔਰਤਾਂ ਦੇ ਜੀਵਨ ਨੂੰ ਬਦਲਣ ਲਈ ਕੀਤੀ ਗਈ ਘਾਲਣਾ ਦੀ ਚਰਚਾ ਕਰਦਿਆਂ ਉਹਨਾਂ ਸਾਰਿਆਂ ਨੂੰ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਿੱਦਿਆ ਦਾ ਗਹਿਣਾ ਧਾਰਨ ਕਰਨ ਦੀ ਅਪੀਲ ਕੀਤੀ । ਇਸ ਸਮੇਂ ਗਿਆਰਾਂ ਮੈਂਬਰੀ ਯੂਥ ਮਹਿਲਾ ਦੀ ਟੀਮ ਦਾ ਗਠਨ ਕੀਤਾ ਗਿਆ,ਜਿਸ ਵਿੱਚ ਪ੍ਰਧਾਨ ਸੁਨੈਨਾ ਗਿੱਲ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਜਸਪਾਲ ਕੌਰ, ਮੀ

ਥਾਣਾ ਮਹਿਲ ਕਲਾਂ ਦੀ ਪੁਲਸ ਵੱਲੋਂ ਇਕ ਵਿਅਕਤੀ 11 ਗਰਾਮ ਚਿੱਟਾ (ਹੈਰੋਇਨ) ਸਮੇਤ ਕਾਬੂ

ਮਹਿਲ ਕਲਾਂ /(ਗੁਰਸੇਵਕ ਸਿੰਘ ਸਹੋਤਾ)  ਥਾਣਾ ਮਹਿਲ ਕਲਾਂ ਦੀ ਪੁਲਸ ਵੱਲੋਂ ਮੁਖਬਰ ਦੀ ਸੂਚਨਾ ਦੇ ਅਧਾਰ ਤੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ  ਚਿੱਟਾ (ਹੈਰੋਇਨ)ਸਮੇਤ ਕਾਬੂ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਇਸ ਮੌਕੇ ਥਾਣਾ ਮਹਿਲ ਕਲਾਂ ਦੇ ਮੁਖੀ ਸੁਖਵਿੰਦਰ ਸਿੰਘ ਸੰਘਾ ਅਤੇ ਐਸ ਆਈ ਸਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੈਸ ਅੈਸ ਪੀ ਸੰਦੀਪ ਕੁਮਾਰ ਮਲਕ ਜੀ ਦੇ ਦਿਸਾ ਨਿਰਦੇਸ਼ਾ ਅਨੁਸਾਰ ਡੀ ਅੈਸ ਪੀ ਮਹਿਲ ਕਲਾਂ ਗਮਦੂਰ ਸਿੰਘ ਚਹਿਲ ਦੀ ਨਗਰਾਨੀ ਹੇਠ ਅੈਸ ਅੈਚ ਓ ਮਹਿਲ ਕਲਾਂ ਸੁਖਵਿੰਦਰ ਸਿੰਘ ਸੰਘਾ ਦੀ ਅਗਵਾਈ ਹੇਠ ਮੁਖਬਰ ਦੀ ਇਤਲਾਹ ਤੇ ਇੱਕ ਵਿਅਕਤੀ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਇਲਾਕੇ ਅੰਦਰ ਹੈਰੋਇਨ ਚਿੱਟਾ  ਵੇਚਣ ਆ ਰਿਹਾ ਸੀ। ਜਦੋਂ ਥਾਣਾ ਮਹਿਲ ਕਲਾਂ ਪੁਲਿਸ ਵੱਲੋਂ ਪਿੰਡ ਸਹਿਜੜਾ ਤੋਂ ਮਹਿਲ ਕਲਾਂ ਨੂੰ ਆਉਂਦੀ ਸੜਕ ਉੱਪਰ ਗਸਤ ਕੀਤੀ ਜਾ ਰਹੀ ਸੀ ਤਾਂ ਸਹਾਇਕ ਥਾਣੇਦਾਰ ਯਾਣੇਦਾਰ ਸਤਪਾਲ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਰੋਕ ਕੇ ਤਲਾਸੀ ਲੈਣ ਉਪਰੰਤ ਉਸ ਕੋਲੋਂ 11 ਗਰਾਮ ਹੈਰੋਇਨ ਚਿੱਟਾ ਬਰਾਮਦ ਕਰਕੇ ਕਾਬੂ ਕੀਤਾ ਗਿਆ ਹੈ। ਜਿਸ ਦੀ ਪਹਿਚਾਣ ਸਿੰਦਰਪਾਲ ਸਿੰਘ ਉਰਫ ਛਿੰਦਾ  ਵਾਸੀ ਨੱਥੋਵਾਲ (ਲੁਧਿਆਣਾ) ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਕਾਬੂ ਕੀਤੇ ਵਿਅਕਤੀ ਖਿਲਾਫ਼ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਸ ਮੌਕੇ ਹੌਲਦਾਰ ਪਰਮਵੀਰ ਸਿੰਘ ,ਮੁਨਸੀ ਜਗਜੀਵਨ ਸਿੰਘ ਬਲਜੀਤ ਸਿੰਘ ਆਦਿ ਹਾਜਰ ਸਨ ।

ਪਿੰਡ ਕੁਤਬਾ ਬਾਹਮਣੀਆਂ ਵਿਖੈ ਸੰਨ 1767 ਈਸਵੀ ਦੇ ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲਾ ਮਿਤੀ 7,8 ਅਤੇ 9 ਫਰਵਰੀ ਨੂੰ

ਮਹਿਲ ਕਲਾਂ /(ਗੁਰਸੇਵਕ ਸਿੰਘ ਸਹੋਤਾ) ਇਤਿਹਾਸਕ ਧਰਤੀ ਪਿੰਡ ਕੁਤਬਾ-ਬਾਹਮਣੀਆਂ ਵਿਖੇ ਗੁਰਦੁਆਰਾ ਅੱਤ ਵੱਡਾ ਘੱਲੂਘਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸੰਨ 1762 ਈਸਵੀ ਦੇ ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦ ਸਿੰਘ ਸਿੰਘਣੀਆਂ ਅਤੇ ਭੁਝੰਗੀਆਂ ਦੀ ਯਾਦ ਵਿੱਚ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲਾ ਮਿਤੀ 7 8 ਅਤੇ 9 ਫਰਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅਤਿ ਵੱਡਾ ਘੱਲੂਘਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਕੰਦ ਸਿੰਘ ਕੁਤਬਾ ,ਮੀਤ ਪ੍ਰਧਾਨ ਕਰਮ ਸਿੰਘ ਰਾਏ, ਖਜ਼ਾਨਚੀ ਗੁਰਦੀਪ ਸਿੰਘ ਜੌਹਲ ,ਸੈਕਟਰੀ ਜਸਵਿੰਦਰ ਸਿੰਘ, ਸਟੇਜ ਸੈਕਟਰੀ ਹਰਨੇਕ ਸਿੰਘ ,ਕਮੇਟੀ ਮੈਂਬਰ ਮਹਿੰਦਰ ਸਿੰਘ ਗੁਰਮ ,ਮਹਿਕਦੀਪ ਸਿੰਘ ਬਾਠ, ਹਰੀ ਸਿੰਘ ,ਸੂਬੇਦਾਰ ਗੁਰਮੇਲ ਸਿੰਘ, ਹਰਦੀਪ ਸਿੰਘ ਬਰਾੜ, ਗੁਲਾਬ ਸਿੰਘ, ਸੂਬੇਦਾਰ ਗੁਰਮੇਲ ਸਿੰਘ ਤੇ  ਪਰਕਾਸ਼ ਸਿੰਘ ਨੇ ਕਿਹਾ ਕਿ ਇਤਿਹਾਸਕ ਧਰਤੀ ਪਿੰਡ  ਕੁਤਬਾ-ਬਾਹਮਣੀਆਂ ਵਿਖੇ ਹਰ ਸਾਲ ਮਿਤੀ 7.8 ਅਤੇ 9 ਫਰਵਰੀ ਨੂੰ ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ।ਉਨ੍ਹਾਂ ਕਿਹਾ ਕਿ ਮਿਤੀ 7 ਫਰਵਰੀ ਨੂੰ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਪ੍ਰਕਾਸ਼ ਕਰਨ ਉਪਰੰਤ ਪਿੰਡ ਅੰਦਰ ਸ੍ਰੀ ਗ

ਪੰਜਾਬੀਆਂ ਲਈ ਸ਼ੁਭ ਸ਼ਗਨ-ਪਿੰਡ ਬਾਗੜੀਆਂ ਵਿੱਚ ਪਿੱਤਲ ਦੇ ਭਾਂਡਿਆਂ ਨੂੰ ਕਲੀ ਕਰਦਾ ਹੋਇਆ ਠਠੇਰਾ।

ਪਿੰਡਾਂ 'ਚ ਫਿਰ ਤੋਂ ਹੋਣ ਲੱਗੀ ਪਿੱਤਲ ਦੇ ਭਾਂਡਿਆਂ ਨੂੰ ਕਲੀ  ਪੱਛਮ ਵੱਲ ਦੀ ਚੱਲੀ ਹਨੇਰੀ ਨੇ ਸਾਡੇ ਸੱਭਿਆਚਾਰ,ਖਾਣ-ਪੀਣ ਅਤੇ ਰਹਿਣ-ਸਹਿਣ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ ਜਿਸ ਦੀ ਲਪੇਟ 'ਚ ਆ ਕੇ ਅਸੀਂ ਕਿਧਰੇ ਡੂੰਘੇ ਵਹਿਣਾਂ ਵਿਚ ਵਹਿ ਗਏ। ਜਿਵੇਂ ਸਿਆਣਿਆਂ ਨੇ ਕਿਹਾ ਹੈ ਕੀ ਬੰਦਾ ਪੂਰੀ ਦੁਨੀਆ 'ਚ ਕਿਤੇ ਵੀ ਚਲਿਆ ਜਾਵੇ ਪਰ ਇਕ ਦਿਨ ਉਸ ਨੂੰ ਆਪਣੇ ਘਰ ਵਾਪਿਸ ਮੁੜਨਾ ਹੀ ਪੈਂਦਾ ਹੈ। ਬਿਲਕੁੱਲ ਹੁਣ ਏਸੇ ਗੱਲ ਵਾਂਗ ਹੁਣ ਪੰਜਾਬੀ ਵੀ ਆਪਣੇ ਪੁਰਾਣੇ ਸੱਭਿਆਚਾਰ ਤੇ ਵਿਰਸੇ ਵੱਲ ਵਾਪਿਸ ਪਰਤਦੇ ਨਜ਼ਰ ਆ ਰਹੇ ਹਨ,ਜੋ ਕਿ ਇੱਕ ਸੁੱਭ ਸ਼ਗਨ ਦੇ ਸੰਕੇਤ ਹੈ। ਜਿਵੇਂ ਪੱਛਮੀ ਪਹਿਰਾਵੇ ਦੀ ਚਕਾਚੌਂਧ ਗੁਆਚੇ ਸਾਡੇ ਗੱਭਰੂ ਹੁਣ ਕੁੜਤਾ-ਪਜਾਮਾ ਤੇ ਮੁਟਿਆਰਾਂ ਪੰਜਾਬੀ ਸਲਵਾਰ ਸੂਟ ਵੀ ਹੋਣ ਬੜੀ ਟੌਹਰ ਨਾਲ ਪਾਉਣ ਲੱਗੇ ਹਨ।ਵਿਦੇਸੀ ਧਰਤੀ 'ਤੇ ਪਹੁੰਚ ਕੇ ਵੀ ਆਪਣੇ ਪਹਿਰਾਵੇ ਅਤੇ ਬੋਲੀ ਨਾਲ ਜੁੜੇ ਹੋਏ ਹਨ, ਜੋ ਸ਼ੁੱਭ ਸ਼ਗਨ ਹੈ। ਰੋਟੀ ਦੀ ਤਲਾਸ਼ 'ਚ ਦਹਾਕਿਆਂ ਤੋਂ ਵਿਦੇਸੀ ਧਰਤੀ 'ਤੇ ਬੈਠੇ ਪੰਜਾਬੀ ਆਪਣੇ ਸੱਭਿਆਚਾਰ ਤੇ ਵਿਰਸੇ ਨੂੰ ਹੁਣ ਤੱਕ ਦਿਲਾਂ 'ਚ ਵਸਾਈ ਬੈਠੇ ਹਨ। ਵਤਨ ਦੀ ਤਾਂਘ ਸਦਕਾ ਉਨ੍ਹਾਂ ਨੇ ਉੱਥੇ ਹੀ ਪਿੰਡਾ ਵਾਲਾ ਦੇਸੀ ਮਾਹੋਲ ਸਿਰਜ ਲਿਆ ਹੈ,ਜੋ ਸ਼ੁਭ ਸ਼ਗਨ ਹੈ। ਪੱਛਮੀ ਖਾਣਿਆਂ ਦੇ ਸੁਆਦ ਵਿਚ ਸਹੇੜੀਆਂ ਬਮਾਰੀਆਂ ਦੇ ਸਥਾਈ ਇਲਾਜ ਲਈ ਹੁਣ ਬਹੁਤੇ ਪੰਜਾਬੀ ਆਪਣੇ ਮੂਲ਼ (ਮੋਟੇ) ਅਨਾਜ ਵੱਲ ਵੀ ਪਰਤ ਰਹੇ ਹਨ,ਜ

ਅੱਜ ਦਾ ਖ਼ਬਰਨਾਮਾ

  ਅੱਜ ਦਾ ਖ਼ਬਰਨਾਮਾ
  ਸਰਕਾਰ ਪੰਜਾਬ ਅੰਦਰ ਫਿਰਦੇ ਆਵਾਰਾ ਪਸ਼ੂਆਂ ਦਾ ਸਥਾਈ ਹੱਲ ਕਰੇ : ਚੌਦਾਂ             ਅਮਰਗੜ੍ਹ,28 ਜਨਵਰੀ (ਸੁਖਵਿੰਦਰ ਸਿੰਘ ਅਟਵਾਲ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਪੰਜਾਬ ਅੰਦਰ ਫਿਰਦੇ ਆਵਾਰਾ ਪਸ਼ੂਆਂ ਨੂੰ ਫੜ ਗਾਊਸਾਲਾ 'ਚ ਪਾਵੇ,ਕਿਉਂਕਿ ਇਨ੍ਹਾਂ ਨਾਲ ਸੜਕਾਂ ਤੇ ਰੋਜਾਨਾ ਐਕਸੀਡੈਟ ਹੁੰਦੇ ਹਨ ਜਿਨ੍ਹਾਂ ਨਾਲ ਅਨੇਕਾਂ ਘਰਾਂ ਦੇ ਦੀਵੇ ਬੁੱਝੇ ਹਨ,ਪਰ ਸਰਕਾਰਾਂ ਦਾ ਇਸ ਵਿਕਰਾਲ ਸਮੱਸਿਆ ਵੱਲ ਬਿਲਕੁੱਲ ਵੀ ਧਿਆਨ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਲ੍ਹਾ ਪ੍ਰਧਾਨ ਜਗਦੀਸ਼ ਸਿੰਘ ਚੌਦਾ ਵੱਲੋਂ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਯੂਨੀਅਨ ਵੱਲੋਂ ਪੂਰੇ ਪੰਜਾਬ 'ਚ ਡੀਸੀ ਦਫਤਰਾਂ ਵਿੱਚ ਗਾਵਾਂ ਛੱਡਣ ਲਈ ਲਿਆਂਦੀਆਂ ਗਈਆਂ,ਪਰ ਜਿਲ੍ਹਾ ਪ੍ਰਬੰਧਕਾਂ ਵੱਲੋਂ ਮੰਗ-ਪੱਤਰ ਲੈ ਗਾਵਾਂ ਨੂੰ ਗਾਊਸਾਲਾ 'ਚ ਛੱਡਿਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਨ੍ਹਾਂ ਅਵਾਰਾ ਪਸ਼ੂਆਂ ਦਾ ਹੱਲ ਨਾ ਕੀਤਾ ਤਾਂ ਯੂਨੀਅਨ ਨੂੰ ਕੋਈ ਹੋਰ ਸਖ਼ਤ ਐਕਸਨ ਲੈਣ ਲਈ ਮਜ਼ਬੂਰ ਹੋਣਾ ਪਵੇਗਾ। ਇਸ ਸਮੇਂ ਇਨ੍ਹਾਂ ਨਾਲ ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਬਨਭੋਰਾ,ਬਲਾਕ ਮਾਲੇਰਕੋਟਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਮਾਨਾ,ਅਮਰਗੜ੍ਹ ਦੇ ਪ੍ਰਧਾਨ ਗੁਰਧਿਆਨ ਸਿੰਘ ਤੇ ਅਹਿਮਦਗੜ੍ਹ ਦੇ ਪ੍ਰਧਾਨ ਗਗਨਦੀਪ ਸਿੰਘ ਬਾਪਲਾ, ਜ਼ਿਲਾ ਆਗੂ ਗੁਰਵਿੰਦਰ ਸਿੰਘ ਸੋਹੀ ਬਾਗੜੀਆਂ,ਜਿਲ੍ਹਾ
  ਭੁਪਿੰਦਰਾ ਗਲੋਬਲ ਸਕੂਲ ਵਿਖੇ ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ   ਅਮਰਗੜ੍ਹ,28 ਜਨਵਰੀ(ਸੁਖਵਿੰਦਰ ਸਿੰਘ ਅਟਵਾਲ) ਇਲਾਕੇ ਅੰਦਰ ਵਿਦਿਆ ਦੇ ਖੇਤਰ 'ਚ ਮੱਲਾਂ ਮਾਰਨ ਵਾਲੇ ਭੁਪਿੰਦਰਾ ਗਲੋਬਲ ਸਕੂਲ ਵਿਖੇ ਇੱਕ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ ਗਿਆ।  ਇਸ ਮੌਕੇ ਸਕੂਲ ਦੇ ਡਾਇਰੈਕਟਰ ਸ੍ਰੀਮਤੀ ਲਖਬੀਰ ਕੌਰ ਢੀਂਡਸਾ,ਵਾਈਸ ਪ੍ਰਿੰਸੀਪਲ ਸ੍ਰੀਮਤੀ ਸਤਬੀਰ ਕੌਰ ਸਾਹੀ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਵੱਲੋਂ ਝੰਡਾ ਲਹਿਰਾਇਆ ਗਿਆ। ਬੱਚਿਆਂ ਨੇ ਗਣਤੰਤਰ ਦਿਵਸ ਤੇ ਬਸੰਤ ਪੰਚਮੀ ਤਿਉਹਾਰ ਨਾਲ ਸਬੰਧਤ ਕਵਿਤਾਵਾਂ,ਲੇਖ, ਦੇਸ ਭਗਤੀ ਦੇ ਗੀਤ ਗਾਏ ਅਤੇ ਛੋਟੇ ਬੱਚਿਆਂ ਵੱਲੋਂ ਬਹੁਤ ਹੀ ਖੂਬਸੂਰਤ ਡਾਂਸ ਵੀ ਪੇਸ਼ ਕੀਤਾ ਗਿਆ। ਡਾਇਰੈਕਟਰ ਮੈਡਮ ਢੀਂਡਸਾ ਨੇ ਦੱਸਿਆ ਕਿ ਬੱਚਿਆਂ ਨੂੰ ਡਾਂਸ ਪੇਸ਼ਕਾਰੀ ਅਤੇ ਸੁੰਦਰ ਗੀਤ ਲਈ ਤਿਆਰ ਕਰਨ ਦਾ ਸਿਹਰਾ ਸਕੂਲ ਦੀ ਡਾਂਸ ਟੀਚਰ ਮਿਸ ਮਨਦੀਪ ਕੌਰ ਅਤੇ ਸੰਗੀਤ ਅਧਿਆਪਕ ਸ੍ਰੀ ਦਇਆ ਸਿੰਘ ਨੂੰ ਜਾਂਦਾ ਹੈ। ਅਧਿਆਪਕਾ ਮਿਸ ਅਰਸ਼ਦੀਪ ਕੌਰ ਵੱਲੋਂ ਗਣਤੰਤਰ ਦਿਵਸ ਮੌਕੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸੰਦੇਸ਼ ਵੀ ਦਿੱਤਾ ਗਿਆ। ਇਸ ਤੋਂ ਬਾਅਦ ਕੁਝ ਸਮਾਂ ਪਹਿਲਾਂ ਸਕੂਲ ਵਿੱਚ ਓ.ਜੀ.ਓ ਦੀ ਪ੍ਰੀਖਿਆ ਵਿੱਚ ਟਾਪਰਾਂ ਨੂੰ ਮਿਸ ਸੁਖਵਿੰਦਰ ਓ.ਜੀ.ਓ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਸਕੂਲ ਦੇ ਡੀ.ਪੀ  ਹਰਮਨ ਸਿੰਘ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਪ੍ਰਣ ਦਿਵਾਇਆ  ਗਿਆ ਕਿ ਉਹ ਕਦੇ ਵੀ ਪਤੰਗ ਉਡਾਉਣ ਲਈ ਚਾਈਨ

👉ਸਰਬੱਤ ਦੇ ਭਲੇ ਲਈ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ

ਖੜਕੇ ਕੇ ਪਰਿਵਾਰ ਦਾ ਸਮਾਜ ਦੀ ਭਲਾਈ ਲਈ ਬਹੁਤ ਵੱਡਾ ਯੋਗਦਾਨ- ਵਿਧਾਇਕ ਕੁਲਵੰਤ ਸਿੰਘ ਪੰਡੋਰੀ ਮਹਿਲ ਕਲਾਂ (ਗੁਰਸੇਵਕ ਸਿੰਘ ਸਹੋਤਾ) ਇਲਾਕੇ ਵਿੱਚ ਸਮਾਜ ਸੇਵੀ ਕੰਮਾਂ ਵਿੱਚ ਹਮੇਸ਼ਾ ਮੋਹਰੀ ਰਹਿਣ ਵਾਲੇ ਕਸਬਾ ਮਹਿਲ ਕਲਾਂ ਦੇ ਪਰਿਵਾਰ ਜਗਰੂਪ ਸਿੰਘ ਯੂਐਸਏ (ਖੜਕੇ ਕੇ) ਪਰਿਵਾਰ ਵੱਲੋਂ ਸਰਬੱਤ ਦੇ ਭਲੇ ਲਈ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਨਾਨਕਸਰ ਠਾਠ ਮਹਿਲ ਕਲਾਂ ਦੇ ਕੀਰਤਨੀ ਜੱਥੇ ਵੱਲੋਂ ਰਸਭਿੰਨਾਂ ਕੀਤਾ ਗਿਆ। ਇਸ ਮੌਕੇ ਨਾਨਕਸਰ ਠਾਠ ਮਹਿਲ ਕਲਾਂ ਦੇ ਮੁੱਖ ਸੇਵਾਦਾਰ ਬਾਬਾ ਕੇਹਰ ਸਿੰਘ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ। ਇਸ ਮੌਕੇ ਕਥਾ ਵਿਚਾਰ ਕਰਦਿਆਂ ਬਾਬਾ ਕੇਹਰ ਸਿੰਘ ਨੇ ਕਿਹਾ ਕਿ ਲੋਕਾਂ ਲਈ ਜਿਉਣ ਵਾਲੇ ਪਰਿਵਾਰ ਹਮੇਸ਼ਾ ਲੋਕਾਂ ਦੇ ਹਰਮਨ ਪਿਆਰੇ ਹੁੰਦੇ ਹਨ। ਗੁਰੂ ਦਾ ਓਟ ਆਸਰਾ ਲੈ ਕੇ ਚੱਲਣ ਵਾਲੇ ਪਰਿਵਾਰ ਹਮੇਸ਼ਾ ਤਰੱਕੀਆਂ ਕਰਦੇ ਹਨ। ਅੱਜ ਖੜਕੇ ਕੇ ਪਰਿਵਾਰ ਦੀਆਂ ਵਿਦੇਸ਼ਾਂ ਵਿੱਚ ਵੀ ਚਰਚਾਵਾਂ ਹੁੰਦੀਆਂ ਹਨ। ਇਸ ਮੌਕੇ ਜਗਰੂਪ ਸਿੰਘ ਯੂਐਸਏ, ਸਮਾਜ ਸੇਵੀ ਸਰਬਜੀਤ ਸਿੰਘ ਸੰਭੂ, ਮਨਜੀਤ ਸਿੰਘ ਯੂਐਸਏ ਅਤੇ ਹਰਬਲਿੰਦਰ ਸਿੰਘ ਯੂਐਸਏ ਨੇ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਅਖੀਰ ਇਸ ਸਮਾਗਮ ਵਿੱਚ ਪੁੱਜੀਆਂ ਸਖਸ਼ੀਅਤਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸੰਤ ਬਾਬਾ ਕੇਹਰ ਸਿੰਘ ਜੀ,ਭਾਕਿਯੂ (ਕਾਦੀਆਂ) ਦੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ,ਸਰਪੰਚ ਬਲੌਰ ਸਿੰ

👉ਭਾਰਤੀਯ ਅੰਬੇਡਕਰ ਮਿਸ਼ਨ ਦੀ 2023 ਲਈ ਅੱਠਵੀਂ ਸੂਚੀ ਜਾਰੀ

👉ਕੌਮੀ ਪ੍ਰਧਾਨ ਨੇ ਮਿਸ਼ਨ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ 7 ਸਲਾਹਕਾਰ ਕੀਤੇ ਨਿਯੁਕਤ  👉 ਭਾਰਤੀਯ ਅੰਬੇਡਕਰ ਮਿਸ਼ਨ ਸਮਾਜ ਸੇਵਾ ਲਈ ਹਮੇਸ਼ਾ ਤਤਪਰ : ਦਰਸ਼ਨ ਕਾਂਗੜਾ   ✍️ ਸੰਗਰੂਰ (ਬਲਵਿੰਦਰ ਅਜ਼ਾਦ/ਸੁਖਵਿੰਦਰ ਭੰਡਾਰੀ/ਗੁਰਸੇਵਕ ਸਹੋਤਾ/ਸੁਖਵਿੰਦਰ ਅਟਵਾਲ)  ✍️ ਭਾਰਤੀਯ ਅੰਬੇਡਕਰ ਮਿਸ਼ਨ ਦੇ ਮੁੱਖ ਸਰਪ੍ਰਸਤ ਸ਼੍ਰੀਮਤੀ ਪੂਨਮ ਕਾਂਗੜਾ ਦੀ ਅਨੁਮਤੀ ਨਾਲ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਲੋਂ ਮਿਸ਼ਨ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਦਿਆਂ ਮਿਸ਼ਨ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸਾਲ 2023 ਦੀ ਨਵੀਂ ਟੀਮ ਦੇ ਨਾਲ ਨਾਲ ਅੱਠਵੀਂ ਸੂਚੀ ਜਾਰੀ ਕਰਦਿਆਂ ਭਾਰਤੀਯ ਅੰਬੇਡਕਰ ਮਿਸ਼ਨ ਦੇ ਸੱਤ (7) ਸੂਬਾ ਸਲਾਹਕਾਰ ਨਿਯੁਕਤ ਕੀਤੇ ਗਏ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ 1) ਸ਼੍ਰੀ ਦੀਪਕ ਕੁਮਾਰ ਸੀਨੀਅਰ ਵਾਇਸ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਚੰਡੀਗੜ੍ਹ (ਸ਼੍ਰੀ ਅੰਮ੍ਰਿਤਸਰ ਸਾਹਿਬ) 2) ਸ਼੍ਰੀ ਪਰਮਿੰਦਰ ਸਿੰਘ ਗਿੱਲ ਡਿਪਟੀ ਡਾਇਰੈਕਟਰ ਸਮਾਜਿਕ ਨਿਆਂ,ਅਧਿਕਾਰਤਾ ਅਤੇ ਘੱਟ ਗਿਣਤੀਆਂ ਵਿਭਾਗ ਪੰਜਾਬ (ਐਸ ਏ ਐਸ ਨਗਰ ਮੁਹਾਲੀ) 3) ਸ੍ਰ ਸੁਖਬੀਰ ਸਿੰਘ ਪ੍ਰਿੰਸੀਪਲ ਸਰਕਾਰੀ ਰਣਬੀਰ ਕਾਲਜ (ਸੰਗਰੂਰ) 4) ਸ਼੍ਰੀ ਰਾਜ ਕੁਮਾਰ ਹੰਸ ਸਾਬਕਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ (ਜਲੰਧਰ) 5) ਸ਼੍ਰੀ ਪ੍ਰਿਤਪਾਲ ਸਿੰਘ ਡੀ ਐਸ ਪੀ (ਮਾਨਸਾ) 6) ਸ਼੍ਰੀ ਜੋਗਿੰਦਰ ਸਿੰਘ ਇੰਸਪੈਕਟਰ ਪੁਲਿਸ (ਸੰਗਰੂਰ) ਅਤੇ 7

74ਵਾਂ ਗਣਤੰਤਰ ਦਿਵਸ: ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਲਹਿਰਾਇਆ ਕੌਮੀ ਝੰਡਾ

👉ਜ਼ਿਲ੍ਹਾ ਰੈੱਡ ਕਰਾਸ ਸਸਾਇਟੀ ਵੱਲੋਂ ਲੋੜਵੰਦਾਂ ਨੂੰ ਟਰਾਈ ਸਾਈਕਲਾਂ ਤੇ ਸਿਲਾਈ ਮਸ਼ੀਨਾਂ ਦੀ ਵੰਡ 👉ਮੁੱਖ ਮਹਿਮਾਨ ਵਲੋਂ ਵਧੀਆ ਸੇਵਾਵਾਂ ਬਦਲੇ ਸ਼ਖ਼ਸੀਅਤਾਂ ਦਾ ਸਨਮਾਨ 👉ਸਕੂਲੀ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪੇਸ਼ਕਾਰੀਆਂ ਬਰਨਾਲਾ, (ਸੁਖਵਿੰਦਰ ਸਿੰਘ ਭੰਡਾਰੀ)    74ਵੇਂ ਗਣਤੰਤਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਇੱਥੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਕਰਾਇਆ ਗਿਆ, ਜਿਸ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਨਿਭਾਈ ਗਈ। ਇਸ ਮੌਕੇ ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਭਦੌੜ ਲਾਭ ਸਿੰਘ ਉਗੋਕੇ ਤੇ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਕੁਮਾਰ ਮਲਿਕ ਵੀ ਹਾਜ਼ਰ ਰਹੇ।       ਕੌਮੀ ਝੰਡਾ ਲਹਿਰਾਉਣ ਉਪਰੰਤ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ  ਪੂਨਮਦੀਪ ਕੌਰ ਨੇ ਕਿਹਾ ਕਿ 26 ਜਨਵਰੀ, 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਸਾਨੂੰ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਹੋਣ ਦਾ ਮਾਣ ਹਾਸਲ ਹੋਇਆ। ਅੱਜ ਦੇ ਦਿਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੇ ਯੋਗਦਾਨ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਅਜਿਹੀਆਂ ਮਹਾਨ ਸ਼ਖ਼ਸੀਅਤਾਂ ਨੂੰ ਅੱਜ ਸਾਰਾ ਦੇਸ਼ ਸਿਜਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਲੋੜ ਹੈ ਉਨ੍ਹਾਂ ਸੂਰਮਿਆਂ ਦੀ, ਉਨ੍ਹਾਂ ਨੌਜਵਾਨਾਂ ਦੀ, ਜਿਹੜੇ ਅੱਜ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ। ਲੋੜ ਹੈ, ਸਾਡੇ ਨੌਜਵਾਨਾਂ ਨ

ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ; ਪ੍ਰੋ. ਗੱਜਣਮਾਜਰਾ

👉ਆਮ ਆਦਮੀ ਕਲੀਨਿਕਾ ਦਾ ਉਦਘਾਟਨ ਕੀਤਾ ✍️ ਅਮਰਗੜ੍ਹ/(ਸੁਖਵਿੰਦਰ ਸਿੰਘ ਅਟਵਾਲ) ✍️ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਆਮ ਆਦਮੀ ਕਲੀਨਿਕਾ ਦੀ ਸੁਰੂਆਤ ਕੀਤੀ ਗਈ ਹੈ ਜਿਸ ਤਹਿਤ ਹਲਕਾ ਅਮਰਗੜ੍ਹ 'ਚ 3 ਨਵੇਂ ਕਲੀਨਿਕਾ ਨੂੰ ਲੋਕ ਅਰਪਨ ਕੀਤਾ ਗਿਆ। ਪਿੰਡ ਮੰਨਵੀ,ਗੁਆਰਾ,ਕੁੱਪ ਕਲਾਂ ਵਿੱਚ ਨਵੇਂ ਬਣ ਕੇ ਤਿਆਰ ਹੋਏ ਆਮ ਆਦਮੀ ਕਲੀਨਿਕਾ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਪ੍ਰੋ.ਜਸਵੰਤ ਸਿੰਘ ਗੱਜਣਮਾਜਰਾ ਵਲੋਂ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਪ੍ਰੋਫ਼ੈਸਰ ਗੱਜਣਮਾਜਰਾ ਨੇ ਦੱਸਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਤੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਵਧੀਆ ਵਿਦਿਆ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਜਲਦ ਪੂਰੇ ਕੀਤੇ ਜਾ ਰਹੇ ਹਨ,ਪਰ ਪਿਛਲੀਆਂ ਸਰਕਾਰਾਂ ਵੱਲੋਂ ਢਾਂਚਾ ਖਰਾਬ ਹੀ ਇਨ੍ਹਾਂ ਕੀਤਾ ਗਿਆ ਹੈ ਕਿ ਇਸ ਨੂੰ ਮੁੜ ਤੋਂ ਪੈਰੀਂ-ਸਿਰੀ ਕਰਨ ਲਈ ਸਮਾਂ ਜ਼ਰੂਰ ਲੱਗੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਮਲੇਰਕੋਟਲਾ ਤੋਂ ਖੰਨਾ ਨੂੰ ਜਾਣ ਵਾਲੀ ਮੁਖ ਸੜਕ ਨੂੰ ਵੀ ਕੀਤਾ ਜਾ ਰਿਹਾ ਹੈ ਅਤੇ ਹਲਕੇ ਦੀਆਂ ਲਿੰਕ ਸੜਕਾਂ ਨੂੰ ਵੀ ਨਵੀਆਂ ਬਣਾਉਣ ਦੀ ਜਲਦ ਸੁਰੂਆਤ ਕੀਤੀ ਜਾਵੇਗੀ।ਇਸ ਮੌਕੇ ਸਰਪੰਚ ਨਰਿੰਦਰ ਸਿੰਘ ਢੀਂਡਸਾਂ, ਐਸਐਮਓ ਜਗਪਾਲਇੰਦਰ ਸਿੰਘ ਯੋ

ਸਰਕਾਰੀ ਡਿਸਪੈਂਸਰੀ ਪਿੰਡ ਹਮੀਦੀ ਵਿਖੇ ਆਮ ਆਦਮੀ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ

👉ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਨੂੰ ਸਿਹਤਮੰਦ ਬਣਾਉਣ ਲਈ 400 ਹੋਰ ਮੁਹੱਲਾ ਕਲੀਨਿਕ ਪੰਜਾਬ ਵਾਸੀਆਂ ਨੂੰ ਸਮਰਪਿਤ ਕਰਕੇ ਕਰਾਂਤੀਕਾਰੀ ਕਦਮ ਚੁੱਕਿਆ-ਵਿਧਾਇਕ ਪੰਡੋਰੀ   ✍️ ਮਹਿਲ ਕਲਾਂ/(ਗੁਰਸੇਵਕ ਸਿੰਘ ਸਹੋਤਾ) ✍️ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਸਿਹਤਮੰਦ ਬਣਾਉਣ ਲਈ ਅੱਜ ਰਾਜ ਅੰਦਰ 400 ਨਵੇਂ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ। ਇਹ ਵਿਚਾਰ ਅੱਜ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਕੁਲਵੰਤ ਸਿੰਘ ਪੰਡੋਰੀ ਨੇ ਸਰਕਾਰੀ ਡਿਸਪੈਂਸਰੀ ਪਿੰਡ ਹਮੀਦੀ ਵਿਖੇ ਪੰਜਾਬ ਸਰਕਾਰ ਵੱਲੋਂ ਨਵੇਂ  ਆਮ ਆਦਮੀ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ । ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 15 ਅਗਸਤ 2022 ਨੂੰ ਪਹਿਲੇ ਪੜਾਅ ਵਿਚ ਪੰਜਾਬ ਵਿੱਚ 100 ਮੁਹੱਲਾ ਕਲੀਨਿਕ ਸ਼ੁਰੂ ਕੀਤੇ ਗਏ ਸਨ। ਮੁਹੱਲਾ ਕਲੀਨਿਕ ਵਿੱਚ ਦਵਾਈ ਅਤੇ ਟੈਸਟਾਂ ਦੀ ਸਹੂਲਤ ਮੁਫ਼ਤ ਹੈ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕਾਂ ਵਿੱਚ ਹੁਣ ਤਕ 10 ਲੱਖ ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ।ਇਸ  ਮੌਕੇ ਮੁੱਢਲੇ ਸਿਹਤ ਕੇਂਦਰ ਮਹਿਲਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਮੈਡਮ ਗੁਰਤੇਜਿੰਦਰ ਕੌਰ ਲੁਧਿਆਣਾ ਦੀ ਅਗਵਾਈ ਹੇਠ ਸਮੂਹ ਸਟਾਫ ਵੱਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਜੀ ਆਇਆ ਆਖਦਿਆਂ ਵਿਧਾਇਕ ਪ

ਜ਼ਿਲ੍ਹਾ ਬਰਨਾਲਾ 'ਚ 7 ਹੋਰ ਆਮ ਆਦਮੀ ਕਲੀਨਿਕ ਕੀਤੇ ਸ਼ੁਰੂ- ਡੀ ਸੀ ਬਰਨਾਲਾ

👉1.75 ਕਰੋੜ ਰੁਪਏ ਦੀ ਲਾਗਤ ਨਾਲ ਖੋਲ੍ਹੇ ਗਏ 7 ਕਲੀਨਿਕ, ਪਹਿਲਾਂ ਚੱਲ ਰਹੇ ਸਨ 2 ਕਲੀਨਿਕ ਮਹਿਲ ਕਲਾਂ /(ਗੁਰਸੇਵਕ ਸਿੰਘ ਸਹੋਤਾ)   ਵੇਰਵਾ👉 ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਘਰਾਂ ਦੇ ਨੇੜੇ ਮੁਹੱਈਆ ਕਰਵਾਉਣ ਦੇ ਮਕਸਦ ਵਜੋਂ ਸੂਬੇ ਭਰ ਵਿੱਚ ਪਹਿਲੇ ਪੜਾਅ ਵਿੱਚ ਖੋਲ੍ਹੇ ਗਏ 100 ਆਮ ਆਦਮੀ ਕਲੀਨਿਕਾਂ ਦੀ ਸਫਲਤਾ ਤੋਂ ਬਾਅਦ ਸੂਬੇ ਵਿੱਚ 400 ਹੋਰ ਕਲੀਨਿਕ ਚਾਲੂ ਕਰ ਦਿੱਤੇ ਹਨ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਰਨਾਲਾ 'ਚ ਅੱਜ 7 ਨਵੇ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਗਏ ਹਨ, ਜਦਕਿ 8ਵਾਂ ਕਲੀਨਿਕ ਪਿੰਡ ਠੀਕਰੀਵਾਲਾ ਵਿਖੇ ਅਗਲੇ ਕੁਝ ਦਿਨਾਂ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ 1.75 ਕਰੋੜ ਦੀ ਲਾਗਤ ਨਾਲ ਇਹ 7 ਕਲੀਨਿਕ ਸ਼ੁਰੂ ਕੀਤੇ ਗਏ ਹਨ ਤੇ ਇਸ ਸਕੀਮ ਤਹਿਤ ਪ੍ਰਾਇਮਰੀ ਸਿਹਤ ਕੇੰਦਰਾਂ ਦੀ ਮੁਰੰਮਤ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਲੀਨਿਕ ਦੇ ਖੁੱਲ੍ਹਣ ਨਾਲ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮਿਲਣ ਲੱਗੀਆਂ ਹਨ। ਵਿਧਾਇਕ ਮਹਿਲ ਕਲਾਂ ਸ੍ਰੀ ਕੁਲਵੰਤ ਸਿੰਘ ਪੰਡੋਰੀ ਨੇ ਹਮੀਦੀ 'ਚ ਅਤੇ ਵਿਧਾਇਕ ਭਦੌੜ ਸ੍ਰੀ ਲਾਭ ਸਿੰਘ ਉਗੋਕੇ ਨੇ ਸਹਿਣਾ 'ਚ ਵੱਖ-ਵੱਖ ਮੁਹੱਲਾ ਕਲੀਨਿਕਾਂ ਦੇ ਉਦਘਾਟਨੀ ਸਮਾਰੋਹ ਵਿੱਚ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾ

Contact For Detail -9988347401

👉ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੀ ਅਗਵਾਈ ਹੇਠ ਪਿੰਡ ਮਾੜੀਮੇਘਾ ਦੇ ਜਲਦੀ ਵਿਕਾਸ ਕਾਰਜ ਬਿੰਨਾ ਕਿਸੇ ਪੱਖਪਾਤ ਤੋ ਚਾਲੂ ਕੀਤੇ ਜਾਣਗੇ ।ਆਪ ਆਗੂ ਗੁਰਮੁੱਖ ਸਿੰਘ ਜਗੀਰਦਾਰ ਮਾੜੀਮੇਘਾ

✍️ਖਾਲੜਾ,(ਦਲਬੀਰ ਉਧੋਕੇ)✍️ ਹਲਕਾ ਖੇਮਕਰਨ ਦੇ ਵਿਧਾਇਕ ਸਰਦਾਰ ਸਰਵਨ ਸਿੰਘ ਧੁੰਨ ਦੀ ਅਗਵਾਈ ਹੇਠ ਜਲਦੀ ਹੀ ਪਿੰਡ ਦੇ ਰੁੱਕੇ ਹੋਏ ਵਿਕਾਸ ਕਾਰਜ ਬਿੰਨਾ ਪੱਖਪਾਤ ਕੀਤਿਆ ਜਲਦੀ ਹੀ ਚਾਲੂ ਕੀਤੇ ਜਾਣਗੇ ।ਇੰਨਾ ਸਬਦਾ ਦਾ ਪ੍ਗਟਾਵਾ ਕਰਦਿਆ ।ਆਪ ਆਗੂ  ਗੁਰਮੁੱਖ ਸਿੰਘ ਜਗੀਰਦਾਰ ਮਾੜੀਮੇਘਾ ਨੇ ਕੀਤਾ ।ਉਨਾ ਕਿਹਾ ਕਿ ਪਿੰਡ ਦੇ ਬਹੁਤ ਸਾਰੇ ਵਿਕਾਸ ਕਾਰਜ ਹਨ ਜੋ ਸਰਕਾਰ ਬਦਲਣ ਕਰਕੇ ਰੁੱਕੇ ਹੋਏ ਸਨ ।  ਉਨਾ ਨੂੰ ਜਲਦੀ  ਹਲਕਾ ਵਿਧਾਇਕ ਦੀ ਅਗਵਾਈ ਹੇਠ ਚਾਲੂ ਕੀਤਾ ਜਾਵੇਗਾ  । ਉਨਾ ਕਿਹਾ ਕਿ ਆਮ  ਆਦਮੀ ਦੀ ਸਰਕਾਰ ਹਲਕੇ  ਦੇ ਪਿੰਡਾ ਨੂੰ ਨਮੂੰਨੇ ਦੇ ਪਿੰਡ ਬਣਾਉਣ ਲਈ ਵਚਨਬੱਧ ਹੈ । ਇਸ ਮੌਕੇ ਇੰਨਾ ਨਾਲ ਸੁੱਖਵੰਤ ਸਿੰਘ ਜਗੀਰਦਾਰ ਮਾੜੀਮੇਘਾ ,ਜਗਜੀਤ ਸਿੰਘ,ਜਗਦੀਸ ਸਿੰਘ ,ਦਲਬੀਰ ਸਿੰਘ ,ਰੋਸਨ ਸਿੰਘ ਹਰਦੇਵ ਸਿੰਘ , ਸੰਦੀਪ ਸਿੰਘ , ਵਰਿੰਦਰ ਸਿੰਘ ਨਿਰਮਲ ਸਿੰਘ ,ਚਾਨਣ ਸਿੰਘ ਸੰਧੂ ,ਸੁਖਦੇਵ ਸਿੰਘ , ਜਸਪਾਲ ਸਿੰਘ ,ਹਰਪਾਲ ਸਿੰਘ ਮੱਲ ਮਾੜੀਮੇਘਾ  ਆਦਿ ਆਪ ਵਲੰਟੀਅਰ  ਫੋਟੋ ਵੇਰਵਾ ÷ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਨਾਲ ਆਪ ਆਗੂ ਗੁਰਮੁੱਖ ਸਿੰਘ ਜਗੀਰਦਾਰ

👉74वां गणतंत्र दिवस : डी. सी. बरनाला पूनमदीप कौर ने बाबा कला मेहर स्टेडियम में राष्ट्रीय ध्वज फहराया

✍️बरनाला/(चेतन गर्ग/बलविंदर आज़ाद)✍️ 👉जिला रेडक्रॉस सोसायटी द्वारा जरूरतमंदों को ट्राइसाइकिल व सिलाई मशीनौ का किया वितरण 👉मुख्य अतिथि द्वारा उत्कृष्ट सेवाओं के लिए व्यक्तित्वों का सम्मान, सांस्कृतिक प्रस्तुतियां स्कूली बच्चों ने दी 👉जिला विद्यालयों में 27 जनवरी को अवकाश घोषित विवरण 👉 74वें गणतंत्र दिवस का जिला स्तरीय समारोह यहां बाबा कला मेहर स्टेडियम में आयोजित किया गया, जिसमें मुख्य अतिथि के रूप में पहुंची डी. सी बरनाला श्रीमती पूनमदीप कौर द्वारा राष्ट्रीय ध्वज फहराने की रस्म अदा की गई. इस अवसर पर विधायक महल कलां कुलवंत सिंह पंडोरी, विधायक भदौड़ लाभ सिंह उगोके और जिला पुलिस प्रमुख श्री संदीप कुमार मलिक भी उपस्थित थे. राष्ट्रीय ध्वज फहराने के बाद बोलते हुए मुख्य अतिथि श्रीमती पूनमदीप कौर ने कहा कि 26 जनवरी 1950 को भारतीय संविधान लागू होने के साथ ही हमें दुनिया के सबसे बड़े लोकतंत्र होने का गौरव प्राप्त हुआ। आज भारतीय संविधान के निर्माता डॉ. भीमराव अंबेडकर के योगदान को नजरअंदाज नहीं किया जा सकता है। पूरा देश आज ऐसे महान विभूतियों की पूजा कर रहा है। उन्होंने कहा कि आज हमें उन नायकों

👉ਜੀ. ਹੋਲੀ ਹਾਰਟ ਸਕੂਲ ਵਿੱਚ ਵਿੰਟਰ ਕਾਰਨੀਵਲ ਸ਼ਾਨਦਾਰ ਸਮਾਗਮ ਅਮਿੱਟ ਯਾਦਾਂ ਛੱਡਦਾ ਸਮਾਪਤ

✍️ਮਹਿਲ ਕਲਾਂ /(ਗੁਰਸੇਵਕ ਸਿੰਘ ਸਹੋਤਾ)✍️ ਵਿੱਦਿਅਕ ,ਖੇਡਾਂ ਅਤੇ ਹੋਰਨਾਂ ਸਕੂਲ  ਗਤੀਵਿਧੀਆਂ ਵਿੱਚ ਨਵੇਂ ਮੀਲ ਪੱਥਰ ਸਥਾਪਤ ਕਰਨ ਵਾਲੀ ਸੰਸਥਾ ਗੁਰਪ੍ਰੀਤ  ਹੋਲੀ ਹਾਰਟ ਪਬਲਿਕ ਸਕੂਲ, ਮਹਿਲ ਕਲਾਂ ਵੱਲੋਂ ਇੱਕ ਵਿਲੱਖਣ ਸੋਚ ਨਾਲ 'ਵਿੰਟਰ ਕਾਰਨੀਵਲ " ਐਕਸਯੂਬਰੈਂਸ ਦਾ ਜੋਸ਼ੋ-ਖਰੋਸ਼ ਨਾਲ ਆਯੋਜਨ ਕੀਤਾ ਗਿਆ। ਕਾਰਨੀਵਲ ਦਾ ਉਦਘਾਟਨ ਪ੍ਰਸਿੱਧ ਸਮਾਜ ਸੇਵੀ ਸ੍ਰੀ ਲੱਖੀ ਜੈਲਦਾਰ ਜੀ, ਸਕੂਲ ਦੇ ਚੇਅਰਮੈਨ ਸ੍ਰੀ ਅਜੇ ਜਿੰਦਲ, ਮੈਨੇਜਿੰਗ ਡਾਇਰੈਕਟਰ ਸ੍ਰੀ ਸੁਸ਼ੀਲ ਗੋਇਲ ਅਤੇ ਸਕੂਲ ਦੇ ਡਾਇਰੈਕਟਰ ਸ੍ਰੀ ਰਾਕੇਸ਼ ਬਾਂਸਲ, ਸ੍ਰੀ ਨਿਤਿਨ ਜਿੰਦਲ ਅਤੇ ਮੈਨੇਜਮੈਂਟ ਦੇ ਸਾਰੇ ਮੈਂਬਰਾਂ ਵੱਲੋਂ ਸ਼ਮਾ ਰੋਸਨ ਕਰ ਕੇ  ਕੀਤਾ ਗਿਆ। ਇਸ ਮੌਕੇ 'ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਰੰਗਾਰੰਗ ਪ੍ਰੋਗਰਾਮ ਨੇ ਹਰ ਕਿਸੇ ਦਾ ਮਨ ਮੋਹ ਲਿਆ। ਪੰਜਾਬੀ ਸੱਭਿਆਚਾਰ ਅਤੇ ਪੁਰਾਤਨਤਾ ਨੂੰ ਦਰਸਾਉਂਦਾ ਹੋਇਆ ਸਟਾਲ 'ਰੰਗਲਾ ਪੰਜਾਬ' ਹਰ ਕਿਸੇ ਦੀ ਵਿਸੇਸ਼ ਖਿੱਚ ਦਾ ਕੇਂਦਰ ਸੀ। ਕਾਰਨੀਵਲ ਵਿੱਚ ਵਿਦਿਆਰਥੀਆਂ ਦੁਆਰਾ ਉਹਨਾਂ ਦੀ ਕਲਾਤਮਕ ਅਤੇ ਸਿਰਜਣਾਤਮਕ ਯੋਗਤਾਵਾਂ ਨੂੰ ਦਰਸਾਉਂਦੇ ਹੋਏ ਸਟਾਲ ਜਿਵੇਂ ਕਿ ਲੱਕੀ ਡਿਪ, ਸਪਿਨ ਦ ਵ੍ਹੀਲ, ਫੀਡ ਦ ਲਾਇਨ,ਕ੍ਰੇਜੀ ਹੂਪਸ ਆਦਿ ਭੀੜ ਖਿੱਚਣ ਵਾਲੇ ਸਨ। ਬੱਚਿਆਂ ਦੀ ਦਿਲਚਸਪੀ ਨੂੰ ਪੂਰਾ ਕਰਨ ਵਾਲੇ ਇੱਕ ਬਹੁਤ ਹੀ ਖਾਸ ਹਿੱਸੇ ਵਿੱਚ ਕਈ ਤਰ੍ਹਾਂ ਦੇ ਝੂਲੇ, ਟਰੇਨ ਡੀ.ਜੇ, ਖਾਣ-ਪੀਣ ਦੀਆਂ ਸਟਾਲ, ਮਾਪਿਆਂ ਲਈ ਮਜ

👉ਭਾਰਤੀ ਕਿਸਾਨ ਯੂਨੀਅਨ (ਕਾਦੀਆਂ) 27 ਜਨਵਰੀ ਨੂੰ ਅਵਾਰਾ ਪਸੂ ਡੀਸੀ ਕੰਪਲੈਕਸ ਵਿੱਚ ਛੱਡੇਗੀ-ਛਿੰਦਾ ਵਜੀਦਕੇ

👉ਪੰਜਾਬ ਸਰਕਾਰ ਅਵਾਰਾ ਪਸ਼ੂਆਂ ਦੇ ਨਾਮ ਤੇ ਇਕੱਠਾ ਕੀਤਾ ਪੈਸਾ ਨਹੀ ਖਰਚ ਰਹੀ ✍️ਮਹਿਲ ਕਲਾਂ/(ਗੁਰਸੇਵਕ ਸਹੋਤਾ)✍️ ਪੰਜਾਬ ਦੀਆਂ ਸੜਕਾਂ ਤੇ ਦਿਨੋ ਦਿਨ ਅਵਾਰਾ ਪਸੂਆਂ ਕਾਰਨ ਹੁੰਦੇ ਸੜਕੀ ਹਾਦਸਿਆਂ ਦੇ ਮੱਦੇਨਜਰ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਸਮੁੱਚੇ ਪੰਜਾਬ ਅੰਦਰ ਅਵਾਰਾ ਪਸੂ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਵਿੱਚ ਛੱਡੇਗੀ। ਇਹ ਵਿਚਾਰ ਭਾਕਿਯੂ ਕਾਦੀਆਂ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਛਿੰਦਾ ਵਜੀਦਕੇ ਖੁਰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਝੇ ਕੀਤੇ । ਛਿੰਦਾ ਵਜੀਦਕੇ ਨੇ ਕਿਹਾ ਕਿ ਪੰਜਾਬ ਸਰਕਾਰ ਅਵਾਰਾ ਪਸੂਆਂ ਦੇ ਨਾਮ ਹੇਠ ਕਰੋੜਾਂ ਰੁਪਏ ਦੇ ਟੈਕਸ ਇਕੱਠੇ ਕਰਦੀ ਹੈ, ਪਰ ਅਵਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਅਵਾਰਾ ਪਸ਼ੂਆਂ ਕਾਰਨ ਹਜਾਰਾਂ ਜਾਨਾ ਅਜਾਈ ਜਾ ਰਹੀਆਂ ਹਨ। ਇਹਨਾਂ ਹਾਦਸਿਆ ਵਿੱਚ ਜੋ ਬਚ ਜਾਦੇ ਹਨ ਉਹਨਾਂ ਦਾ ਜੀਵਨ ਨਰਕਮਈ ਬਣ ਜਾਦਾ ਹੈ। ਪੰਜਾਬ ਦਾ ਕਿਸਾਨ ਪਹਿਲਾਂ ਹੀ ਘਾਟੇ ਵਿੱਚ ਜਾ ਰਿਹਾ ਹੈ ਜਦਕਿ ਅਵਾਰਾ ਪਸੂ ਪੁੱਤਾਂ ਵਾਗ ਪਾਲੀ ਫਸਲ ਬਰਬਾਦ ਕਰ ਰਹੇ ਹਨ। ਆਖਰ ਅਵਾਰਾ ਪਸੂਆ ਦੇ ਨਾਮ ਤੇ ਇਕੱਠਾ ਕੀਤਾ ਪੈਸਾ ਕਿੱਧਰ ਜਾ ਰਿਹਾ ਹੈ? ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕੋਈ ਹੱਲ ਨਾ ਕੀਤਾ ਤਾਂ ਕਿਸਾਨਾਂ ਨੂੰ ਨਾਲ ਲੈ ਕੇ ਮਜਬੂਰਨ 27 ਜਨਵਰੀ ਨੂੰ ਸਮੁੱਚੇ ਪੰਜਾਬ ਵਿੱਚੋ ਅਵਾਰਾ ਪਸੂ ਡੀਸੀ ਦਫਤਰਾਂ ਵਿੱਚ ਛੱਡੇ ਜਾਣਗੇ। ਉਹਨਾਂ ਸਮੂਹ ਕਿਸਾਨਾਂ ਨੂੰ ਇਸ ਗੰਭੀਰ ਸਮੱਸਿਆ ਦੇ ਹੱਲ ਲਈ 27 ਜਨ

ਚਾਇਨਾ ਡੋਰ ਸਬੰਧੀ ਅੱਪਡੇਟ

👉ਵਿਦਿਆਰਥੀਆਂ ਨੇ ਚਾਇਨਾ ਡੋਰ ਦੇ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ✍️ਬਰਨਾਲਾ, (ਸੁਖਵਿੰਦਰ ਸਿੰਘ ਭੰਡਾਰੀ)✍️ ਵੇਰਵਾ👉  ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਅੱਜ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਇੱਕ ਰੈਲੀ ਕੱਢ ਕੇ ਲੋਕਾਂ ਨੂੰ ਚਾਇਨਾ ਡੋਰ ਦਾ ਇਸਤੇਮਾਲ ਨਾ ਕਰਨ ਲਈ ਜਾਗਰੂਕ ਕੀਤਾ । ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਹੱਥਾਂ ਵਿੱਚ ਮਾਟੋ ਲੈ ਕੇ ਬਾਜ਼ਾਰਾਂ ਵਿੱਚ ਨਾਅਰੇ ਲਗਾਉਂਦੇ ਹੋਏ ਕਹਿ ਰਹੇ ਸਨ ਕਿ ਚਾਇਨਾ ਡੋਰ ਤੋਂ ਛੁਟਕਾਰਾ ਪਾਓ ਅਤੇ ਪੰਛੀਆਂ ਦੀ ਜਾਨ ਬਚਾਓ।  ਰੈਲੀ ਨੂੰ ਸੰਬੋਧਿਤ ਕਰਦੇ ਹੋਏ ਪ੍ਰਿੰਸੀਪਲ ਰਾਜ ਮਹਿੰਦਰ ਸਿੰਘ ਸ਼ਰਮਾ ਨੇ ਕਿਹਾ ਕਿ ਚਾਇਨਾ ਡੋਰ ਜਾਨਲੇਵਾ ਹੈ ।ਇਸ ਵਿੱਚ ਫ਼ਸ ਕੇ ਬਹੁਤ ਸਾਰੇ ਜੀਵ ਜੰਤੂਆਂ ਦੀ ਮੌਤ ਹੋ ਚੁੱਕੀ ਹੈ ਅਤੇ ਬਹੁਤ ਸਾਰੇ ਲੋਕ ਜ਼ਖ਼ਮੀ   ਹੋ ਚੁੱਕੇ ਹਨ।  ਬੱਚੇ ਆਪਣੇ ਹੱਥ ਕਟਵਾ ਰਹੇ ਹਨ । ਇਸ ਲਈ ਹੁਣ ਸਾਨੂੰ ਇਸ ਡੋਰ ਤੋਂ ਛੁਟਕਾਰਾ ਪਾਉਣਾ ਹੀ ਹੋਵੇਗਾ । ਇਹ ਹੀ ਸਾਡੇ ਬੱਚਿਆਂ ਲਈ ਬਿਹਤਰ ਹੈ । ਉਨ੍ਹਾਂ ਨੇ ਕਿਹਾ ਕਿ ਸਾਡੇ ਸਕੂਲ ਦੇ ਬੱਚੇ ਚਾਇਨਾ ਡੋਰ ਦਾ ਇਸਤੇਮਾਲ ਨਹੀਂ ਕਰਨਗੇ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।  ਰੈਲੀ ਵਿਚ ਸਕੂਲ ਦੇ ਅਧਿਆਪਕ ਬਲਵਿੰਦਰ ਸਿੰਘ, ਚਰਨਜੀਤ ਸ਼ਰਮਾ,  ਸੁਸ਼ਮਾ ਗੋਇਲ, ਨਿਧੀ ਗੁਪਤਾ ,ਸੁਖਬੀਰ ਸਿੰਘ, ਹਰੀਸ਼ ਕੁਮਾਰ ਆਦਿ ਸ਼ਾਮਲ ਹੋਏ।

👉ਫਰਿੱਜ ਅਤੇ ਏ.ਸੀ. ਰਿਪੇਅਰਿੰਗ ਦੇ ਸਿਖਿਆਰਥੀਆਂ ਨੂੰ ਵੰਡੇ ਸਰਟੀਫ਼ਿਕੇਟ

ਬਰਨਾਲਾ, (ਸੁਖਵਿੰਦਰ ਸਿੰਘ ਭੰਡਾਰੀ)✍️ ਵੇਰਵਾ👉 ਐੱਸ.ਬੀ.ਆਈ ਆਰਸੇਟੀ ਬਰਨਾਲਾ ਵੱਲੋਂ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਲਈ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ  ਵੱਖ-ਵੱਖ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ।  ਇਸ ਸੰਸਥਾ ਵੱਲੋਂ ਸਟੇਟ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ 30 ਦਿਨਾਂ ਦਾ ਫਰਿੱਜ ਅਤੇ ਏ.ਸੀ ਰਿਪੇਅਰਿੰਗ ਦਾ ਕੋਰਸ ਪੂਰਾ ਕਰਾਇਆ ਗਿਆ। ਇਸ ਟ੍ਰੇਨਿੰਗ ਪੋ੍ਰਗਰਾਮ ਵਿੱਚ ਤਕਰੀਬਨ 20 ਸਿਖਿਆਰਥੀਆਂ ਨੇ ਹਿੱਸਾ ਲਿਆ, ਜਿਸ ਵਿੱਚ ਸਿਰਫ ਲੜਕੇ ਸ਼ਾਮਲ ਸਨ। ਇਸ ਸਰਟੀਫ਼ਿਕੇਟ ਸਮਾਰੋਹ ਵਿੱਚ  ਧਰਮਪਾਲ ਬਾਂਸਲ (ਡਾਇਰੈਕਟਰ, ਐੱਸ.ਬੀ.ਆਈ ਆਰਸੇਟੀ, ਬਰਨਾਲਾ) ਨੇ ਸਿਖਿਆਰਥੀਆਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਅਤੇ ਸਵੈ ਰੋਜ਼ਗਾਰ ਚਲਾਉਣ ਲਈ ਕਰਜ਼ਾ ਲੈਣ ਦੇ ਚਾਹਵਾਨ ਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਸਰਟੀਫ਼ਿਕੇਟ ਵੰਡੇ। ਇਸ ਸਮਾਰੋਹ ਵਿੱਚ ਐਸ.ਬੀ.ਆਈ ਆਰਸੇਟੀ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।

ਸੰਘਰਸ਼ ਜਾਰੀ ਹੈ

👉ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਬਰਨਾਲਾ ਦਾ ਵੱਡਾ ਕਾਫ਼ਲਾ  26 ਜਨਵਰੀ ਨੂੰ ਟੋਲ ਪਲਾਜ਼ਾ ਪੱਖੋ ਕੈਂਚੀਆਂ ਤੇ ਕੱਢੇਗਾ ਟਰੈਕਟਰ ਮਾਰਚ - ਦਰਸ਼ਨ ਸਿੰਘ ਉੱਗੋਕੇ  ✍️ਹੰਢਿਆਇਆ/(ਸੁਖਵਿੰਦਰ ਸਿੰਘ ਭੰਡਾਰੀ)✍️ ਵੇਰਵਾ✍️👉 ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 26 ਜਨਵਰੀ ਨੂੰ ਟਰੈਕਟਰ ਮਾਰਚ ਦੀ ਤਿਆਰੀ ਲਈ ਵੱਡੀ ਮੀਟਿੰਗ ਇਤਿਹਾਸਕ ਪਿੰਡ ਹੰਢਿਆਇਆ ਵਿਖੇ ਪਰਮਿੰਦਰ ਹੰਡਿਆਇਆ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਮਹਿਤਾ ਅਤੇ ਜਿਲ੍ਹਾ ਮੀਤ ਪ੍ਰਧਾਨ ਇੰਦਰ ਪਾਲ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਆਗੂਆਂ ਵੱਲੋ ਜੱਥੇਬੰਦੀ ਦੇ  26 ਜਨਵਰੀ ਨੂੰ ਟਰੈਕਟਰ ਮਾਰਚ ਦੇ ਮਕਸਦ ਤੋਂ ਜਾਣੂ ਕਰਵਾਇਆ। ਆਗੂਆਂ ਦੱਸਿਆ ਕਿ ਤਿੰਨ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਚੱਲੇ ਇਤਿਹਾਸਕ ਜੇਤੂ ਕਿਸਾਨ ਅੰਦੋਲਨ ਦੌਰਾਨ 26 ਜਨਵਰੀ 2021 ਲਾਲ ਕਿਲ੍ਹੇ ਉੱਪਰ ਵਾਪਰੀ ਘਟਨਾ ਇੱਕ ਇਤਿਹਾਸਕ ਘਟਨਾ ਸੀ। ਕੇਂਦਰ ਦੀ ਮੋਦੀ ਸਰਕਾਰ ਕਥਿਤ ਤੌਰ ਤੇ ਇਸ ਦਿਨ ਸਾਂਝੇ ਕਿਸਾਨ ਘੋਲ ਨੂੰ ਲੀਹੋਂ ਲਾਹੁਣਾ ਚਾਹੁੰਦੀ ਸੀ। ਪੰਜਾਬ, ਹਰਿਆਣਾ ਸਮੇਤ ਪੂਰੇ ਮੁਲਕ ਅੰਦਰ ਉੱਸਰੀ ਜਥੇਬੰਦਕ ਸਾਂਝ ਨੂੰ ਖੇਰੂੰ -ਖੇਰੂੰ ਕਰਨ ਦਾ ਭਰਮ ਪਾਲ ਰਹੀ ਸੀ।ਐਸ ਕੇ ਐਮ ਦੀ ਲੀਡਰਸ਼ਿਪ ਨੇ ਮੋਦੀ ਸਰਕਾਰ ਦੀ ਇਸ ਸਾਜ਼ਿਸ਼ ਨੂੰ ਪੂਰੀ ਸੂਝ ਬੂਝ ਨਾਲ ਪਛਾੜਕੇ ਸਾਂਝੇ ਸੰਘਰਸ਼ ਰਾਹੀਂ ਉੱਸਰੀ ਏਕਤਾ ਨੂੰ ਬਰਕਰਾਰ ਰੱਖਦਿਆਂ ਕਦਮ ਦਰ ਕਦਮ ਅੱਗੇ ਵਧਾਇਆ ਅਤੇ ਮੋ

ਜਾਗਰੂਕਤਾ ਰੈਲੀ ਸਬੰਧੀ ਅੱਪਡੇਟ

👉ਡਿਪਟੀ ਕਮਿਸ਼ਨਰ ਨੇ ਕਾਇਆਕਲਪ ਪ੍ਰੋਗਰਾਮ ਤਹਿਤ ਜਾਗਰੂਕਤਾ ਰੈਲੀ ਨੂੰ ਦਿਖਾਈ ਹਰੀ ਝੰਡੀ ਬਰਨਾਲਾ, 24 ਜਨਵਰੀ (ਸੁਖਵਿੰਦਰ ਸਿੰਘ ਭੰਡਾਰੀ)      ਪੰਜਾਬ ਸਰਕਾਰ ਦੇ ਕਾਇਆਕਲਪ ਪ੍ਰੋਗਰਾਮ ਦਾ ਮਕਸਦ ਸਰਕਾਰੀ ਹਸਪਤਾਲਾਂ ਦੀਆਂ ਸੇਵਾਵਾਂ 'ਚ ਸੁਧਾਰ ਲਿਆਉਣਾ ਹੈ ਤਾਂ ਜੋ ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾਂ ਮਹੱਈਆ ਕਰਵਾਈਆਂ ਜਾ ਸਕਣ।  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਵੱਲੋਂ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾਉਣ ਸਮੇਂ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਕਾਇਆਕਲਪ ਪ੍ਰੋਗਰਾਮ ਤਹਿਤ ਹਸਪਤਾਲਾਂ ਦੀ ਸਾਫ-ਸਫਾਈ, ਸਟਾਫ ਦਾ ਮਰੀਜ਼ਾ੍ਂ ਪ੍ਰਤੀ ਚੰਗਾ ਵਿਵਹਾਰ, ਕੰਮ ਕਰਨ ਦੀ ਗੁਣਵੱਤਾ 'ਚ ਸੁਧਾਰ ਲਿਆਉਣਾ ਤੇ ਸਿਹਤ ਸੇਵਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਸੀਨੀਅਰ ਮੈਡੀਕਲ ਅਫਸਰ ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਬਰਨਾਲਾ ਕਾਇਆਕਲਪ 'ਚ 50 ਲੱਖ ਅਤੇ ਈਕੋ ਫਰੈਂਡਲੀ ਹਾਸਪੀਟਲ ਐਵਾਰਡ 'ਚ 10 ਲੱਖ ਦੀ ਰਾਸ਼ੀ ਨਾਲ ਸੂਬਾ ਪੱਧਰ 'ਤੇ ਪਹਿਲੇ ਸਥਾਨ 'ਤੇ ਰਿਹਾ ਹੈ।  ਇਸ ਸਮੇਂ ਸਿਹਤ ਵਿਭਾਗ ਦੇ ਸਟਾਫ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਆਫ ਨਰਸਿੰਗ ਬਰਨਾਲਾ ਦੇ ਸਟਾਫ ਤੇ ਵਿਦਿਾਰਥੀਆਂ ਦੇ ਸਹਿਯੋਗ ਨਾਲ ਜਾਗਰੂਕਤਾ ਪੈਦਲ ਮਾਰਚ ਕੀਤਾ ਗਿਆ। ਇਸ ਵਿੱਚ ਹੱਥਾਂ ਦੀ ਸਫਾਈ, ਆਲੇ-ਦੁਆਲੇ ਦੀ ਸਫਾਈ, ਪੌਦੇ ਲਗਾਉਣ, ਪਰਾਲ

ਪ੍ਰਣਾਮ ਸ਼ਹੀਦਾਂ ਨੂੰ

👉 ਅੱਜ ਤੋ ਵੱਡੇ ਘੱਲੂਘਾਰੇ ਦੇ ਸਿੰਘਾਂ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦਾਂ ਦੇ ਪਵਿੱਤਰ ਅਸਥਾਨਾਂ ਤੇ ਸ਼ੁਰੂ ਹੋਵੇਗਾ ਗੁਰਮਤਿ ਸਮਾਗਮ :ਬਾਬਾ ਕੁਲਵਿੰਦਰ ਸਿੰਘ ਜੀ ✍️ਬਰਨਾਲਾ/(ਸੁਖਵਿੰਦਰ ਸਿੰਘ ਭੰਡਾਰੀ)✍️   ਧੰਨ ਧੰਨ ਬਾਬਾ ਸਿੰਘਾਂ ਸ਼ਹੀਦਾਂ ਦੇ ਪਵਿੱਤਰ ਅਸਥਾਨਾਂ ਤੇ  ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਅਤੇ ਧੰਨ ਧੰਨ ਬਾਬੇ ਸਿੰਘ ਸ਼ਹੀਦ ਸੇਵਾ ਐਡ ਵੈਲਫੇਅਰ ਸੁਸਾਇਟੀ ਅਤੇ ਨਗਰ ਨਿਵਾਸੀ ਸੰਗਤਾਂ ਅਤੇ ਐੱਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ।ਇਸ ਮੌਕੇ ਜਾਣਕਾਰੀ ਦਿੰਦਿਆਂ ਬਾਬਾ ਕੁਲਵਿੰਦਰ ਸਿੰਘ ਜੀ ਨੇ ਦੱਸਿਆ  ਕੀ  ਇਹ ਸਮਾਗਮ ਵੱਡੇ ਘੱਲੂਘਾਰੇ ਦੇ ਸਿੰਘਾਂ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਅੱਜ 25 ਜਨਵਰੀ ਤੋਂ 31ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ। ਅੱਜ 25 ਜਨਵਰੀ ਨੂੰ ਸਵੇਰੇ 7 ਵਜੇ ਨਗਰ ਕੀਰਤਨ ਦੀ ਅਰੰਭਤਾ ਕੀਤੀ ਜਾਵੇਗੀ ਪੰਜ ਪਿਆਰਿਆਂ ਦੀ ਅਗਵਾਈ ਹੇਠ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਗਰ ਦੀ ਪ੍ਰਕਰਮਾ ਕਰਦੇ ਹੋਏ ਸਿੰਘਾਂ ਸ਼ਹੀਦਾਂ ਦੇ ਅਸਥਾਨਾਂ 'ਤੇ 10 ਵਜੇ ਪਹੁੰਚਗੇ।ਉਪਰੰਤ ਲੜੀਵਾਰ ਸ੍ਰੀ ਅਖੰਡ ਪਾਠ ਪ੍ਰਕਾਸ ਕੀਤੇ ਜਾਣਗੇ।ਅੱਜ 25 ਜਨਵਰੀ ਤੋਂ 30 ਜਨਵਰੀ ਤੱਕ ਸਾਮ ਦੇ ਦੀਵਾਨ ਸਜਾਏ ਜਾਣਗੇ।ਇਹਨਾਂ ਦੀਵਾਨਾਂ ਵਿੱਚ ਹਾਜ਼ਰੀ ਭਰਨ ਲਈ ਪਹੁੰਚ ਰਹੇ ਸੰਤ ਮਹਾਂਪੁਰਸ਼  ਰਾਗੀ ਢਾਡੀ, ਕੀਰਤਨੀਏ ਹਰ ਰੋਜ ਰਾਤਰੀ ਦੇ 8.30ਤੋ 10.00 ਵਜੇ ਤੱਕ ਦੀਵਾਨਾਂ ਵਿੱਚ ਹ

👉In the painting competition organized by Kendriya Vidyalaya Barnala, the children of Sarvhitkari Vidya Mandir Barnala showcased their talent

Barnala/(Sukhwiner Singh Bhandari)✍️   Detal 👉  Kendriya Vidyalaya, Air Force Station, Barnala organized a painting competition on the mantras of Prime Minister Narendra Modi. The main objective of this competition was to relieve the students from the stress of examination. This competition was conducted under the chairmanship of Principal Shri Kulwinder Singh, in which 100 students from 15 schools of Barnala district participated. In this competition, 5 students of Sarvahitkari Vidya Mandir showcased their creativity through attractive paintings. In this competition, the jury had to select the best five contestants, in which Khushpreet Kaur, a medical student of the eleventh standard of Sarvahitkari Vidya Mandir Barnala, has brightened the name of the school by winning the fourth place. Kendriya Vidyalaya Principal Kulveer Singh  appreciated the efforts of the students in creating beautiful artwork and gave the fourth rank student a certificate of appreciation from Prime Minister Nar

ਪੰਜਾਬੀ ਪੇਪਰ ਮਾਮਲੇ ਚ ਨਵੀਂ ਅਪਡੇਟ

ਖ਼ਬਰਾਂ ਅਤੇ ਇਸ਼ਤਿਹਾਰ ਲਈ ਸੰਪਰਕ 92175-21029

ਫੌਜ ਦੀ ਭਰਤੀ ਰੈਲੀ ਲਈ ਸੀ-ਪਾਈਟ ਕੈਂਪ ਵਿਖੇ ਕਰਵਾਈ ਜਾਵੇਗੀ ਸਰੀਰਕ ਅਤੇ ਲਿਖਤੀ ਪ੍ਰੀਖਿਆ ਦੀ ਤਿਆਰੀ

✍️ਬਰਨਾਲਾ, (ਗੁਰਸੇਵਕ ਸਿੰਘ ਸਹੋਤਾ)✍️   ਬਰਨਾਲਾ, ਸੰਗਰੂਰ ਅਤੇ ਮਾਨਸਾ ਜ਼ਿਲਿਆਂ ਦੇ ਨੌਜਵਾਨਾਂ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਸੀ-ਪਾਈਟ ਕੈਂਪ ਬੋੜਾਵਾਲ ਵਿਖੇ ਫੌਜ ਦੀ ਭਰਤੀ ਰੈਲੀ ਲਈ ਪ੍ਰੀ-ਟ੍ਰੇਨਿੰਗ ਕੈਂਪ ਚਲਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਂਪ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਪਟਿਆਲਾ ਵਿਖੇ ਇਸ ਸਾਲ ਹੋਣ ਵਾਲੀ ਭਰਤੀ ਰੈਲੀ ਲਈ ਸਰੀਰਕ ਅਤੇ ਲਿਖਤੀ ਪੇਪਰ ਦੀ ਤਿਆਰੀ ਕਰਵਾਉਣ ਹਿੱਤ ਸੀ-ਪਾਈਟ ਬੋੜਾਵਾਲ ਵਿਖੇ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ।  ਉਨ੍ਹਾ ਦੱਸਿਆ ਕਿ ਅਗਨੀਵੀਰ ਫੌਜ ਰੈਲੀ ਲਈ ਆਰਮੀ ਜੀ.ਡੀ. ਲਈ ਕੱਦ 170 ਸੈਂਟੀਮੀਟਰ, ਭਾਰ 50 ਕਿਲੋ ਅਤੇ ਛਾਤੀ 77-82 ਸੈਂਟੀਮੀਟਰ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੀ ਵਿੱਦਿਅਕ ਯੋਗਤਾ 45 ਫੀਸਦੀ ਅੰਕਾਂ ਨਾਲ ਦਸਵੀਂ ਪਾਸ ਜਾਂ ਬਾਰ੍ਹਵੀਂ ਪਾਸ ਹੋਣੀ ਚਾਹੀਦੀ ਹੈ।  ਸੀ ਪਾਈਟ ਇੰਚਾਰਜ, ਅਵਤਾਰ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਦਾਖਲੇ ਲਈ ਰੋਜ਼ਾਨਾ ਦਫ਼ਤਰੀ ਦਿਨਾਂ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਭਰਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨੌਜਵਾਨ ਆਪਣੇ ਨਾਲ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਅਤੇ 2 ਫੋਟੋਆਂ ਲੈ ਕੇ ਆਉਣ। ਉਨ੍ਹਾ ਦੱਸਿਆ ਕਿ ਕੈਂਪ ਵਿੱਚ ਟ੍ਰੇਨਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਮੁਫ਼ਤ ਖਾਣਾ ਅਤੇ ਮੁਫ਼ਤ ਰਿਹਾਇਸ਼ ਦਾ ਪ੍ਰਬੰਧ ਉਪਲੱਬਧ ਹੈ। ਇਹ ਉਪਰਾਲਾ ਪੰਜਾਬ ਸਰਕਾਰ ਦੇ ਰੋਜ਼ਗਾਰ ਤੇ ਉਤਪੱਤੀ ਵਿਭਾਗ ਦੇ ਟ੍ਰੇਨਿੰਗ ਵ

👉ਵਪਾਰ ਮੰਡਲ ਬਰਨਾਲਾ ਦੀ ਚੋਣ ਹੋਈ ਸਰਬਸੰਮਤੀ ਨਾਲ

ਬਰਨਾਲਾ, (ਸੁਖਵਿੰਦਰ ਸਿੰਘ ਭੰਡਾਰੀ) ਅੱਗਰਵਾਲ ਧਰਮਸ਼ਾਲਾ ਹੰਡਿਆਇਆ ਬਾਜ਼ਾਰ ਬਰਨਾਲਾ ਵਿਖੇ  ਵਪਾਰ ਮੰਡਲ ਬਰਨਾਲਾ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਦੌਰਾਨ  ਨਾਇਬ ਸਿੰਘ ਕਾਲਾ  ਪ੍ਰਧਾਨ, ਭੀਮ ਸੈਨ ਜੈਨ ਜਨਰਲ ਸਕੱਤਰ ਅਤੇ ਮਦਨ ਲਾਲ ਗੋਇਲ ਵਿੱਤ ਸਕੱਤਰ ਚੁਣੇ ਗਏ। ਕਾਰਜਕਾਰਨੀ ਦਾ ਗਠਨ ਕਰਨ ਦਾ ਅਧਿਕਾਰ ਪ੍ਰਧਾਨ, ਜਨਰਲ ਸਕੱਤਰ ਅਤੇ ਵਿੱਤ ਸਕੱਤਰ ਨੂੰ ਸਾਂਝੇ ਤੌਰ ਤੇ ਦਿੱਤਾ ਗਿਆ। ਚੋਣ ਉਪਰੰਤ ਹੋਈ ਮੀਟਿੰਗ ਦੌਰਾਨ ਵਪਾਰ ਮੰਡਲ ਬਰਨਾਲਾ ਨੂੰ ਰਜਿਸਟਰਡ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ । ਇਸ ਮੌਕੇ ਨੈਬ ਸਿੰਘ ਕਾਲਾ ਨੇ ਬੋਲਦਿਆਂ ਕਿਹਾ ਕਿ ਵਪਾਰੀਆਂ ਦੇ ਹਿਤਾਂ ਦੀ ਰਖਵਾਲੀ ਨੂੰ ਪਹਿਲ ਦਿੱਤੀ ਜਾਵੇਗੀ। ਵਪਾਰ ਮੰਡਲ ਵਪਾਰੀਆਂ ਨਾਲ ਚਟਾਨ ਵਾਂਗ ਖੜਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਪਾਰੀ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅਗਲੀ ਮੀਟਿੰਗ ਜਲਦੀ ਹੀ ਬੁਲਾਈ ਜਾਵੇਗੀ। ਇਸ ਮੌਕੇ ਨਵੇਂ ਚੁਣੇ ਗਏ ਜਨਰਲ ਸਕੱਤਰ ਭੀਮ ਸੈਨ ਜੈਨ ਅਤੇ ਵਿੱਤ ਸਕੱਤਰ ਮਦਨ ਲਾਲ ਗੋਇਲ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਭ ਨੂੰ ਨਾਲ ਲੈ ਕੇ ਚੱਲਣਗੇ। ਇਸ ਦੌਰਾਨ ਮੀਤ ਪ੍ਰਧਾਨ ਗੋਪਾਲ ਚੰਦ ਸਿੰਗਲਾ, ਜੀਤ ਸਿੰਘ, ਜਸਵਿੰਦਰ ਸਿੰਘ, ਰੇਵਤੀ ਨੰਦਨ, ਗੌਰਵ ਕੁਮਾਰ, ਪੁਸ਼ਪਿੰਦਰ  ਸਿੰਘ, ਅਮਨਦੀਪ ਸਿੰਘ, ਗੁਰਦੀਪ ਸਿੰਘ, ਮਨੀ ਸਿੰਘ, ਕੇਵਲ ਕ੍ਰਿਸ਼ਨ ਗਰਗ, ਹੇਮ ਰਾਜ ਵਰਮਾ,  ਨਰੇਸ਼ ਕੁਮਾਰ ਡੋਨੀ ਹਮੀਦੀ ਵਾਲੇ ਆਦਿ ਹਾਜ਼ਰ ਸਨ।